ਬੈਂਕ, ਡੀਮੈਟ ਖਾਤਾ ਹੈ ਤਾਂ 30 ਸਤੰਬਰ ਤੱਕ ਕਰ ਲਓ ਇਹ ਕੰਮ, ਨਹੀਂ ਤਾਂ ਹੋਏਗੀ ਪ੍ਰੇਸ਼ਾਨੀ

Tuesday, Sep 21, 2021 - 11:09 AM (IST)

ਬੈਂਕ, ਡੀਮੈਟ ਖਾਤਾ ਹੈ ਤਾਂ 30 ਸਤੰਬਰ ਤੱਕ ਕਰ ਲਓ ਇਹ ਕੰਮ, ਨਹੀਂ ਤਾਂ ਹੋਏਗੀ ਪ੍ਰੇਸ਼ਾਨੀ

ਨਵੀਂ ਦਿੱਲੀ- 30 ਸਤੰਬਰ ਤੱਕ ਬੈਂਕ ਖਾਤੇ ਵਿਚ ਸਹੀ ਮੋਬਾਇਲ ਨੰਬਰ ਅਪਡੇਟ ਨਾ ਕਰਾਉਣ ਅਤੇ ਡੀਮੈਟ ਦੀ ਕੇ. ਵਾਈ. ਸੀ. ਨਾ ਕਰਨ 'ਤੇ ਤੁਹਾਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਰਕੀਟ ਰੈਗੂਲੇਟਰ ਸੇਬੀ ਨੇ ਨਵਾਂ ਟ੍ਰੇਡਿਗ ਤੇ ਡੀਮੈਟ ਖਾਤਾ ਖੁੱਲ੍ਹਵਾਉਣ ਦੇ ਨਿਯਮਾਂ ਵਿਚ ਕੁਝ ਤਬਦੀਲੀ ਕੀਤੀ ਹੈ। ਇਸ ਅਨੁਸਾਰ, ਜੇਕਰ ਤੁਹਾਡਾ ਡੀਮੈਟ ਖਾਤਾ ਹੈ ਤਾਂ ਤੁਹਾਨੂੰ ਇਸ ਮਹੀਨੇ ਦੇ ਅੰਤ ਤੱਕ ਉਸ ਦੀ ਕੇ. ਵਾਈ. ਸੀ. ਕਰਾਉਣੀ ਹੋਵੇਗੀ।

KYC ਨਾ ਹੋਣ 'ਤੇ ਤੁਹਾਡਾ ਡੀਮੈਟ ਖਾਤਾ ਰੋਕ ਦਿੱਤਾ ਜਾਵੇਗਾ। ਇਸ ਨਾਲ ਤੁਸੀਂ ਸਟਾਕ ਮਾਰਕੀਟ ਵਿਚ ਟ੍ਰੇਡ ਨਹੀਂ ਕਰ ਸਕੋਗੇ। ਜੇਕਰ ਕੋਈ ਵਿਅਕਤੀ ਕਿਸੇ ਕੰਪਨੀ ਦਾ ਸ਼ੇਅਰ ਖਰੀਦ ਵੀ ਲੈਂਦਾ ਹੈ ਤਾਂ ਇਹ ਸ਼ੇਅਰ ਖਾਤੇ ਤੱਕ ਟ੍ਰਾਂਸਫਰ ਨਹੀਂ ਹੋ ਸਕਣਗੇ। ਕੇ. ਵਾਈ. ਸੀ. ਪੂਰੀ ਹੋਣ ਤੇ ਤਸਦੀਕ ਹੋਣ ਪਿੱਛੋਂ ਹੀ ਇਹ ਕੰਮ ਹੋ ਸਕੇਗਾ।

ਉੱਥੇ ਹੀ, 1 ਅਕਤੂਬਰ ਤੋਂ ਆਟੋ ਡੈਬਿਟ ਪੇਮੈਂਟ ਸਿਸਟਮ ਲਾਗੂ ਹੋਣ ਵਾਲਾ ਹੈ, ਯਾਨੀ ਜੇਕਰ ਮੋਬਾਇਲ ਐਪ ਜਾਂ ਇੰਟਰਨੈੱਟ ਬੈਂਕਿੰਗ ਜ਼ਰੀਏ ਤੁਸੀਂ ਬਿਜਲੀ, ਐੱਲ. ਆਈ. ਸੀ. ਜਾਂ ਹੋਰ ਕਿਸੇ ਖਰਚ ਨੂੰ ਆਟੋ ਡੈਬਿਟ ਮੋਡ ਵਿਚ ਲਾਇਆ ਹੈ ਤਾਂ ਇਕ ਨਿਸ਼ਚਿਤ ਤਾਰੀਖ਼ ਨੂੰ ਪੈਸਾ ਖਾਤੇ ਤੋਂ ਆਪਣੇ ਆਪ ਕੱਟ ਜਾਵੇਗਾ। ਇਸ ਸੁਵਿਧਾ ਦਾ ਲਾਭ ਲੈਣ ਲਈ ਤੁਹਾਡਾ ਮੌਜੂਦਾ ਚੱਲ ਰਿਹਾ ਨੰਬਰ ਬੈਂਕ ਖਾਤੇ ਨਾਲ ਲੱਗਾ ਹੋਣਾ ਜ਼ਰੂਰੀ ਹੈ, ਅਜਿਹੇ ਜੇਕਰ ਤੁਹਾਡਾ ਨੰਬਰ ਅਪਡੇਟ ਨਹੀਂ ਹੈ ਤਾਂ 30 ਸਤੰਬਰ ਤੱਕ ਕਰਾ ਲਓ। ਇਸ ਤੋਂ ਇਲਾਵਾ ਪੀ. ਐੱਨ. ਬੀ. ਵਿਚ ਸ਼ਾਮਲ ਹੋ ਚੁੱਕੇ ਓ. ਬੀ. ਸੀ. ਤੇ ਯੂ. ਬੀ. ਆਈ. ਗਾਹਕਾਂ ਦੀ ਪੁਰਾਣੀ ਚੈੱਕਬੁਕ 1 ਅਕਤੂਬਰ ਤੋਂ ਨਹੀਂ ਚੱਲੇਗੀ। ਇਸ ਪ੍ਰੇਸ਼ਾਨੀ ਤੋਂ ਬਚਣ ਲਈ 30 ਸਤੰਬਰ ਤੱਕ ਨਵੀਂ ਚੈੱਕ ਬੁੱਕ ਲਈ ਅਪਲਾਈ ਕਰ ਦਿਓ।


author

Sanjeev

Content Editor

Related News