ਰੁਪਏ 'ਚ ਲਗਾਤਾਰ ਚੌਥੇ ਦਿਨ ਗਿਰਾਵਟ, ਅੱਜ 28 ਪੈਸੇ ਡਿੱਗਾ
Thursday, Nov 12, 2020 - 04:43 PM (IST)
ਮੁੰਬਈ— ਵਿਸ਼ਵ ਦੀਆਂ ਪ੍ਰਮੁੱਖ ਕਰੰਸੀਆਂ ਦੀ ਤੁਲਨਾ 'ਚ ਡਾਲਰ 'ਚ ਰਹੀ ਤੇਜ਼ੀ ਅਤੇ ਘਰੇਲੂ ਸ਼ੇਅਰ ਬਾਜ਼ਾਰ ਦੀ ਗਿਰਾਵਟ ਕਾਰਨ ਰੁਪਏ 'ਚ ਗਿਰਾਵਟ ਦਰਜ ਹੋਈ।
ਭਾਰਤੀ ਕਰੰਸੀ 28 ਪੈਸੇ ਡਿੱਗ ਕੇ 74.64 ਰੁਪਏ ਪ੍ਰਤੀ ਡਾਲਰ 'ਤੇ ਆ ਗਈ। ਪਿਛਲੇ ਦਿਨ ਰੁਪਿਆ 18 ਫਿਸਲ ਕੇ 74.36 ਪ੍ਰਤੀ ਡਾਲਰ 'ਤੇ ਰਿਹਾ ਸੀ।
ਰੁਪਏ 'ਚ ਇਹ ਲਗਾਤਾਰ ਚੌਥੇ ਦਿਨ ਗਿਰਾਵਟ ਰਹੀ। ਚਾਰ ਦਿਨਾਂ 'ਚ ਭਾਰਤੀ ਕਰੰਸੀ ਡਾਲਰ ਦੇ ਮੁਕਾਬਲੇ 56 ਪੈਸੇ ਕਮਜ਼ੋਰ ਹੋਈ ਹੈ। ਡਾਲਰ ਦੀ ਮਜਬੂਤੀ ਅਤੇ ਸ਼ੇਅਰ ਬਾਜ਼ਾਰ ਦੀ ਗਿਰਾਵਟ ਅੱਜ ਪੂਰੇ ਕਾਰੋਬਾਰ ਦੌਰਾਨ ਭਾਰਤੀ ਕਰੰਸੀ 'ਤੇ ਹਾਵੀ ਰਹੀ। ਰੁਪਿਆ ਅੱਜ 8 ਪੈਸੇ ਡਿੱਗ ਕੇ 74.44 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਾ। ਸੈਸ਼ਨ ਦੌਰਾਨ ਇਹ 74.38 ਰੁਪਏ ਪ੍ਰਤੀ ਡਾਲਰ ਦੇ ਉੱਚ ਪੱਧਰ ਤੱਕ ਚੜ੍ਹਿਆ।
ਕਾਰੋਬਾਰ ਦੌਰਾਨ ਇਹ ਇਕ ਸਮੇਂ 74.74 ਰੁਪਏ ਪ੍ਰਤੀ ਡਾਲਰ ਦੇ ਹੇਠਲੇ ਪੱਧਰ ਤੱਕ ਉਤਰ ਗਿਆ। ਕਾਰੋਬਾਰ ਦੀ ਸਮਾਪਤੀ 'ਤੇ ਇਹ ਪਿਛਲੇ ਦਿਨ ਦੇ ਮੁਕਾਬਲੇ 28 ਪੈਸੇ ਡਿੱਗ ਕੇ 74.64 ਪ੍ਰਤੀ ਡਾਲਰ 'ਤੇ ਬੰਦ ਹੋਇਆ। ਸੈਂਸੈਕਸ ਅੱਜ 236.48 ਅੰਕ ਡਿੱਗ ਕੇ 43,357.19 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 58.35 ਅੰਕਾਂ ਦੀ ਗਿਰਾਵਟ ਨਾਲ 12,690.80 'ਤੇ ਬੰਦ ਹੋਇਆ ਹੈ।