US ਬਾਜ਼ਾਰ ਹਰੇ ਨਿਸ਼ਾਨ 'ਤੇ ਬੰਦ, ਡਾਓ 'ਚ 180 ਅੰਕ ਦਾ ਉਛਾਲ

10/10/2019 8:01:26 AM

ਵਾਸ਼ਿੰਗਟਨ— ਲਗਾਤਾਰ ਤਿੰਨ ਦਿਨ ਗਿਰਾਵਟ 'ਚ ਰਹਿਣ ਮਗਰੋਂ ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਹਰੇ ਨਿਸ਼ਾਨ 'ਚ ਬੰਦ ਹੋਏ। ਨਿਵੇਸ਼ਕਾਂ ਨੇ ਉਮੀਦ ਜਤਾਈ ਕਿ ਵੀਰਵਾਰ ਤੋਂ ਅਮਰੀਕਾ-ਚੀਨ ਵਿਚਕਾਰ ਸ਼ੁਰੂ ਹੋਣ ਵਾਲੀ ਵਪਾਰਕ ਗੱਲਬਾਤ ਤੋਂ ਕਿਸੇ ਕਿਸਮ ਦੀ ਡੀਲ ਸਾਹਮਣੇ ਆ ਸਕਦੀ ਹੈ, ਭਾਵੇਂ ਇਹ ਸੀਮਤ ਹੋਵੇ। ਹਾਲਾਂਕਿ, ਰਿਪੋਰਟਾਂ ਮੁਤਾਬਕ ਚੀਨ ਇਸ ਸੌਦੇ ਨੂੰ ਲੈ ਕੇ ਬਹੁਤਾ ਸਕਾਰਾਤਮਕ ਨਹੀਂ ਹੈ।
 

ਇਨ੍ਹਾਂ ਖਬਰਾਂ ਵਿਚਕਾਰ ਬਾਜ਼ਾਰ ਦੀ ਤੇਜ਼ੀ ਅੰਤਿਮ ਘੰਟੇ 'ਚ ਸੀਮਤ ਹੋ ਗਈ ਤੇ ਡਾਓ ਜੋਂਸ 181 ਅੰਕ ਯਾਨੀ 0.7 ਫੀਸਦੀ ਦੀ ਮਜਬੂਤੀ ਨਾਲ 26,346.01 'ਤੇ ਬੰਦ ਹੋਇਆ ਹੈ। ਇਸ ਤੋਂ ਇਲਾਵਾ ਐੱਸ. ਐਂਡ ਪੀ.-500 ਇੰਡੈਕਸ 26 ਅੰਕ ਯਾਨੀ 0.91 ਫੀਸਦੀ ਚੜ੍ਹ ਕੇ 2,919.4 ਦੇ ਪੱਧਰ 'ਤੇ, ਜਦੋਂ ਕਿ ਨੈਸਡੈਕ ਕੰਪੋਜ਼ਿਟ 1.02 ਫੀਸਦੀ ਦੀ ਬੜ੍ਹਤ ਨਾਲ 7,903.74 'ਤੇ ਬੰਦ ਹੋਇਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵਾਲ ਸਟ੍ਰੀਟ 'ਚ ਤੇਜ਼ ਗਿਰਾਵਟ ਦਰਜ ਕੀਤੀ ਗਈ ਸੀ। ਨਿਵੇਸ਼ਕਾਂ ਨੂੰ ਅਮਰੀਕਾ-ਚੀਨ ਵਪਾਰ ਵਾਰਤਾ ਫਿੱਕੀ ਰਹਿਣ ਦਾ ਖਦਸ਼ਾ ਸੀ। ਡਾਓ ਜੋਂਸ 313.98 ਅੰਕ ਯਾਨੀ 1.2 ਫੀਸਦੀ ਦੀ ਵੱਡੀ ਗਿਰਾਵਟ ਨਾਲ 26164.04 'ਤੇ ਬੰਦ ਹੋਇਆ ਸੀ। ਐੱਸ. ਐਂਡ ਪੀ.-500 ਇੰਡੈਕਸ 1.6 ਫੀਸਦੀ ਖਿਸਕ ਕੇ 2,893.06 'ਤੇ, ਜਦੋਂ ਕਿ ਨੈਸਡੈਕ ਕੰਪੋਜ਼ਿਟ 1.7 ਫੀਸਦੀ ਦੀ ਕਮਜ਼ੋਰੀ ਨਾਲ 7,823.78 'ਤੇ ਬੰਦ ਹੋਇਆ ਸੀ।


Related News