ਮੰਗਲਵਾਰ ਹਰੇ ਨਿਸ਼ਾਨ 'ਚ ਬੰਦ ਹੋਏ U.S. ਬਾਜ਼ਾਰ, ਡਾਓ 'ਚ ਇੰਨਾ ਉਛਾਲ

08/14/2019 8:09:42 AM

ਵਾਸ਼ਿੰਗਟਨ— ਯੂ. ਐੱਸ. ਵੱਲੋਂ ਚੀਨੀ ਸਮਾਨਾਂ 'ਤੇ ਟੈਰਿਫ ਲਾਗੂ ਕਰਨ ਦੀ ਤਰੀਕ ਅੱਗੇ ਵਧਾਉਣ ਤੇ ਕੁਝ ਚੀਜ਼ਾਂ ਨੂੰ ਟੈਰਿਫ ਲਿਸਟ 'ਚੋਂ ਹਟਾਉਣ ਨਾਲ ਮੰਗਲਵਾਰ ਨੂੰ ਵਾਲਸਟ੍ਰੀਟ 'ਚ ਬੜ੍ਹਤ ਦੇਖਣ ਨੂੰ ਮਿਲੀ। 

 

 

ਡਾਓ ਜੋਂਸ, ਐੱਸ. ਐਂਡ ਪੀ.-500 ਤੇ ਨੈਸਡੈਕ ਕੰਪੋਜ਼ਿਟ ਸਭ ਹਰੇ ਨਿਸ਼ਾਨ 'ਚ ਬੰਦ ਹੋਏ। ਡਾਓ ਜੋਂਸ ਨੇ ਕਾਰੋਬਾਰ ਦੌਰਾਨ 529 ਅੰਕ ਤਕ ਦੀ ਤੇਜ਼ੀ ਦਰਜ ਕੀਤੀ, ਜਦੋਂ ਬੰਦ ਇਹ 372.54 ਅੰਕ ਦੀ ਮਜਬੂਤੀ 'ਚ 26,279.91 'ਤੇ ਹੋਇਆ।

ਉੱਥੇ ਹੀ, ਐੱਸ. ਐਂਡ ਪੀ.-500 ਇੰਡੈਕਸ 42.57 ਅੰਕ ਯਾਨੀ 1.48 ਫੀਸਦੀ ਦੀ ਮਜਬੂਤੀ 'ਚ 2,926.32 'ਤੇ ਅਤੇ ਨੈਸਡੈਕ ਕੰਪੋਜ਼ਿਟ 1.95 ਫੀਸਦੀ ਦੀ ਛਲਾਂਗ ਲਾ ਕੇ 8,000 ਤੋਂ ਪਾਰ 8,016.36 ਦੇ ਪੱਧਰ 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਐਪਲ ਦੇ ਸਟਾਕਸ 'ਚ 4 ਫੀਸਦੀ ਤੋਂ ਵੱਧ ਦੀ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ।

ਸੰਯੁਕਤ ਰਾਜ ਵਪਾਰ ਪ੍ਰਤੀਨਿਧੀ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਕੁਝ ਵਸਤਾਂ ਜਿਨ੍ਹਾਂ 'ਚ ਕੱਪੜੇ ਤੇ ਸੈਲਫੋਨ ਸ਼ਾਮਲ ਹਨ ਨੂੰ ਸਿਹਤ, ਸੁਰੱਖਿਆ, ਰਾਸ਼ਟਰੀ ਸੁਰੱਖਿਆ ਅਤੇ ਹੋਰ ਕਾਰਕਾਂ ਦੇ ਅਧਾਰ 'ਤੇ ਟੈਰਿਫ ਸੂਚੀ 'ਚੋਂ ਹਟਾ ਦਿੱਤਾ ਜਾ ਰਿਹਾ ਹੈ ਅਤੇ ਇਨ੍ਹਾਂ ਨੂੰ 10 ਫੀਸਦੀ ਵਾਧੂ ਟੈਰਿਫ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉੱਥੇ ਹੀ, ਬਾਕੀ ਵਸਤਾਂ 'ਤੇ ਟੈਰਿਫ ਸਤੰਬਰ ਦੀ ਬਜਾਏ 15 ਦਸੰਬਰ ਤੋਂ ਲਾਗੂ ਹੋਵੇਗਾ।


Related News