ਵਿਸ਼ਵ ਭਰ ’ਚ ਡਰਾਈਵਰਾਂ ਨੇ ਛੱਡਿਆ ਉਬੇਰ ਦਾ ਸਾਥ, ਐਪ ਰਾਹੀਂ ਕਰ ਰਹੇ ਹਨ ਕੋਰੀਅਰ ਦਾ ਕੰਮ
Friday, Sep 03, 2021 - 05:21 PM (IST)
ਜਲੰਧਰ (ਬਿਜ਼ਨੈੱਸ ਡੈਸਕ) – ਉਬੇਰ ਤਕਨਾਲੋਜੀ ਇੰਕ ਦੇ ਡਰਾਈਵਰ ਹੁਣ ਜ਼ਿਆਦਾ ਕਮਾਈ ਕਰਨ ਦਾ ਸੌਖਾਲਾ ਤਰੀਕਾ ਅਪਣਾ ਰਹੇ ਹਨ। ਹੁਣ ਉਹ ਸਵਾਰੀਆਂ ਨੂੰ ਢੋਣ ਦੀ ਥਾਂ ਰਾਈਡ ਹੇਲਿੰਗ ਅਤੇ ਡਲਿਵਰੀ ਐਪ ਰਾਹੀਂ ਕੋਰੀਅਰ ਦੇ ਰੂਪ ’ਚ ਕੰਮ ਕਰਨ ਨੂੰ ਜ਼ਿਆਦਾ ਪਹਿਲ ਦੇ ਰਹੇ ਹਨ, ਇਸ ਕਾਰਨ ਬ੍ਰਿਟੇਨ ’ਚ ਯਾਤਰਾ ਕਰਨ ਵਾਲੇ ਗਾਹਕਾਂ ਨੂੰ ਗੱਡੀਆਂ ਲਈ ਵਧੇਰੇ ਸਮੇਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਉਬੇਰ ਨੇ ਸਰਵਿਸ ਚਾਰਜ ਨੂੰ 20 ਫੀਸਦੀ ਤੋਂ ਵਧਾ ਕੇ 25 ਫੀਸਦੀ ਕਰ ਦਿੱਤਾ ਹੈ, ਜਿਸ ਨਾਲ ਕਈ ਡਰਾਈਵਰ ਡਲਿਵਰੀ ਕਾਰੋਬਾਰਾਂ ਲਈ ਕੋਰੀਅਰ ਦੇ ਰੂਪ ’ਚ ਕੰਮ ਕਰਨ ਲਈ ਪ੍ਰੇਰਿਤ ਹੋਏ ਹਨ। ਕੁੱਝ ਲੋਕਾਂ ਨੇ ਘੱਟ ਸਰਵਿਸ ਟੈਕਸ ਲੈਣ ਵਾਲੀ ਬੋਲਟ ਤਕਨਾਲੋਜੀ ਓਯੂ ਲਈ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਐਪ ਡਰਾਈਵਰਜ਼ ਐਂਡ ਕੋਰੀਅਰ ਯੂਨੀਅਨ ਨੇ ਦੇਖਿਆ ਕਿ ਪਿਛਲੇ 18 ਮਹੀਨਿਆਂ ’ਚ 1,212 ਮੈਂਬਰਾਂ ਦੇ ਇਕ ਸਰਵੇਖਣ ’ਚ 49 ਫੀਸਦੀ ਡਰਾਈਵਰਾਂ ਨੇ ਆਮਦਨ ਦੇ ਹੋਰ ਸ੍ਰੋਤਾਂ ’ਤੇ ਸਵਿੱਚ ਕੀਤਾ ਹੈ।
ਇਹ ਵੀ ਪੜ੍ਹੋ: EPF 'ਚ ਜੇਕਰ ਸਾਲਾਨਾ 2.5 ਲੱਖ ਤੋਂ ਜ਼ਿਆਦਾ ਕੱਟਦਾ ਹੈ ਤਾਂ ਖੁੱਲ੍ਹੇਗਾ ਦੂਜਾ ਖ਼ਾਤਾ, ਲੱਗੇਗਾ ਟੈਕਸ
ਡਲਿਵਰੀ ਐਪ ਰਾਹੀਂ ਕੁੱਝ ਹੀ ਘੰਟਿਆਂ ’ਚ ਕਮਾ ਰਹੇ ਹਨ 100 ਪੌਂਡ
