ਦੀਵਾਲੀ ਮੌਕੇ 14 ਨਵੰਬਰ ਨੂੰ ਬਾਜ਼ਾਰ ''ਚ ਇਕ ਘੰਟੇ ਲਈ ਹੋਵੇਗਾ ਕਾਰੋਬਾਰ

Wednesday, Nov 04, 2020 - 06:44 PM (IST)

ਮੁੰਬਈ— ਬੀ. ਐੱਸ. ਈ. ਅਤੇ ਐੱਨ. ਐੱਸ. ਈ. 'ਚ 14 ਨਵੰਬਰ ਨੂੰ ਦੀਵਾਲੀ ਦੇ ਮੌਕੇ 'ਤੇ ਸ਼ਾਮ ਸ਼ਾਮ ਸਵਾ ਛੇ ਵਜੇ ਤੋਂ ਇਕ ਘੰਟੇ ਦਾ ਵਿਸ਼ੇਸ਼ ਮਹੂਰਤ ਕਾਰੋਬਾਰ ਹੋਵੇਗਾ।

ਦੋਹਾਂ ਸ਼ੇਅਰ ਬਾਜ਼ਾਰਾਂ ਨੇ ਵੱਖ-ਵੱਖ ਸੂਚਨਾ 'ਚ ਇਹ ਜਾਣਕਾਰੀ ਦਿੱਤੀ। ਬਾਜ਼ਾਰਾਂ ਨੇ ਕਿਹਾ ਕਿ ਦੀਵਾਲੀ ਦੇ ਦਿਨ ਮਹੂਰਤ ਕਾਰੋਬਾਰ ਸ਼ਾਮ 6.15 ਤੋਂ 7.15 ਵਜੇ ਤੱਕ ਹੋਵੇਗਾ।

ਮਹੂਰਤ ਕਾਰੋਬਾਰ ਸੈਸ਼ਨ 'ਚ ਕੀਤੇ ਜਾਣ ਵਾਲੇ ਸੌਦਿਆਂ ਦੇ ਨਾਲ ਹੀ ਦੇਣਦਾਰੀ ਨਜਿੱਠੀ ਜਾਂਦੀ ਹੈ। ਦੀਵਾਲੀ ਮਹੂਰਤ ਕਾਰੋਬਾਰ ਦੇ ਨਾਲ ਹੀ ਹਿੰਦੁਆਂ ਦੇ ਨਵੇਂ ਸੰਵਤ ਸਾਲ ਦੀ ਵੀ ਸ਼ੁਰੂਆਤ ਹੁੰਦੀਹੈ। ਮੰਨਿਆ ਜਾਂਦਾ ਹੈ ਕਿ ਮਹੂਰਤ ਕਾਰੋਬਾਰ ਨਾਲ ਕਾਰੋਬਾਰੀਆਂ ਨੂੰ ਪੂਰੇ ਸਾਲ ਸਮਰਿਧੀ ਅਤੇ ਧਨ-ਸੰਪਤੀ ਪ੍ਰਾਪਤ ਹੁੰਦੇ ਹਨ। ਇਸ ਤੋਂ ਬਾਅਦ ਸ਼ੇਅਰ ਬਾਜ਼ਾਰ 16 ਨਵੰਬਰ ਨੂੰ ਬੰਦ ਰਹਿਣਗੇ। ਗੌਰਤਲਬ ਹੈ ਕਿ ਬੁੱਧਵਾਰ ਨੂੰ ਬੀ. ਐੱਸ. ਈ. ਸੈਂਸੈਕਸ 355 ਅੰਕ ਯਾਨੀ 0.88 ਫੀਸਦੀ ਦੀ ਤੇਜ਼ੀ ਨਾਲ 40,614 ਦੇ ਪੱਧਰ ਅਤੇ ਨਿਫਟੀ 95 ਅੰਕ ਯਾਨੀ 0.80 ਫੀਸਦੀ ਦੀ ਬੜ੍ਹਤ ਨਾਲ 11,908 ਦੇ ਪੱਧਰ 'ਤੇ ਬੰਦ ਹੋਇਆ ਹੈ। ਸਨ ਫਾਰਮਾ, ਰਿਲਾਇੰਸ ਇੰਡਸਟਰੀਜ਼, ਇਨਫੋਸਿਸ, ਕੋਟਕ ਬੈਂਕ ਅਤੇ ਟੈੱਕ ਮਹਿੰਦਰਾ 'ਚ ਮਜਬੂਤੀ ਰਹੀ। ਦੂਜੇ ਪਾਸੇ, ਗਿਰਾਵਟ ਵਾਲੇ ਸ਼ੇਅਰਾਂ 'ਚ ਐੱਚ. ਡੀ. ਐੱਫ. ਸੀ., ਪਾਵਰਗ੍ਰਿਡ, ਐਕਸਿਸ ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ, ਐੱਨ. ਟੀ. ਪੀ. ਸੀ. ਅਤੇ ਐੱਲ. ਟੀ. ਸਨ।


Sanjeev

Content Editor

Related News