ਦੂਰਸੰਚਾਰ ਖੇਤਰ ਨੂੰ ਸੰਕਟ ਮੁਕਤ ਕਰਨ ਲਈ ਬੈਂਕਾਂ ਨਾਲ ਗੱਲ ਕਰ ਰਿਹੈ DoT

08/08/2021 2:20:53 PM

ਨਵੀਂ ਦਿੱਲੀ, (ਭਾਸ਼ਾ)- ਦੂਰਸੰਚਾਰ ਵਿਭਾਗ (ਡੀ. ਓ. ਟੀ.) ਦੂਰਸੰਚਾਰ ਖੇਤਰ ਨੂੰ ਵਿੱਤੀ ਸੰਕਟ ਤੋਂ ਉਭਾਰਨ ਲਈ ਬੈਂਕਾਂ ਨਾਲ ਗੱਲਬਾਤ ਕਰ ਰਿਹਾ ਹੈ। ਵੋਡਾਫੋਨ ਆਈਡੀਆ ਲਿਮਟਿਡ (ਵੀ. ਆਈ. ਐੱਲ.) ਨੂੰ ਖ਼ਾਸ ਤੌਰ 'ਤੇ ਬਾਜ਼ਾਰ ਵਿਚ ਬਣੇ ਰਹਿਣ ਲਈ ਫੰਡ ਦੀ ਜ਼ਰੂਰਤ ਹੈ।

ਸੂਤਰਾਂ ਨੇ ਦੱਸਿਆ ਕਿ ਇਸ ਸਬੰਧ ਵਿਚ ਆਉਣ ਵਾਲੇ ਦਿਨਾਂ ਵਿੱਚ ਹੋਰ ਮੀਟਿੰਗਾਂ ਹੋਣਗੀਆਂ। ਸੂਤਰਾਂ ਨੇ ਦੱਸਿਆ ਕਿ ਵੋਡਾਫੋਨ ਮੁੱਦੇ 'ਤੇ ਸ਼ੁੱਕਰਵਾਰ ਨੂੰ ਡੀਓਟੀ ਦੇ ਅਧਿਕਾਰੀਆਂ ਅਤੇ ਸੀਨੀਅਰ ਬੈਂਕਰਾਂ ਦੀ ਮੀਟਿੰਗ ਹੋਈ। ਮੀਟਿੰਗ ਵਿਚ ਬੈਂਕਾਂ ਨੂੰ ਕਿਹਾ ਗਿਆ ਕਿ ਉਹ ਉਚਿਤ ਦਿਸ਼ਾ-ਨਿਰਦੇਸ਼ਾਂ ਦੇ ਨਾਲ ਇਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨ।

ਇਸ ਵਿਚਕਾਰ ਵਿੱਤ ਮੰਤਰਾਲਾ ਨੇ ਜਨਤਕ ਖੇਤਰ ਦੇ ਬੈਂਕਾਂ ਨੂੰ ਇਹ ਦੱਸਣ ਲਈ ਕਿਹਾ ਹੈ ਕਿ ਦੂਰਸੰਚਾਰ ਖੇਤਰ ਨੂੰ ਉਨ੍ਹਾਂ ਦਾ ਕਰਜ਼ਾ ਹੈ। ਖ਼ਾਸ ਤੌਰ 'ਤੇ ਵੀ. ਆਈ. ਐੱਲ. ਨੂੰ ਦਿੱਤੇ ਗਏ ਕਰਜ਼ ਦੀ ਜਾਣਕਾਰੀ ਮੰਗੀ ਗਈ ਹੈ। ਜੇਕਰ ਵੀ. ਆਈ. ਐੱਲ ਦੇ ਸੰਕਟ ਦਾ ਹੱਲ ਨਾ ਹੋਇਆ ਤਾਂ ਜਨਤਕ ਅਤੇ ਨਿੱਜੀ ਖੇਤਰ ਦੇ ਬੈਂਕਾਂ ਨੂੰ ਕੁੱਲ ਮਿਲਾ ਕੇ 1.8 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਜਨਤਕ ਖੇਤਰ ਦੇ ਬੈਂਕਾਂ ਦਾ ਵੀ. ਆਈ. ਐੱਲ. ਦੇ ਕਰਜ਼ਿਆਂ ਵਿੱਚ ਵੱਡਾ ਹਿੱਸਾ ਹੈ। ਇਸ ਮਾਮਲੇ ਵਿਚ ਨਿੱਜੀ ਖੇਤਰ ਦੇ ਯੈਸ ਬੈਂਕ ਅਤੇ ਆਈ. ਡੀ. ਐੱਫ. ਸੀ. ਫਸਟ ਬੈਂਕ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪੈ ਸਕਦਾ ਹੈ।


Sanjeev

Content Editor

Related News