ਦੀਵਾਲੀ ਤੋਂ ਪਹਿਲਾਂ ਮਿਲਿਆ ਤੋਹਫ਼ਾ, ਆਰਡਰ ਕੀਤਾ iPhone 13 ਡਿਲਿਵਰ ਹੋਇਆ iPhone14

10/07/2022 5:06:29 PM

ਨਵੀਂ ਦਿੱਲੀ - ਫਲਿੱਪਕਾਰਟ ਦੀ ਬਿਗ ਬਿਲੀਅਨ ਡੇਜ਼ ਸੇਲ ਦੌਰਾਨ ਕੰਪਨੀ ਨੇ ਆਈਫੋਨ 13 'ਤੇ ਵੱਡੀ ਛੋਟ ਦਿੱਤੀ ਸੀ। ਇਸ ਫੋਨ ਨੂੰ ਸੇਲ 'ਚ 50,000 ਰੁਪਏ ਤੱਕ ਦੀ ਕੀਮਤ 'ਚ ਵੇਚਿਆ ਗਿਆ। ਸੇਲ 'ਚ ਸ਼ਾਨਦਾਰ ਆਫਰ ਕਾਰਨ ਲੋਕਾਂ ਨੇ ਆਈਫੋਨ 13 ਨੂੰ ਵੱਡੀ ਮਾਤਰਾ ਵਿਚ ਖਰੀਦਿਆ। 

ਇਸ ਸਭ ਦੇ ਵਿਚਕਾਰ ਇੱਕ ਗਾਹਕ ਨੂੰ ਦਿਵਾਲੀ ਤੋਂ ਪਹਿਲਾਂ ਹੀ ਦਿਵਾਲੀ ਦਾ ਤੋਹਫਾ ਮਿਲ ਗਿਆ। ਭਾਵ ਉਸ ਨੇ ਆਰਡਰ ਤਾਂ ਆਈਫੋਨ 13 ਕੀਤਾ ਸੀ ਪਰ ਉਸਨੂੰ ਫਲਿੱਪਕਾਰਟ ਵਲੋਂ ਲੇਟੈਸਟ ਆਈਫੋਨ 14 ਡਿਲੀਵਰ ਕੀਤਾ ਗਿਆ।

ਇਹ ਵੀ ਪੜ੍ਹੋ : ਕ੍ਰਿਪਟੋ ਕਰੰਸੀ ਨਾਲ ਦੁਬਈ 'ਚ ਘਰ ਖ਼ਰੀਦ ਰਹੇ ਕਈ ਅਮੀਰ ਲੋਕ, ਫਸ ਸਕਦੇ ਹਨ ਕਾਨੂੰਨ ਦੇ ਜਾਲ ਵਿਚ

ਜਾਣੋ ਕੀ ਹੈ ਮਾਮਲਾ

PunjabKesari

ਦਰਅਸਲ ਇੱਕ ਉਪਭੋਗਤਾ ਨੇ ਆਪਣੇ ਟਵਿੱਟਰ 'ਤੇ ਪੋਸਟ ਸ਼ੇਅਰ ਕੀਤੀ ਕਿ ਉਸ ਨੂੰ ਆਈਫੋਨ 13 ਦੀ ਬਜਾਏ ਆਈਫੋਨ 14 ਦਿੱਤਾ ਗਿਆ ਹੈ। ਉਸਨੇ ਫਲਿੱਪਕਾਰਟ ਤੋਂ ਆਈਫੋਨ 13 ਆਰਡਰ ਕੀਤਾ। ਉਪਭੋਗਤਾ ਨੇ ਕਥਿਤ ਆਰਡਰ ਅਤੇ ਰਿਟੇਲ ਬਾਕਸ ਦੇ ਸਕ੍ਰੀਨਸ਼ਾਟ ਵੀ ਅਪਲੋਡ ਕੀਤੇ ਹਨ, ਜੋ ਆਈਫੋਨ 14 ਦੀ ਲੇਬਲਿੰਗ ਦੀ ਪੁਸ਼ਟੀ ਕਰਦੇ ਹਨ। ਸਕਰੀਨਸ਼ਾਟ ਨੂੰ ਦੇਖ ਕੇ ਲੱਗਦਾ ਹੈ ਕਿ ਯੂਜ਼ਰ ਨੇ 2021 'ਚ ਲਾਂਚ ਹੋਏ iPhone 13 ਦਾ ਆਰਡਰ ਦਿੱਤਾ ਸੀ ਅਤੇ ਇਸ ਲਈ 49,019 ਰੁਪਏ ਦਾ ਭੁਗਤਾਨ ਕੀਤਾ ਸੀ। ਪਰ ਫਲਿੱਪਕਾਰਟ ਨੇ ਉਸਨੂੰ ਨਵੀਨਤਮ ਆਈਫੋਨ 14 ਭੇਜ ਦਿੱਤਾ ਹੈ। ਵਿਅਕਤੀ ਦੇ ਟਵੀਟ ਮੁਤਾਬਕ ਫਲਿੱਪਕਾਰਟ ਦੀ ਗਲਤੀ ਕਾਰਨ ਵਿਅਕਤੀ ਨੂੰ ਲੱਖ ਰੁਪਏ ਤੋਂ ਜ਼ਿਆਦਾ ਦਾ ਲਾਭ ਹੋਇਆ ਹੈ। ਫਿਲਹਾਲ ਫਲਿੱਪਕਾਰਟ ਨੇ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ : ਗੁੱਟ 'ਤੇ ਬੰਨ੍ਹਦੇ ਹੀ ਗਰਮ ਹੋ ਗਈ Apple Wrist Watch... ਧੂੰਏਂ ਦੇ ਨਾਲ ਹੋਇਆ ਜ਼ੋਰਦਾਰ ਧਮਾਕਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News