DPIIT ਨੇ ਖੁਦਰਾ ਵਪਾਰੀਆਂ ਦੀ ਬੈਠਕ ਬੁਲਾਈ, ਅਨੁਪਾਲਨ ਬੋਝ ਘੱਟ ਕਰਨ ''ਤੇ ਹੋਵੇਗੀ ਚਰਚਾ
Wednesday, Jun 14, 2023 - 06:36 PM (IST)
ਨਵੀਂ ਦਿੱਲੀ- ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟਰੇਡ (ਡੀ.ਪੀ.ਆਈ.ਆਈ.ਟੀ.) ਨੇ 16 ਜੂਨ ਨੂੰ ਪ੍ਰਚੂਨ ਵਪਾਰੀਆਂ ਦੀ ਇੱਕ ਬੈਠਕ ਬੁਲਾਈ ਹੈ। ਜਿਸ 'ਚ ਨਿਯਮਾਂ ਦਾ ਅਨੁਪਾਲਨ ਬੋਝ ਘਟ ਕਰਨ ਅਤੇ ਸੈਕਟਰ 'ਚ ਕਾਰੋਬਾਰ ਕਰਨ 'ਚ ਆਸਾਨੀ ਨੂੰ ਬਿਹਤਰ ਬਣਾਉਣ ਲਈ ਮੁੱਦਿਆਂ 'ਤੇ ਵਿਚਾਰ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਰੁਪਿਆ ਸ਼ੁਰੂਆਤੀ ਕਾਰੋਬਾਰ 'ਚ ਚਾਰ ਪੈਸੇ ਟੁੱਟ ਕੇ 82.29 ਪ੍ਰਤੀ ਡਾਲਰ 'ਤੇ
ਵਿਭਾਗ ਪ੍ਰਚੂਨ ਵਪਾਰ ਖੇਤਰ ਦੇ ਵਿਕਾਸ ਅਤੇ ਉਨ੍ਹਾਂ ਨੂੰ ਇੱਕ ਅਨੁਕੂਲ ਵਪਾਰਕ ਮਾਹੌਲ ਪ੍ਰਦਾਨ ਕਰਨ ਲਈ ਕਈ ਉਪਾਅ ਕਰ ਰਿਹਾ ਹੈ। ਇਸ ਸਬੰਧ 'ਚ ਹੋਣ ਵਾਲੀ ਇਸ ਮੀਟਿੰਗ ਦੀ ਪ੍ਰਧਾਨਗੀ ਵਿਭਾਗ ਦੇ ਸੰਯੁਕਤ ਸਕੱਤਰ ਸੰਜੀਵ ਕਰਨਗੇ।
ਇਹ ਵੀ ਪੜ੍ਹੋ: ਸੇਬੀ 14 ਜੁਲਾਈ ਨੂੰ ਅਰਾਈਜ਼ ਭੂਮੀ ਡਿਵੈੱਲਪਰਸ ਦੀਆਂ ਜਾਇਦਾਦਾਂ ਦੀ ਨਿਲਾਮੀ ਕਰੇਗਾ
ਇੱਕ ਅਧਿਕਾਰੀ ਨੇ ਕਿਹਾ ਕਿ ਮੀਟਿੰਗ 'ਚ ਰਾਸ਼ਟਰੀ ਸਿੰਗਲ ਵਿੰਡੋ ਪ੍ਰਣਾਲੀ ਦੀ ਉਪਯੋਗਤਾ, ਮਨਜ਼ੂਰੀਆਂ ਦੀ ਗੁੰਜਾਇਸ਼, ਸੈਕਟਰ 'ਚ ਪਾਲਣਾ ਦੀ ਜ਼ਰੂਰਤ ਅਤੇ ਪਾਲਣਾ ਬੋਝ ਨੂੰ ਘਟਾਉਣ ਅਤੇ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਦੇ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ।
ਇਸ ਮੀਟਿੰਗ 'ਚ ਪ੍ਰਚੂਨ ਖੇਤਰ ਨਾਲ ਸਬੰਧਤ ਮੰਤਰਾਲਿਆਂ ਅਤੇ ਵਿਭਾਗਾਂ ਦੇ ਅਧਿਕਾਰੀ ਵੀ ਹਿੱਸਾ ਲੈਣਗੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।