ਬਰਡ ਫਲੂ ਕਾਰਣ ਸੋਇਆ ਖਲ਼ ਦੀ ਘਰੇਲੂ ਖਪਤ ’ਚ ਇਕ ਲੱਖ ਟਨ ਦੀ ਗਿਰਾਵਟ ਦਾ ਖਦਸ਼ਾ

Thursday, Jan 14, 2021 - 10:39 AM (IST)

ਬਰਡ ਫਲੂ ਕਾਰਣ ਸੋਇਆ ਖਲ਼ ਦੀ ਘਰੇਲੂ ਖਪਤ ’ਚ ਇਕ ਲੱਖ ਟਨ ਦੀ ਗਿਰਾਵਟ ਦਾ ਖਦਸ਼ਾ

ਇੰਦੌਰ(ਭਾਸ਼ਾ) – ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪਸ਼ੂ-ਪੰਛੀਆਂ ਦਾ ਖਾਣਾ ਬਣਾਉਣ ਵਾਲੀਆਂ ਇਕਾਈਆਂ ’ਚ ਸੋਇਆ ਖਲ੍ਹ ਦੀ ਮੰਗ ਘਟ ਗਈ ਹੈ। ਅਜਿਹੇ ’ਚ ਜਨਵਰੀ ’ਚ ਇਸ ਪ੍ਰੋਟੀਨ ਭਰਪੂਰ ਉਤਪਾਦ ਦੀ ਘਰੇਲੂ ਖਪਤ ’ਚ ਇਕ ਲੱਖ ਟਨ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਪ੍ਰੋਸੈਸਰਸ ਦੇ ਇਕ ਸੰਗਠਨ ਦੇ ਚੋਟੀ ਦੇ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਖਦਸ਼ਾ ਪ੍ਰਗਟਾਇਆ।

ਇਹ ਵੀ ਪਡ਼੍ਹੋ : ਕੀ ਬਰਡ ਫ਼ਲੂ ਦੀ ਰੋਕਥਾਮ ਲਈ ਕੋਈ ਦਵਾਈ ਹੈ? ਜਾਣੋ ਪੋਲਟਰੀ ਉਤਪਾਦ ਖਾਣੇ ਚਾਹੀਦੇ ਹਨ ਜਾਂ ਨਹੀਂ

ਇੰਦੌਰ ਸਥਿਤ ਸੋਇਆਬੀਨ ਪ੍ਰੋਸੈਸਰਸ ਐਸੋਸੀਏਸ਼ਨ ਆਫ ਇੰਡੀਆ (ਸੋਪਾ) ਦੇ ਚੇਅਰਮੈਨ ਡੇਵਿਸ਼ ਜੈਨ ਨੇ ਦੱਸਿਆ ਕਿ ਦੇਸ਼ ’ਚ ਪਸ਼ੂ-ਪੰਛੀਆਂ ਦਾ ਖਾਣਾ ਬਣਾਉਣ ਵਾਲੀਆਂ ਇਕਾਈਆਂ ’ਚ ਬੀਤੇ ਦਸੰਬਰ ਦੌਰਾਨ ਕਰੀਬ 5.5 ਲੱਖ ਟਨ ਸੋਇਆ ਖਲ੍ਹ ਦੀ ਖਪਤ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਜਨਵਰੀ ’ਚ ਵੀ ਅਸੀਂ ਇਸ ਉਤਪਾਦ ਦੀ ਇੰਨੀ ਹੀ ਖਪਤ ਦੀ ਉਮੀਦ ਕਰ ਰਹੇ ਸੀ। ਪਰ ਬਰਡ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ਇਕਾਈਆਂ ਦੀ ਮੰਗ ਘਟ ਗਈ ਹੈ।

ਇਹ ਵੀ ਪਡ਼੍ਹੋ : ਬਰਡ ਫਲੂ: ਮੁਰਗੇ-ਮੁਰਗੀਆਂ ਦੀ ਆਈ ਸ਼ਾਮਤ, ਮਜ਼ਬੂਰ ਪੋਲਟਰੀ ਮਾਲਕ ਲੈ ਸਕਦੇ ਨੇ ਇਹ ਫ਼ੈਸਲਾ

ਜੈਨ ਨੇ ਹਾਲਾਂਕਿ ਭਰੋਸਾ ਜਤਾਇਆ ਕਿ ਸੋਇਆ ਖਲ੍ਹ ਦੀ ਘਰੇਲੂ ਖਪਤ ’ਚ ਕਮੀ ਦੀ ਭਰਪਾਈ ਬਰਾਮਦ ਨਾਲ ਹੋ ਜਾਏਗੀ ਕਿਉਂਕਿ ਇਸ ਉਤਪਾਦਨ ਦੀ ਕੌਮਾਂਤਰੀ ਮੰਗ ਵਧ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਦੇਸ਼ ’ਚ ਸੋਇਆ ਖਲ੍ਹ ਤੋਂ ਬਣੇ ਮੁਰਗੀਆਂ ਦੇ ਦਾਣੇ ਦੀ ਸਭ ਤੋਂ ਜ਼ਿਆਦਾ ਖਪਤ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ’ਚ ਹੁੰਦੀ ਹੈ ਜਿਥੇ ਵੱਡੀ ਗਿਣਤੀ ’ਚ ਪੋਲਟਰੀ ਫਾਰਮ ਹਨ। ਪ੍ਰੋਸੈਸਿੰਗ ਪਲਾਂਟਾਂ ’ਚ ਸੋਇਆਬੀਨਾ ਦਾ ਤੇਲ ਕੱਢ ਲੈਣ ਤੋਂ ਬਾਅਦ ਬਚੇ ਉਤਪਾਦ ਨੂੰ ਸੋਇਆ ਖਲ੍ਹ ਕਹਿੰਦੇ ਹਨ। ਇਹ ਉਤਪਾਦ ਪ੍ਰੋਟੀਨ ਦਾ ਵੱਡਾ ਸ੍ਰੋਤ ਹੈ। ਇਸ ਨਾਲ ਪਸ਼ੂ-ਪੰਛੀਆਂ ਦੀ ਖੁਰਾਕ ਦੇ ਨਾਲ ਹੀ ਮਨੁੱਖਾਂ ਦੀ ਖਪਤ ਲਈ ਸੋਇਆ ਆਟਾ ਅਤੇ ਸੋਇਆ ਵੜੀ ਵਰਗੇ ਖਾਣ ਵਾਲੇ ਪਦਾਰਥ ਤਿਆਰ ਕੀਤੇ ਜਾਂਦੇ ਹਨ।

ਇਹ ਵੀ ਪਡ਼੍ਹੋ : ਆਪਣੇ Whatsapp Group ਨੂੰ ‘Signal App’ ’ਤੇ ਲਿਜਾਣ ਲਈ ਅਪਣਾਓ ਇਹ ਆਸਾਨ ਤਰੀਕਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Harinder Kaur

Content Editor

Related News