ਰੁਪਏ ਨੇ ਲਾਈ 30 ਪੈਸੇ ਦੀ ਛਲਾਂਗ, ਇੰਨਾ ਰਿਹਾ ਡਾਲਰ ਦਾ ਮੁੱਲ

Tuesday, Dec 08, 2020 - 04:55 PM (IST)

ਰੁਪਏ ਨੇ ਲਾਈ 30 ਪੈਸੇ ਦੀ ਛਲਾਂਗ, ਇੰਨਾ ਰਿਹਾ ਡਾਲਰ ਦਾ ਮੁੱਲ

ਮੁੰਬਈ— ਵਿਸ਼ਵ ਦੀਆਂ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੇ ਕਮਜ਼ੋਰ ਹੋਣ ਅਤੇ ਘਰੇਲੂ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇ ਦਮ 'ਤੇ ਮੰਗਲਵਾਰ ਨੂੰ ਭਾਰਤੀ ਕਰੰਸੀ ਨੇ ਤੇਜ਼ੀ ਦਰਜ ਕੀਤੀ। ਡਾਲਰ ਦੇ ਮੁਕਾਬਲੇ ਰੁਪਿਆ 30 ਪੈਸੇ ਦੀ ਛਲਾਂਗ ਲਾ ਕੇ 73.60 ਦੇ ਪੱਧਰ 'ਤੇ ਬੰਦ ਹੋਇਆ।

ਪਿਛਲੇ ਦਿਨ 10 ਪੈਸੇ ਦੀ ਗਿਰਾਵਟ 'ਚ ਇਹ 73.90 ਪ੍ਰਤੀ ਡਾਲਰ 'ਤੇ ਰਿਹਾ ਸੀ। ਰੁਪਿਆ ਅੱਜ 7 ਪੈਸੇ ਦੀ ਤੇਜ਼ੀ ਨਾਲ 73.83 ਪ੍ਰਤੀ ਡਾਲਰ 'ਤੇ ਖੁੱਲ੍ਹਾ ਸੀ, ਇਹੀ ਇਸ ਦਾ ਦਿਨ ਦਾ ਹੇਠਲਾ ਪੱਧਰ ਵੀ ਰਿਹਾ। ਕਾਰੋਬਾਰ ਦੌਰਾਨ ਇਹ 73.59 ਪ੍ਰਤੀ ਡਾਲਰ ਦੇ ਦਿਨ ਦੇ ਉੱਚੇ ਪੱਧਰ 'ਤੇ ਵੀ ਗਿਆ।

ਉੱਥੇ ਹੀ, ਬਾਜ਼ਾਰ ਦੀ ਗੱਲ ਕਰੀਏ ਤਾਂ ਸੈਂਸੈਕਸ 181.54 ਅੰਕ ਦੀ ਬੜ੍ਹਤ ਨਾਲ 45,608.51 ਦੇ ਪੱਧਰ 'ਤੇ ਅਤੇ ਨਿਫਟੀ 37.20 ਅੰਕ ਮਜਬੂਤ ਹੋ ਕੇ 13,392.95 ਦੇ ਹੁਣ ਤੱਕ ਦੇ ਉੱਚ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਨੇ ਦਿਨ ਦੇ ਕਾਰੋਬਾਰ ਦੌਰਾਨ 45,742.23 ਦਾ ਉੱਚ ਪੱਧਰ ਅਤੇ 45,335.17 ਦਾ ਹੇਠਲਾ ਪੱਧਰ ਛੂਹਿਆ। ਉੱਥੇ ਹੀ, ਨਿਫਟੀ ਨੇ 13,435.45 ਦਾ ਦਿਨ ਦਾ ਉੱਚ ਪੱਧਰ ਅਤੇ 13,311.05 ਦਾ ਦਿਨ ਦਾ ਹੇਠਲਾ ਪੱਧਰ ਦਰਜ ਕੀਤਾ। ਕੋਰੋਨਾ ਟੀਕੇ ਨਾਲ ਜੁੜੀਆਂ ਸਕਾਰਾਤਮਕ ਖ਼ਬਰਾਂ ਨਾਲ ਨਿਵੇਸ਼ਕਾਂ ਦਾ ਰੁਝਾਨ ਬਣਿਆ ਰਿਹਾ ਪਰ ਗਲੋਬਲ ਪੱਧਰ 'ਤੇ ਜਾਰੀ ਉਥਲ-ਪੁਥਲ ਦਾ ਵੀ ਸ਼ੇਅਰ ਬਾਜ਼ਾਰ 'ਤੇ ਅਸਰ ਰਿਹਾ।


author

Sanjeev

Content Editor

Related News