ਡਰਾਈਵਰਾਂ ਨੇ ਬਲੂਮਬਰਗ ਨਿਊਜ਼ ਨੂੰ ਦੱਸਿਆ ਕਿ ਗਲਾਸਗੋ ’ਚ ਇਕ ਉਬੇਰ ਡਰਾਈਵਰ ਅਮਰ ਉੱਲਾਹ ਕਹਿੰਦੇ ਹਨ ਕਿ ਬਹੁਤ ਸਾਰੇ ਡਰਾਈਵਰ ਉਬੇਰ ਛੱਡ ਕੇ ਚਲੇ ਗਏ ਹਨ, ਉਹ ਕਹਿੰਦੇ ਹਨ ਕਿ ਗਾਹਕ ਉਨ੍ਹਾਂ ਨੂੰ ਦੱਸਦੇ ਹਨ ਕਿ ਉਨ੍ਹਾਂ ਨੂੰ ਗੱਡੀ ਲਈ ਕਈ-ਕਈ ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਡਰਾਈਵਰਾਂ ਨੂੰ ਉਹ ਜਾਣਦੇ ਹਨ ਉਹ ਹੁਣ ਈਟਸ, ਜਸਟ ਈਟ, ਟੇਕਵੇਅ ਡਾਟ ਕਾਮ ਜਾਂ ਐਮਾਜ਼ੋਨ ਡਾਟਕਾਮ ਇੰਕ ਲਈ ਕੋਰੀਅਰ ਦੇ ਰੂਪ ’ਚ ਕੰਮ ਕਰ ਰਹੇ ਹਨ। ਉਹ ਖੁਸ਼ ਹਨ ਅਤੇ ਦੱਸਦੇ ਨ ਕਿ ਉਹ ਕੁੱਝ ਹੀ ਘੰਟਿਆਂ ’ਚ 100 ਪੌਂਡ ਬਣਾ ਲੈਂਦੇ ਹਨ।
ਇਹ ਵੀ ਪੜ੍ਹੋ: ਮਹਿੰਗਾਈ ਕਾਰਨ ਮਚੀ ਹਾਹਾਕਾਰ, ਕੁਝ ਮਹੀਨਿਆਂ 'ਚ ਹੀ 190 ਰੁਪਏ ਵਧੇ ਘਰੇਲੂ ਗੈਸ ਸਿਲੰਡਰ ਦੇ ਭਾਅ
20,000 ਨਵੇਂ ਡਰਾਈਵਰਾਂ ਨੂੰ ਭਰਤੀ ਕਰਨ ਦਾ ਦਾਅਵਾ
ਉਬੇਰ ਨੇ ਇਕ ਈਮੇਲ ਬਿਆਨ ’ਚ ਕਿਹਾ ਕਿ ਅਸੀਂ 20,000 ਨਵੇਂ ਡਰਾਈਵਰਾਂ ਨੂੰ ਸਵਾਰੀ ਦੀ ਮੰਗ ਨੂੰ ਪੂਰਾ ਕਰਨ ਲਈ ਸਾਈਨ ਅਪ ਕਰਨ ਲਈ ਪ੍ਰੋਤਸਾਹਿਤ ਕਰ ਰਹੇ ਹਨ ਕਿਉਂਕਿ ਸ਼ਹਿਰ ਮੁੜ ਅੱਗੇ ਵਧ ਰਹੇ ਹਨ। ਸਾਨੂੰ ਵਿਸ਼ਵਾਸ ਹੈ ਕਿ ਅਸੀਂ ਆਪਣੇ ਡਰਾਈਵਰ ਆਧਾਰ ਨੂੰ ਵਧਾਉਣਾ ਜਾਰੀ ਰੱਖਾਂਗੇ ਕਿਉਂਕਿ ਉਬੇਰ ਇਕੋ-ਇਕ ਆਪ੍ਰੇਟਰ ਹੈ ਜੋ ਸਾਰੇ ਡਰਾਈਵਰਾਂ ਨੂੰ ਉਹ ਅਧਿਕਾਰ ਅਤੇ ਸੁਰੱਖਿਆ ਪ੍ਰਦਾਨ ਕਰਦੀ ਹੈ, ਜਿਨ੍ਹਾਂ ਦੇ ਉਹ ਹੱਕਦਾਰ ਹਨ।
ਇਹ ਵੀ ਪੜ੍ਹੋ: Axis Bank ਨੂੰ ਝਟਕਾ , RBI ਨੇ ਲਗਾਇਆ 25 ਲੱਖ ਦਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।