ਭਾਰਤੀ ਕਰੰਸੀ 4 ਪੈਸੇ ਦੀ ਬੜ੍ਹਤ ਨਾਲ ਬੰਦ, ਜਾਣੋ ਡਾਲਰ ਦਾ ਮੁੱਲ
Wednesday, Oct 14, 2020 - 04:19 PM (IST)

ਮੁੰਬਈ— ਬੁੱਧਵਾਰ ਨੂੰ ਅਮਰੀਕੀ ਡਾਲਰ ਦੇ ਕਮਜ਼ੋਰ ਹੋਣ ਦੀ ਵਜ੍ਹਾ ਨਾਲ ਭਾਰਤੀ ਕਰੰਸੀ 4 ਪੈਸੇ ਦੀ ਬੜ੍ਹਤ ਨਾਲ 73.31 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ।
ਕਾਰੋਬਾਰ ਦੌਰਾਨ ਰੁਪਿਆ ਸੀਮਤ ਦਾਇਰੇ 'ਚ ਰਿਹਾ। ਇਹ 73.39 ਦੇ ਪੱਧਰ 'ਤੇ ਕਮਜ਼ੋਰ ਖੁੱਲ੍ਹਾ ਸੀ ਅਤੇ ਅੰਤ 'ਚ ਚਾਰ ਪੈਸੇ ਦੀ ਮਜਬੂਤੀ ਦਰਜ ਕਰਨ 'ਚ ਸਫਲ ਰਿਹਾ।
ਮੰਗਲਵਾਰ ਨੂੰ ਭਾਰਤੀ ਕਰੰਸੀ 73.35 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਸੀ। ਕਾਰੋਬਾਰ ਦੌਰਾਨ ਅੱਜ ਰੁਪਿਆ 73.28 ਅਤੇ 73.47 ਰੁਪਏ ਪ੍ਰਤੀ ਡਾਲਰ ਦੇ ਦਾਇਰੇ 'ਚ ਰਿਹਾ। ਐੱਮ. ਕੇ. ਗਲੋਬਲ ਫਾਈਨੈਂਸ਼ੀਅਲ ਸਰਵਿਸਿਜ਼ ਦੇ ਕਰੰਸੀ ਰਿਸਰਚ ਵਿਭਾਗ ਦੇ ਪ੍ਰਮੁੱਖ ਰਾਹੁਲ ਗੁਪਤਾ ਨੇ ਕਿਹਾ ਕਿ ਕਾਰੋਬਾਰੀਆਂ ਨੂੰ ਹੁਣ ਵੀ ਉਮੀਦ ਹੈ ਕਿ ਕੋਈ ਨਵਾਂ ਅਮਰੀਕੀ ਪ੍ਰੋਤਸਾਹਨ ਪੈਕੇਜ ਮਿਲਣ ਵਾਲਾ ਹੈ ਪਰ ਇਸ 'ਚ ਦੇਰੀ ਹੋ ਰਹੀ ਹੈ। ਅਜਿਹੇ 'ਚ ਇਹ ਸੰਕੇਤ ਮਿਲਦਾ ਹੈ ਕਿ ਅਮਰੀਕਾ 'ਚ ਰਾਸ਼ਟਰਪਤੀ ਚੋਣ ਤੋਂ ਬਾਅਦ ਪ੍ਰੋਤਸਾਹਨ ਪੈਕੇਜ ਦੀ ਘੋਸ਼ਣਾ ਹੋ ਸਕਦੀ ਹੈ। ਇਸ ਵਿਚਕਾਰ 6 ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਸੂਚਕ ਅੰਕ 0.02 ਫੀਸਦੀ ਕਮਜ਼ੋਰ ਹੋ ਕੇ 93.50 ਦੇ ਪੱਧਰ 'ਤੇ ਆ ਗਿਆ।