ਸ਼ੁੱਕਰਵਾਰ ਗ੍ਰੀਨ ਨਿਸ਼ਾਨ 'ਤੇ US ਬਾਜ਼ਾਰ ਬੰਦ, ਡਾਓ ਵਿਚ ਇੰਨਾ ਉਛਾਲ

10/26/2019 8:18:16 AM

ਵਾਸ਼ਿੰਗਟਨ— ਇੰਟੈੱਲ ਦੇ ਤਿਮਾਹੀ ਨਤੀਜੇ ਬਿਹਤਰ ਰਹਿਣ ਤੇ ਯੂ. ਐੱਸ.-ਚੀਨ ਵਿਚਕਾਰ ਵਪਾਰ ਦੇ ਮੋਰਚੇ 'ਤੇ ਸਕਾਰਾਤਮਕ ਸੰਕੇਤ ਮਿਲਣ ਨਾਲ ਸ਼ੁੱਕਰਵਾਰ ਨੂੰ ਵਾਲ ਸਟ੍ਰੀਟ 'ਚ ਕਾਰੋਬਾਰ ਮਜਬੂਤ ਰਿਹਾ। ਐੱਸ. ਐਂਡ ਪੀ.-500 ਇੰਡੈਕਸ 0.4 ਫੀਸਦੀ ਦੀ ਤੇਜ਼ੀ ਦਰਜ ਕਰਦੇ ਹੋਏ ਰਿਕਾਰਡ 3,022.53 ਦੇ ਪੱਧਰ 'ਤੇ ਜਾ ਪੁੱਜਾ। ਉੱਥੇ ਹੀ, ਡਾਓ ਜੋਂਸ 152.23 ਅੰਕ ਦੀ ਬੜ੍ਹਤ ਯਾਨੀ 0.6 ਫੀਸਦੀ ਉਛਲ ਕੇ 26,958.06 ਦੇ ਪੱਧਰ 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਨੈਸਡੈਕ ਕੰਪੋਜ਼ਿਟ 0.7 ਫੀਸਦੀ ਦੀ ਮਜਬੂਤੀ ਨਾਲ 8,243.12 ਦੇ ਪੱਧਰ 'ਤੇ ਬੰਦ ਹੋਇਆ।


ਤਕਨੀਕੀ ਖੇਤਰ ਦੀ ਦਿੱਗਜ ਚਿਪ ਨਿਰਮਾਤਾ ਕੰਪਨੀ ਇੰਟੈੱਲ ਦੇ ਨਤੀਜੇ ਬਾਜ਼ਾਰ ਉਮੀਦਾਂ ਤੋਂ ਸ਼ਾਨਦਾਰ ਰਹਿਣ ਨਾਲ ਉਸ ਦੇ ਸਟਾਕਸ 8.1 ਫੀਸਦੀ ਤਕ ਚੜ੍ਹੇ। ਇਸ ਦੌਰਾਨ ਜਾਰੀ ਹੋਏ ਐਮਾਜ਼ੋਨ ਦੇ ਵਿੱਤੀ ਨਤੀਜੇ ਬਾਜ਼ਾਰ ਉਮੀਦਾਂ ਤੋਂ ਨਿਰਾਸ਼ਾਜਨਕ ਰਹੇ, ਜਿਸ ਕਾਰਨ ਕਾਰੋਬਾਰ ਦੌਰਾਨ ਪਹਿਲਾਂ ਐਮਾਜ਼ੋਨ ਦੇ ਸਟਾਕਸ 4.8 ਫੀਸਦੀ ਤਕ ਡਿੱਗੇ ਪਰ ਬਾਜ਼ਾਰ ਦੀ ਤੇਜ਼ੀ ਨਾਲ ਸਪੋਰਟ ਮਿਲਣ 'ਤੇ ਇਹ 1.1 ਫੀਸਦੀ ਦੀ ਗਿਰਾਵਟ 'ਚ ਬੰਦ ਹੋਏ।
ਯੂ. ਐੱਸ. ਵਪਾਰ ਪ੍ਰਤੀਨਿਧੀ ਦਾ ਕਹਿਣਾ ਹੈ ਕਿ ਚੀਨ ਤੇ ਅਮਰੀਕਾ ਵਪਾਰਕ ਡੀਲ ਦੇ ਪਹਿਲੇ ਪੜਾਅ ਨੂੰ ਅੰਤਿਮ ਰੂਪ ਦੇਣ ਦੇ ਨੇੜੇ ਪਹੁੰਚ ਗਏ ਹਨ।ਬਾਜ਼ਾਰ ਦੀ ਨਜ਼ਰ ਯੂ. ਐੱਸ. ਦੇ ਕੇਂਦਰੀ ਬੈਂਕ ਦੀ ਇਸ ਮਹੀਨੇ ਦੇ ਅੰਤ 'ਚ ਹੋਣ ਵਾਲੀ ਨੀਤੀਗਤ ਮੀਟਿੰਗ 'ਤੇ ਰਹਿਣ ਵਾਲੀ ਹੈ। ਨਿਵੇਸ਼ਕਾਂ ਨੂੰ ਇਸ ਸਾਲ ਤੀਜੀ ਵਾਰ ਦਰਾਂ 'ਚ ਕਟੌਤੀ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਫੈਡਰਲ ਰਿਜ਼ਰਵ ਨੇ ਜੁਲਾਈ ਤੇ ਫਿਰ ਸਤੰਬਰ 'ਚ ਕਮੀ ਕੀਤੀ ਸੀ। ਇਹ 2008 ਤੋਂ ਬਾਅਦ ਪਹਿਲੀ ਵਾਰ ਸੀ, ਜਦੋਂ ਕੇਂਦਰੀ ਬੈਂਕ ਨੇ ਦਰਾਂ 'ਚ ਲਗਾਤਾਰ ਦੂਜੀ ਵਾਰ ਕਟੌਤੀ ਕੀਤੀ ਸੀ।


Related News