ਦੂਰਸੰਚਾਰ ਵਿਭਾਗ ਨੇ ਵੋਡਾਫੋਨ-ਆਈਡੀਆ ਨੂੰ ਭੇਜਿਆ ਨੋਟਿਸ, ਲਗਾਇਆ ਇਹ ਦੋਸ਼

Saturday, Apr 10, 2021 - 03:17 PM (IST)

ਦੂਰਸੰਚਾਰ ਵਿਭਾਗ ਨੇ ਵੋਡਾਫੋਨ-ਆਈਡੀਆ ਨੂੰ ਭੇਜਿਆ ਨੋਟਿਸ, ਲਗਾਇਆ ਇਹ ਦੋਸ਼

ਨਵੀਂ ਦਿੱਲੀ - ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ ਵਿਚ ਦੂਰਸੰਚਾਰ ਵਿਭਾਗ ਨੇ ਕੁਝ ਸਰਕਲਾਂ ਵਿਚ ਵੋਡਾਫੋਨ ਆਈਡੀਆ-ਲਿਮਟਿਡ ਵਲੋਂ ਭੁਗਤਾਨ ਨਾ ਕਰਨ ਦੇ ਦੋਸ਼ ਵਿਚ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਵਿਭਾਗ ਦੁਆਰਾ 7 ਅਪ੍ਰੈਲ ਨੂੰ ਜਾਰੀ ਕੀਤੇ ਗਏ ਨੋਟਿਸ ਵਿਚ ਕਿਹਾ ਗਿਆ ਹੈ ਕਿ ਕੰਪਨੀ ਨੇ 2020-21 ਦੀ ਚੌਥੀ ਤਿਮਾਹੀ ਲਈ ਬਿਹਾਰ, ਗੁਜਰਾਤ, ਜੰਮੂ-ਕਸ਼ਮੀਰ, ਕੇਰਲ, ਮਹਾਰਾਸ਼ਟਰ, ਉੱਤਰ ਪ੍ਰਦੇਸ਼ (ਪੂਰਬੀ), ਉੜੀਸਾ ਦੇ ਨਾਲ ਰਾਸ਼ਟਰੀ ਲੰਬੀ ਦੂਰੀ ਲਾਇਸੈਂਸ ਫੀਸ ਦਾ 25 ਮਾਰਚ ਤੱਕ ਭੁਗਤਾਨ ਨਹੀਂ ਕੀਤਾ ਹੈ। ਇਸ ਸੰਬੰਧੀ ਵੋਡਾਫੋਨ ਆਈਡੀਆ ਨੂੰ ਭੇਜੀ ਗਈ ਇਕ ਈ-ਮੇਲ ਦਾ ਜਵਾਬ ਨਹੀਂ ਮਿਲ ਸਕਿਆ ਹੈ। 

ਇਹ ਵੀ ਪੜ੍ਹੋ: ਹੁਣ ਸਿਰਫ 9 ਰੁਪਏ ਵਿਚ ਮਿਲੇਗਾ LPG ਗੈਸ ਸਿਲੰਡਰ, ਅੱਜ ਉਠਾਓ ਇਸ ਸ਼ਾਨਦਾਰ ਪੇਸ਼ਕਸ਼ ਦਾ ਲਾਭ

ਹਾਲਾਂਕਿ ਕੰਪਨੀ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਮਾਰਚ 2021 ਨੂੰ ਖਤਮ ਹੋਈ ਤਿਮਾਹੀ ਲਈ ਲਾਇਸੈਂਸ ਫੀਸ ਅਤੇ ਸਪੈਕਟ੍ਰਮ ਵਰਤੋਂ ਦੇ ਖਰਚੇ ਪਿਛਲੇ ਮਹੀਨੇ ਅਦਾ ਕੀਤੇ ਗਏ ਹਨ। ਜੇ ਭੁਗਤਾਨ ਵਿਚ ਕੋਈ ਅੰਤਰ ਹੈ, ਤਾਂ ਇਹ ਵੀ ਨਿਰਧਾਰਤ ਸਮੇਂ ਦੇ ਅੰਦਰ ਪੂਰਾ ਕਰ ਦਿੱਤਾ ਜਾਵੇਗਾ। ਉਪਲਬਧ ਨੋਟਿਸ ਦੀ ਕਾਪੀ ਅਨੁਸਾਰ ਇਸ ਵਿਚ ਇਹ ਕਿਹਾ ਗਿਆ ਹੈ ਕਿ 12 ਅਪ੍ਰੈਲ, 2021 ਤੱਕ ਲਾਇਸੈਂਸ ਸਮਝੌਤੇ ਦੀਆਂ ਸਬੰਧਤ ਧਾਰਾਵਾਂ ਨੂੰ ਪੂਰਾ ਨਾ ਕਰਨ 'ਤੇ ਕਿਉਂ ਨਾ ਕੰਪਨੀ ਵਿਰੁੱਧ ਕਾਰਵਾਈ ਕੀਤੀ ਜਾਵੇ।

ਜ਼ਿਕਰਯੋਗ ਹੈ ਕਿ ਟੈਲੀਕਾਮ ਕੰਪਨੀਆਂ ਨੂੰ ਹਰ ਵਿੱਤੀ ਸਾਲ 'ਚ ਤਿਮਾਹੀ ਅਧਾਰ 'ਤੇ ਲਾਇਸੈਂਸ ਫੀਸ ਦਾ ਭੁਗਤਾਨ ਕਰਨਾ ਪੈਂਦਾ ਹੈ। ਪਹਿਲੀ ਤਿੰਨ ਤਿਮਾਹੀਆਂ ਲਈ ਲਾਇਸੈਂਸ ਫ਼ੀਸ ਦਾ ਭੁਗਤਾਨ ਸਬੰਧਤ ਤਿਮਾਹੀ ਦੇ ਖਤਮ ਹੋਣ ਦੇ 15 ਦਿਨਾਂ ਦੇ ਅੰਦਰ ਕਰਨਾ ਹੁੰਦਾ ਹੈ। ਚੌਥੀ ਤਿਮਾਹੀ ਲਈ ਲਾਇਸੈਂਸ ਫੀਸ ਦਾ ਭੁਗਤਾਨ 25 ਮਾਰਚ ਤੱਕ ਕਰਨਾ ਹੁੰਦਾ ਹੈ।

ਇਹ ਵੀ ਪੜ੍ਹੋ: ਟੈਸਲਾ ਕਾਰ ਕੰਪਨੀ ਦਾ ਵੱਡਾ ਐਲਾਨ, ਨੌਕਰੀ ਲਈ ਨਹੀਂ ਹੋਵੇਗੀ ਕਿਸੇ ਡਿਗਰੀ ਦੀ ਲੋੜ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News