ਡਾਲਰ ਹੋ ਰਿਹਾ ਹੈ ਮਹਿੰਗਾ, ਦੋ ਦਿਨਾਂ 'ਚ ਇੰਨੀ ਡਿੱਗੀ ਭਾਰਤੀ ਕਰੰਸੀ

09/15/2020 3:18:31 PM

ਮੁੰਬਈ— ਭਾਰਤੀ ਕਰੰਸੀ ਇਸ ਹਫ਼ਤੇ ਦੇ ਲਗਾਤਾਰ ਦੂਜੇ ਕਾਰੋਬਾਰੀ ਦਿਨ ਗਿਰਾਵਟ 'ਚ ਬੰਦ ਹੋਈ ਹੈ। ਇਸ ਦੇ ਨਾਲ ਹੀ ਡਾਲਰ ਇਕ ਵਾਰ ਫਿਰ 74 ਰੁਪਏ 'ਤੇ ਪਹੁੰਚਦਾ ਦਿਖਾਈ ਦੇ ਰਿਹਾ ਹੈ, ਯਾਨੀ ਦਰਾਮਦ ਫਿਰ ਮਹਿੰਗੀ ਪਵੇਗੀ। ਮੰਗਲਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰਾਂ ਤੋਂ ਮਿਲੇ ਹਾਂ-ਪੱਖੀ ਰੁਖ਼ ਦੇ ਬਾਵਜੂਦ ਡਾਲਰ ਦੇ ਮੁਕਾਬਲੇ ਰੁਪਿਆ 16 ਪੈਸੇ ਦੀ ਗਿਰਾਵਟ ਨਾਲ 73.64 ਪ੍ਰਤੀ ਡਾਲਰ ਦੇ ਪੱਧਰ 'ਤੇ ਜਾ ਪੁੱਜਾ।

ਪਿਛਲੇ ਕਾਰੋਬਾਰੀ ਦਿਨ ਰੁਪਏ 'ਚ ਪੰਜ ਪੈਸੇ ਦੀ ਕਮਜ਼ੋਰੀ ਦਰਜ ਹੋਈ ਸੀ, ਇਸ ਤਰ੍ਹਾਂ ਦੋ ਦਿਨਾਂ 'ਚ ਰੁਪਏ ਨੇ ਡਾਲਰ ਦੇ ਮੁਕਾਬਲੇ 21 ਪੈਸੇ ਦੀ ਬੜ੍ਹਤ ਗੁਆਈ ਹੈ।

ਕਰੰਸੀ ਬਾਜ਼ਾਰ 'ਚ ਕਾਰੋਬਾਰ ਦੌਰਾਨ ਅੱਜ ਰੁਪਏ 'ਚ ਕਾਫ਼ੀ ਉਤਰਾਅ-ਚੜ੍ਹਾਅ ਰਿਹਾ। 73.33 ਪ੍ਰਤੀ ਡਾਲਰ 'ਤੇ ਮਜਬੂਤੀ ਨਾਲ ਖੁੱਲ੍ਹਣ ਤੋਂ ਬਾਅਦ ਇਹ ਇਸ ਪੱਧਰ 'ਤੇ ਨਹੀਂ ਟਿਕ ਸਕਿਆ। ਪਿਛਲੇ ਕਾਰੋਬਾਰੀ ਸੈਸ਼ਨ ਰੁਪਿਆ 73.48 ਪ੍ਰਤੀ ਡਾਲਰ 'ਤੇ ਰਿਹਾ ਸੀ।

ਇਹ ਵੀ ਪੜ੍ਹੋ- ਪਿਆਜ਼ ਨੂੰ ਲੈ ਕੇ ਰਾਹਤ ਭਰੀ ਖ਼ਬਰ, ਸਰਕਾਰ ਨੇ ਬਰਾਮਦ 'ਤੇ ਲਾਈ ਪਾਬੰਦੀ ► ਝਟਕਾ! ਕਾਰਾਂ 'ਤੇ ਭਾਰੀ ਭਰਕਮ ਟੈਕਸ ਤੋਂ ਪ੍ਰੇਸ਼ਾਨ ਟੋਇਟਾ ਮੋਟਰ ਦਾ ਵੱਡਾ ਫ਼ੈਸਲਾ

ਦਿਨ 'ਚ ਕਾਰੋਬਾਰ ਦੌਰਾਨ ਰੁਪਿਆ 73.33 ਰੁਪਏ ਪ੍ਰਤੀ ਡਾਲਰ ਦੇ ਉੱਚੇ ਪੱਧਰ ਤੱਕ ਗਿਆ ਅਤੇ 73.72 ਰੁਪਏ ਪ੍ਰਤੀ ਡਾਲਰ ਦੇ ਹੇਠਲੇ ਪੱਧਰ ਤੱਕ ਵੀ ਗਿਆ। ਇਸ ਵਿਚਕਾਰ 6 ਪ੍ਰਮੁੱਖ ਕਰੰਸੀਆਂ ਦੀ ਤੁਲਨਾ 'ਚ ਡਾਲਰ ਦਾ ਰੁਖ਼ ਦਰਸਾਉਣ ਵਾਲਾ ਡਾਲਰ ਸੂਚਕ ਅੰਕ 0.16 ਫੀਸਦੀ ਦੇ ਨੁਕਸਾਨ ਨਾਲ 92.90 'ਤੇ ਆ ਗਿਆ। ਉੱਥੇ ਹੀ, ਕਾਰੋਬਾਰ ਦੀ ਸਮਾਪਤੀ 'ਤੇ ਭਾਰਤੀ ਕਰੰਸੀ ਡਾਲਰ ਦੇ ਮੁਕਾਬਲੇ ਪਿਛਲੇ ਦਿਨ ਦੇ ਬੰਦ ਪੱਧਰ ਤੋਂ 16 ਪੈਸੇ ਹੋਰ ਡਿੱਗਦੀ ਹੋਈ 73.64 ਪ੍ਰਤੀ ਡਾਲਰ 'ਤੇ ਜਾ ਕੇ ਬੰਦ ਹੋਈ।


Sanjeev

Content Editor

Related News