ਏਸ਼ੀਆ ''ਚ ਤੇਜ਼ੀ, SGX NIFTY ਫਲੈਟ, US ਮਾਰਕਿਟ ''ਚ ਤੇਜ਼ੀ, ਨਵੇਂ ਸਿਖਰ ''ਤੇ ਡਾਓ

01/10/2020 9:36:56 AM


ਨਵੀਂ ਦਿੱਲੀ—ਏਸ਼ੀਆਈ ਬਾਜ਼ਾਰਾਂ 'ਚ ਅੱਜ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਈਰਾਨ ਤੋਂ ਤਣਾਅ ਘੱਟ ਹੋਣ ਅਤੇ ਅਗਲੇ ਹਫਤੇ ਚੀਨ ਦੇ ਨਾਲ ਡੀਲ ਸਾਈਨ ਹੋਣ ਦੀ ਉਮੀਦ 'ਚ ਅਮਰੀਕੀ ਬਾਜ਼ਾਰ ਵੀ ਦੌੜੇ ਹਨ। ਅਮਰੀਕਾ 'ਚ ਰੋਜ਼ਗਾਰ ਦੇ ਅੰਕੜੇ ਵੀ ਸ਼ਾਨਦਾਰ ਰਹੇ ਹਨ। ਯੂ.ਐੱਸ.ਮਾਰਕਿਟ ਕੱਲ ਮਜ਼ਬੂਤ ਬੰਦ ਹੋਈ ਸੀ। ਡਾਓ 'ਚ ਰਿਕਾਰਡ ਤੇਜ਼ੀ ਦੇਖਣ ਨੂੰ ਮਿਲੀ ਸੀ ਅਤੇ ਇਹ 212 ਅੰਕ ਚੜ੍ਹ ਕੇ ਬੰਦ ਹੋਇਆ ਹੈ। ਐੱਸ ਐਂਡ ਪੀ 500, ਨੈਸਡੈਕਸ 'ਚ ਵੀ ਮਜ਼ਬੂਤੀ ਦੇਖਣ ਨੂੰ ਮਿਲੀ ਸੀ। ਕੱਲ ਦੇ ਕਾਰੋਬਾਰ 'ਚ ਟੈੱਕ ਸ਼ੇਅਰਾਂ 'ਚ ਸ਼ਾਨਦਾਰ ਤੇਜ਼ੀ ਦਿਸੀ ਸੀ। ਯੂ.ਐੱਸ. ਮਾਰਕਿਟ ਈਰਾਨ ਤਣਾਅ ਘਟਣ ਨਾਲ ਜੋਸ਼ 'ਚ ਹੈ। ਉੱਧਰ ਜਾਬਲੈੱਸ ਕਲੇਮ ਦੇ ਅੰਕੜੇ ਵੀ ਸ਼ਾਨਦਾਰ ਰਹੇ ਹਨ। ਜਾਬਲੈੱਸ ਕਲੇਮ 'ਚ 9000 ਦੀ ਕਮੀ ਆਈ ਹੈ। ਅੱਜ ਰੋਜ਼ਗਾਰ ਦੇ ਅੰਕੜੇ ਵੀ ਆਉਣਗੇ। ਦਸੰਬਰ 'ਚ 1.6 ਲੱਖ ਨਵੀਂਆਂ ਨੌਕਰੀਆਂ ਜੋੜਣ ਦੀ ਉਮੀਦ। ਉੱਧਰ ਐੱਪਲ 'ਚ ਉਛਾਲ ਦੇਖਣ ਨੂੰ ਮਿਲਿਆ ਹੈ। ਦਸੰਬਰ 'ਚ ਚੀਨ 'ਚ ਆਈਫੋਨ ਦੀ ਵਿਕਰੀ 18 ਫੀਸਦੀ ਵਧੀ ਹੈ। ਵਪਾਰ ਟ੍ਰੇਡ ਡੀਲ 'ਤੇ ਟਰੰਪ ਦਾ ਬਿਆਨ ਵੀ ਆਇਆ ਹੈ। ਜਿਸ 'ਚ ਕਿਹਾ ਗਿਆ ਹੈ ਕਿ ਦੂਜੇ ਪੜ੍ਹਾਅ ਦੀ ਡੀਲ ਲਈ ਉਡੀਕ ਕਰਾਂਗੇ। ਡੀਲ ਲਈ ਚੁਣਾਵ ਤੱਕ ਉਡੀਕ ਕਰਨੀ ਵਧੀਆ ਹੋਵੇਗੀ। ਚੋਣ ਦੇ ਬਾਅਦ ਚੀਨ ਨਾਲ ਚੰਗੀ ਡੀਲ ਹੋ ਸਕੇਗੀ। 15 ਜਨਵਰੀ ਨੂੰ ਪਹਿਲੇ ਪੜ੍ਹਾਅ ਦੀ ਡੀਲ 'ਤੇ ਸਾਈਨ ਹੋਵੇਗਾ।


Aarti dhillon

Content Editor

Related News