ਕੋਕਾ-ਕੋਲਾ ਨਾਲ 20 ਸਾਲ ਪੁਰਾਣਾ ਰਿਸ਼ਤਾ ਤੋੜੇਗਾ Domino’s, ਪੈਪਸੀਕੋ ਨਾਲ ਮਿਲਾਵੇਗਾ ਹੱਥ

08/20/2018 2:01:33 PM

ਨਵੀਂ ਦਿੱਲੀ — ਦੇਸ਼ ਦੀ ਸਭ ਤੋਂ ਵੱਡੀ ਪਿੱਜ਼ਾ ਰਿਟੇਲ ਚੇਨ ਡੋਮੀਨੋਜ਼ ਭਾਰਤ ਵਿਚ ਕੋਕਾ ਕੋਲਾ ਨਾਲ ਆਪਣਾ 20 ਸਾਲ ਪੁਰਾਣਾ ਰਿਸ਼ਤਾ ਤੋੜਣ ਜਾ ਰਹੀ ਹੈ। ਭਾਰਤ ਵਿਚ ਡੋਮੀਨੋਜ਼ ਪਿੱਜ਼ਾ ਚੇਨ ਜੁਬਲਿਏਂਟ ਫੂਡਵਰਕਸ ਨਾਮ ਦੀ ਕੰਪਨੀ ਚਲਾਉਂਦੀ ਹੈ। ਖਬਰਾਂ ਮੁਤਾਬਕ ਡੋਮੀਨੋਜ਼ ਭਾਗੀਦਾਰੀ ਲਈ ਪੇਪਸੀ ਨਾਲ ਗੱਲਬਾਤ ਕਰ ਰਹੀ ਹੈ।

PunjabKesari

ਭਾਰਤ 'ਚ ਡੋਮੀਨੋਜ਼ ਦੇ 1100 ਤੋਂ ਜ਼ਿਆਦਾ ਸਟੋਰ

ਜੇ.ਐੱਫ.ਐੱਲ. ਦੇ ਬੁਲਾਰੇ ਮੁਤਾਬਕ 'ਅਸੀਂ ਕੋਕਾ-ਕੋਲਾ ਨਾਲ 20 ਸਾਲ ਤੱਕ ਮਜ਼ਬੂਤ ਭਾਗੀਦਾਰੀ ਦਾ ਆਨੰਦ ਲਿਆ ਹੈ। ਅਸੀਂ ਕਾਰੋਬਾਰ ਨੂੰ ਅਗਲੇ ਪੜਾਅ 'ਚ ਲੈ ਜਾਣ ਲਈ ਕਈ ਤਰ੍ਹਾਂ ਦੇ ਵਿਕਲਪ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਸੀਂ ਬੇਵਰੇਜ ਸੈਕਸ਼ਨ ਨੂੰ ਮਜ਼ਬੂਤ ਕਰਨ ਅਤੇ ਕਾਰੋਬਾਰ ਨੂੰ ਅੱਗੇ ਵਧਾਉਣ ਵੱਲ ਕਦਮ ਵਧਾ ਰਹੇ ਹਾਂ।' ਭਾਰਤ 'ਚ ਡੋਮੀਨੋਜ਼ ਦੇ 1,144 ਡੋਮੀਨੋਜ਼ ਸਟੋਰ ਹਨ। ਇਹ ਭਾਰਤ ਦੀ ਵੱਡੀਆਂ ਕਵਿੱਕ ਚੇਨ ਰੈਸਟੋਰੈਂਟ ਚੋਂ ਇਕ ਹੈ।

85 ਦੇਸ਼ਾਂ 'ਚ ਡੋਮੀਨੋਜ਼ ਦੇ ਸਟੋਰ

ਡੋਮੀਨੋਜ਼ ਪਿੱਜ਼ਾ ਵਿਸ਼ਵ ਦੇ 85 ਦੇਸ਼ਾਂ 'ਚ ਮੌਜੂਦ ਹੈ। ਇਸ ਕੰਪਨੀ ਦਾ ਮਿਸ਼ੀਗਨ 'ਚ ਹੈੱਡਕਵਾਟਰ ਹੈ। ਪੂਰੇ ਵਿਸ਼ਵ 'ਚ ਡੋਮੀਨੋਜ਼ ਅਤੇ ਕੋਕਾ-ਕੋਲਾ ਦੀ ਭਾਗੀਦਾਰੀ ਹੈ। ਸਿਰਫ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਮਲੇਸ਼ੀਆ 'ਚ ਹੀ ਡੋਮੀਨੋਜ਼ ਅਤੇ ਪੈਪਸੀਕੋ ਦਾ ਕਰਾਰ ਹੈ। ਡੋਮੀਨੋਜ਼ ਦੀ ਮੁਕਾਬਲੇਬਾਜ਼ ਮੈਕਡੋਨਲਡ ਦਾ ਵੀ ਕੋਕਾ-ਕੋਲਾ ਨਾਲ ਹੀ ਕਰਾਰ ਹੈ। ਦੂਜੇ ਪਾਸੇ ਪਿੱਜ਼ਾ ਹੱਟ, ਕੇ.ਐੱਫ.ਸੀ. ਅਤੇ ਟਾਕੋਬੇਲ ਦਾ ਪੈਪਸੀਕੋ ਨਾਲ ਕਰਾਰ ਹੈ।


Related News