ਘੁਮਿਆਰਾਂ ਦੀ ਦੀਵਾਲੀ ਹੋਵੇਗੀ ਰੌਸ਼ਨ, ਮਿੱਟੀ ਦੇ ਦੀਵਿਆਂ ਦੀ ਮੰਗ 30 ਫੀਸਦੀ ਵਧੀ
Monday, Nov 09, 2020 - 03:42 PM (IST)
ਨਵੀਂ ਦਿੱਲੀ (ਇੰਟ) - ਦੀਵਾਲੀ ਮੌਕੇ ਬਾਜ਼ਾਰ ਇਸ ਵਾਰ ਵੀ ਚੀਨੀ ਲਾਈਟਿੰਗ ਨਾਲ ਭਰੇ ਪਏ ਹਨ ਪਰ ਖਰੀਦਦਾਰ ਦੇਸੀ ਪ੍ਰੋਡਕਟਸ ਨੂੰ ਅਹਿਮੀਅਤ ਦੇ ਰਹੇ ਹਨ। ਇਸ ਸਾਲ ਮਿੱਟੀ ਦੇ ਦੀਵਿਆਂ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ ਵੱਧ ਗਈ ਹੈ ਅਤੇ ਡਿਜ਼ਾਇਨਰ ਦੀਵੇ ਵੀ ਮਿਲ ਰਹੇ ਹਨ। ਇਸ ਦੀਵਾਲੀ ਘੁਮਿਆਰਾਂ ਦੀ ਦੀਵਾਲੀ ਰੌਸ਼ਨ ਹੋਵੇਗੀ ਕਿਉਂਕਿ ਲੋਕਾਂ ’ਚ ਦੀਵਿਆਂ ਦੀ ਮੰਗ ਜ਼ਿਆਦਾ ਹੈ।
ਆਪਣੇ ਆਸ-ਪਾਸ ਰੰਗ-ਬਿਰੰਗੀ ਲਾਈਟਿੰਗ ਵੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਦੀਵਾਲੀ ਨਜ਼ਦੀਕ ਹੈ ਅਤੇ ਦੁਕਾਨਾਂ ਸੱਜ ਚੁੱਕੀਆਂ ਹਨ। ਇਸ ’ਚ ਜ਼ਿਆਦਾਤਰ ਚੀਨੀ ਲਾਈਟਸ ਹਨ ਪਰ ਲੋਕ ਕੀ ਖਰੀਦਣਾ ਪਸੰਦ ਕਰ ਰਹੇ ਹਨ। ਇਕ ਕਸਟਮਰ ਬੋਲ ਰਹੀ ਹੈ ਕਿ ਮੈਂ ਸਿਰਫ ਸਵਦੇਸ਼ੀ ਜਾਂ ਮੇਡ ਇਨ ਇੰਡੀਆ ਲਾਈਟ ਦੀ ਖਰੀਦ ਰਹੀ ਹਾਂ। ਉਥੇ ਹੀ, ਇਕ ਦੁਕਾਨਦਾਰ ਦਾ ਕਹਿਣਾ ਹੈ ਕਿ ਇਸ ਵਾਰ ਭਾਰਤੀ ਪ੍ਰੋਡਕਟਸ ਦੀ ਡਿਮਾਂਡ ਹੈ ਅਤੇ ਪਿਛਲੇ ਸਾਲ ਤੋਂ ਜ਼ਿਆਦਾ ਵੈਰਾਇਟੀ ਵੀ ਹੈ।
ਇਹ ਵੀ ਪੜ੍ਹੋ: ਦੀਵਾਲੀ 'ਤੇ ਤੋਹਫ਼ੇ ਲੈਣਾ ਅਤੇ ਦੇਣਾ ਪੈ ਸਕਦਾ ਹੈ ਬਹੁਤ ਭਾਰੀ! ਮਿਲ ਸਕਦੈ ਟੈਕਸ ਨੋਟਿਸ
ਇਸ ਵਾਰ ਬਾਜ਼ਾਰਾਂ ’ਚ ਚੀਨੀ ਲੜੀ ਫੀਕੀ ਪੈ ਰਹੀ ਹੈ ਅਤੇ ਗਾਹਕ ਵੋਕਲ ਫਾਰ ਲੋਕਲ ਦੀ ਗੱਲ ਕਰ ਰਹੇ ਹਨ। ਕੋਰੋਨਾ ਸੰਕਟ ’ਚ ਘੁਮਿਆਰਾਂ ਲਈ ਇਹ ਦੀਵਾਲੀ ਬਿਹਤਰੀ ਲੈ ਕੇ ਆਈ ਹੈ। ਮਿੱਟੀ ਦੇ ਦੀਵਿਆਂ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ 30 ਫੀਸਦੀ ਤੱਕ ਵੱਧ ਗਈ ਹੈ।
ਚੀਨੀ ਸਾਮਾਨ ਦਾ ਬਾਈਕਾਟ ਸਿਰਫ ਲਾਈਟ ਤੱਕ ਸੀਮਿਤ ਨਹੀਂ ਹੈ, ਸਗੋਂ ਗਿਫਟਸ ਅਤੇ ਇਲੈਕਟ੍ਰਾਨਿਕਸ ਸਾਮਾਨ ’ਚ ਵੀ ਭਾਰਤੀ ਪ੍ਰੋਡਕਟਸ ਦੀ ਖਰੀਦਦਾਰੀ ’ਤੇ ਹੀ ਜ਼ੋਰ ਵਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ: ਕੋਰੋਨਾ ਆਫ਼ਤ 'ਚ ਘੱਟ ਹੋਈ ਵਿਦੇਸ਼ੀ ਸ਼ਰਾਬ ਦੀ ਵਿਕਰੀ, ਸੇਲ 9 ਫ਼ੀਸਦੀ ਡਿੱਗੀ