ਹਰੇ ਨਿਸ਼ਾਨ ''ਤੇ ਖੁੱਲ੍ਹਿਆ ਘਰੇਲੂ ਸ਼ੇਅਰ ਬਾਜ਼ਾਰ, ਸੈਂਸੈਕਸ 195 ਅੰਕ ਚੜ੍ਹਿਆ ਤੇ ਨਿਫਟੀ 18250 ਦੇ ਪਾਰ
Friday, Dec 30, 2022 - 10:38 AM (IST)
ਮੁੰਬਈ — ਹਫਤੇ ਦੇ ਆਖਰੀ ਕਾਰੋਬਾਰੀ ਦਿਨ ਘਰੇਲੂ ਸ਼ੇਅਰ ਬਾਜ਼ਾਰ 'ਚ ਸਕਾਰਾਤਮਕ ਸ਼ੁਰੂਆਤ ਹੋਈ ਹੈ। ਸ਼ੁੱਕਰਵਾਰ ਸਵੇਰੇ ਬਾਜ਼ਾਰ ਖੁੱਲ੍ਹਣ ਦੇ ਸਮੇਂ ਸੈਂਸੈਕਸ ਨੇ ਕਰੀਬ 200 ਅੰਕਾਂ ਦੀ ਤੇਜ਼ੀ ਦਿਖਾਈ। ਮੌਜੂਦਾ ਸਮੇਂ 'ਚ ਸੈਂਸੈਕਸ 103.99 ਅੰਕਾਂ ਦੇ ਵਾਧੇ ਨਾਲ 61237.87 'ਤੇ ਕਾਰੋਬਾਰ ਕਰ ਰਿਹਾ ਹੈ ਜਦਕਿ ਨਿਫਟੀ 41.60 ਅੰਕਾਂ ਦੇ ਵਾਧੇ ਨਾਲ 18232.60 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਸਮੇਂ ਦੌਰਾਨ, ਰੁਪਿਆ 0.02% ਵੱਧ ਕੇ 82.7800 ਪ੍ਰਤੀ ਅਮਰੀਕੀ ਡਾਲਰ 'ਤੇ ਖੁੱਲ੍ਹਿਆ। ਪਿਛਲੇ ਵਪਾਰਕ ਸੈਸ਼ਨ ਵਿੱਚ ਇਹ 82.7975 ਦੇ ਨੇੜੇ ਬੰਦ ਹੋਇਆ ਸੀ।
ਸ਼ੁੱਕਰਵਾਰ ਨੂੰ ਸੈਂਸੈਕਸ 195 ਅੰਕਾਂ ਦੇ ਵਾਧੇ ਨਾਲ 61329 ਦੇ ਪੱਧਰ 'ਤੇ ਖੁੱਲ੍ਹਿਆ ਅਤੇ ਨਿਫਟੀ 68 ਅੰਕਾਂ ਦੇ ਵਾਧੇ ਨਾਲ 18259 ਦੇ ਪੱਧਰ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਬੈਂਕ ਨਿਫਟੀ 'ਚ 150 ਅੰਕਾਂ ਦੀ ਤੇਜ਼ੀ ਨਾਲ 43401 ਦੇ ਪੱਧਰ 'ਤੇ ਕਾਰੋਬਾਰ ਸ਼ੁਰੂ ਹੋਇਆ। ਸ਼ੁਰੂਆਤੀ ਕਾਰੋਬਾਰੀ ਸੈਸ਼ਨ 'ਚ ਮੀਡੀਆ, ਧਾਤੂ ਅਤੇ PSU ਬੈਂਕਿੰਗ ਸੈਕਟਰ ਦੇ ਸ਼ੇਅਰਾਂ 'ਚ ਤੇਜ਼ੀ ਦਿਖਾਈ ਦੇ ਰਹੀ ਹੈ। ਬਜਾਜ ਟਵਿਨਸ ਦੇ ਸ਼ੇਅਰ ਵੀ ਮਜ਼ਬੂਤੀ ਦਿਖਾ ਰਹੇ ਹਨ। ਬਜਾਜ ਫਾਈਨਾਂਸ 'ਚ 2.3 ਫੀਸਦੀ ਅਤੇ ਬਜਾਜ ਫਾਈਨੈਂਸ਼ੀਅਲ ਸਰਵਿਸਿਜ਼ 'ਚ 2.2 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਟਾਪ ਗੇਨਰਜ਼
ਬਜਾਜ ਟਵਿੱਨਸ, ਬਜਾਜ ਫਾਇਨਾਂਸ, ਟਾਟਾ ਸਟੀਲ, ਐਸਬੀਆਈ, ਵਿਪਰੋ
ਟਾਪ ਲੂਜ਼ਰਜ਼
ਏਸ਼ੀਅਨ ਪੇਂਟਸ, ਮਹਿੰਦਰਾ ਐਂਡ ਮਹਿੰਦਰਾ, ਸਨ ਫਾਰਮਾ