HDFC ਨੇ ਦਿੱਤਾ ਦੀਵਾਲੀ ਗਿਫਟ, ਲੋਨ ''ਤੇ ਘਟਾਈ ਵਿਆਜ ਦਰ

10/15/2019 9:39:21 AM

ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਹਾਊਸਿੰਗ ਫਾਈਨੈਂਸ ਕੰਪਨੀ ਐੱਚ.ਡੀ.ਐੱਫ.ਸੀ. ਨੇ ਆਪਣੇ ਗਾਹਕਾਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਹੈ। ਬੈਂਕ ਨੇ ਫਲੋਟਿੰਗ ਲੋਨ 'ਤੇ ਇੰਰੈਸਟ ਰੇਟ 'ਚ 10ਬੀ.ਪੀ.ਐੱਸ ਭਾਵ 0.10 ਫੀਸਦੀ ਦੀ ਕਟੌਤੀ ਕੀਤੀ ਹੈ। ਫੈਸਟਿਵ ਸੀਜ਼ਨ ਨੂੰ ਦੇਖਦੇ ਹੋਏ ਗਾਹਕਾਂ ਦੇ ਲਈ ਬੈਂਕ ਨੇ ਬਹੁਤ ਵੱਡੀ ਰਾਹਤ ਦਿੱਤੀ ਹੈ। ਇਸ ਕਟੌਤੀ ਨਾਲ ਬੈਂਕ ਵੀ ਉਸ ਲਿਸਟ 'ਚ ਸ਼ਾਮਲ ਹੋ ਗਿਆ ਹੈ, ਜਿਸ 'ਚ ਹੋਰ ਬੈਂਕਾਂ ਨੇ ਇੰਟਰਸਟ ਰੇਟ 'ਚ ਕਟੌਤੀ ਕੀਤੀ ਹੈ।
ਦੱਸ ਦੇਈਏ ਕਿ ਆਰ.ਬੀ.ਆਈ. ਨੇ ਰੈਪੋ ਰੇਟ 'ਚ ਕਟੌਤੀ ਕਰ ਦਿੱਤੀ ਹੈ। ਜਿਸ ਨਾਲ ਬੈਂਕਾਂ 'ਤੇ ਵੀ ਦਬਾਅ ਹੈ ਕਿ ਉਹ ਆਪਣੇ ਗਾਹਕਾਂ ਨੂੰ ਇਸ ਦਾ ਫਾਇਦਾ ਦੇਣ।
ਕੰਪਨੀ ਨੇ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਗਿਆ ਹੈ ਕਿ ਇਸ ਕਟੌਤੀ ਦਾ ਫਾਇਦਾ ਨਵੇਂ ਅਤੇ ਪੁਰਾਣੇ ਗਾਹਕ ਦੋਵਾਂ ਨੂੰ ਮਿਲੇਗਾ। ਇਹ ਨਵੀਂਆਂ ਦਰਾਂ 15 ਅਕਤੂਬਰ ਤੋਂ ਲਾਗੂ ਹੋਣਗੀਆਂ। ਉੱਧਰ ਸੈਲਰੀ ਕਲਾਸ ਦੇ ਲੋਕਾਂ ਲਈ ਨਵਾਂ ਇੰਟਰਸਟ ਰੇਟ 8.25 ਫੀਸਦੀ ਤੋਂ ਲੈ ਕੇ 8.65 ਫੀਸਦੀ ਦੇ ਦੌਰਾਨ ਹੋਵੇਗਾ।
ਆਰ.ਬੀ.ਆਈ. ਨੇ ਫਰਵਰੀ 2019 ਤੋਂ ਲੈ ਕੇ ਹੁਣ ਤੱਕ 1.35 ਫੀਸਦੀ ਰੈਪੋ ਰੇਟ 'ਚ ਕਟੌਤੀ ਕਰ ਚੁੱਕਾ ਹੈ। ਉਸ ਦੇ ਬਾਅਦ ਤੋਂ ਕਈ ਬੈਂਕਾਂ ਨੇ ਇੰਟਰਸਟ ਰੇਟ 'ਚ ਕਟੌਤੀ ਕੀਤੀ ਹੈ। ਐੱਚ.ਡੀ.ਐੱਫ.ਸੀ. ਤੋਂ ਪਹਿਲਾਂ ਐੱਸ.ਬੀ.ਆਈ. ਵੀ ਇੰਟਰਸਟ ਰੇਟ 'ਚ 0.10 ਫੀਸਦੀ ਦੀ ਕਟੌਤੀ ਕਰ ਚੁੱਕਾ ਹੈ। ਇਸ ਦੇ ਨਾਲ ਹੀ ਐੱਸ.ਬੀ.ਆਈ. ਨੇ ਐੱਮ.ਸੀ.ਐੱਲ.ਆਰ. 'ਚ 10 ਆਧਾਰ ਅੰਕ ਘਟਾ ਦਿੱਤਾ ਹੈ। ਭਾਵ 0.10 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ। ਇਸ ਨਵੀਂ ਕਟੌਤੀ ਦੇ ਬਾਅਦ ਐੱਮ.ਸੀ.ਐੱਲ.ਆਰ. 8.15 ਫੀਸਦੀ ਤੋਂ ਘੱਟ ਕੇ 8.05 ਫੀਸਦੀ ਪ੍ਰਤੀ ਸਾਲ ਹੋ ਗਿਆ ਹੈ। ਨਵੀਂ ਦਰ 10 ਅਕਤੂਬਰ 2019 ਤੋਂ ਲਾਗੂ ਹੋ ਚੁੱਕੀ ਹੈ।
ਇਸ ਦੇ ਪਹਿਲਾਂ ਆਰ.ਬੀ.ਆਈ. ਨੇ ਇਕ ਸਰਕੁਲਰ ਜਾਰੀ ਕਰਕੇ ਬੈਂਕ ਦੇ ਲਈ ਇਹ ਜ਼ਰੂਰੀ ਕਰ ਦਿੱਤਾ ਸੀ ਕਿ ਸਾਰੇ ਬੈਂਕ ਪਰਸਨਲ ਜਾਂ ਰਿਟੇਲ ਜਾਂ ਐੱਮ.ਐੱਸ.ਐੱਮ.ਈ. ਲਈ ਸਾਰੇ ਨਵੇਂ ਲੋਨ ਦੀ ਫਲੋਟਿੰਗ ਵਿਆਜ ਦਰ ਨੂੰ ਇਕ ਬਾਹਰੀ ਬੈਂਚਮਾਰਕ ਨਾਲ ਜੋੜ ਦਿੱਤਾ ਹੈ। ਲਿਹਾਜ਼ਾ ਪਿਛਲੇ ਮਹੀਨੇ ਐੱਸ.ਬੀ.ਆਈ. ਨੇ ਆਰ.ਬੀ.ਆਈ. ਨੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਐੱਮ.ਐੱਸ.ਐੱਮ.ਈ., ਹਾਊਸਿੰਗ ਅਤੇ ਰਿਟੇਲ ਲੋਨ ਨੂੰ ਐਕਸਟਰਨਲ ਬੈਂਚਮਾਰਕ ਦੇ ਤਹਿਤ ਲੋਨ ਦੇਣ ਦੀ ਘੋਸ਼ਣਾ ਕੀਤੀ ਸੀ।


Aarti dhillon

Content Editor

Related News