ਡਾਲਰ ਦੇ ਮੁਕਾਬਲੇ ਰੁਪਏ 'ਚ ਸ਼ਾਨਦਾਰ ਬੜ੍ਹਤ, ਵੇਖੋ ਅੱਜ ਦਾ ਮੁੱਲ

Wednesday, Nov 18, 2020 - 04:35 PM (IST)

ਮੁੰਬਈ— ਬੁੱਧਵਾਰ ਨੂੰ ਰੁਪਏ ਨੇ ਡਾਲਰ ਦੇ ਮੁਕਾਬਲੇ ਸ਼ਾਨਦਾਰ ਬੜ੍ਹਤ ਦਰਜ ਕੀਤੀ। ਬੈਂਕਰਾਂ ਤੇ ਦਰਾਮਦਕਾਰਾਂ ਵੱਲੋਂ ਡਾਲਰ ਦੀ ਤੇਜ਼ ਵਿਕਰੀ ਕਾਰਨ ਰੁਪਿਆ 27 ਪੈਸੇ ਦੇ ਉਛਾਲ ਨਾਲ 74.19 ਦੇ ਪੱਧਰ 'ਤੇ ਬੰਦ ਹੋਇਆ। ਫੋਰੈਕਸ ਡੀਲਰਾਂ ਨੇ ਇਹ ਜਾਣਕਾਰੀ ਦਿੱਤੀ।

ਪਿਛਲੇ ਦਿਨ ਵੀ ਰੁਪਏ ਨੇ 16 ਪੈਸੇ ਦੀ ਮਜਬੂਤੀ ਦਰਜ ਕੀਤੀ ਸੀ ਅਤੇ 74.46 ਪ੍ਰਤੀ ਡਾਲਰ ਦੇ ਪੱਧਰ 'ਤੇ ਬੰਦ ਹੋਇਆ ਸੀ।

ਭਾਰਤੀ ਕਰੰਸੀ ਅੱਜ 1 ਪੈਸੇ ਦੀ ਮਾਮੂਲੀ ਤੇਜ਼ੀ ਨਾਲ 74.45 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹੀ ਸੀ, ਜੋ ਪਿਛਲੇ ਦਿਨ ਦੇ ਮੁਕਾਬਲੇ 27 ਪੈਸੇ ਚੜ੍ਹ ਕੇ 74.19 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ। ਭਾਰਤੀ ਕਰੰਸੀ 'ਚ ਮਜਬੂਤੀ ਦਾ ਇਹ ਤੀਜਾ ਦਿਨ ਹੈ। ਦੁਨੀਆ ਦੀਆਂ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੇ ਕਮਜ਼ੋਰ ਹੋਣ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਨਾਲ ਭਾਰਤੀ ਕਰੰਸੀ ਨੂੰ ਸਮਰਥਨ ਮਿਲਿਆ। ਕਾਰੋਬਾਰ ਦੌਰਾਨ ਰੁਪਏ ਨੇ ਅੱਜ 74.49 ਦਾ ਦਿਨ ਦਾ ਹੇਠਲਾ ਪੱਧਰ ਅਤੇ 74.15 ਦਾ ਦਿਨ ਦਾ ਉੱਚਾ ਪੱਧਰ ਦਰਜ ਕੀਤਾ।

ਉੱਥੇ ਹੀ, ਸੈਂਸੈਕਸ 227.34 ਅੰਕ ਦੇ ਉਛਾਲ ਨਾਲ ਪਹਿਲੀ ਵਾਰ 44 ਹਜ਼ਾਰ ਤੋਂ ਪਾਰ 44,180.05 ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ 64 ਅੰਕ ਦੀ ਤੇਜ਼ੀ ਨਾਲ 12,938.25 ਦੇ ਪੱਧਰ 'ਤੇ ਬੰਦ ਹੋਇਆ।


Sanjeev

Content Editor

Related News