ਮੁਲਾਜ਼ਮਾਂ ਲਈ Diwali Gift! ਤਨਖਾਹ ''ਚ ਹੋਵੇਗਾ 31,000 ਰੁਪਏ ਦਾ ਵਾਧਾ
Thursday, Sep 18, 2025 - 06:50 PM (IST)

ਬਿਜ਼ਨਸ ਡੈਸਕ: ਆਟੋ ਸੈਕਟਰ ਦੀ ਦਿੱਗਜ ਕੰਪਨੀ ਹੁੰਡਈ ਮੋਟਰ ਇੰਡੀਆ ਲਿਮਟਿਡ (HMIL) ਅਤੇ ਯੂਨਾਈਟਿਡ ਯੂਨੀਅਨ ਆਫ ਹੁੰਡਈ ਇੰਪਲਾਈਜ਼ (UUHE) ਵਿਚਾਲੇ ਇੱਕ ਤਨਖਾਹ ਸਮਝੌਤੇ 'ਤੇ ਪਹੁੰਚ ਗਏ ਹਨ। ਇਹ ਸਮਝੌਤਾ ਕਰਮਚਾਰੀਆਂ ਦੀਆਂ ਤਨਖਾਹਾਂ ਨੂੰ ਲੈ ਕੇ ਹੈ ਅਤੇ ਤਿੰਨ ਸਾਲ ਤੱਕ ਲਾਗੂ ਰਹੇਗਾ।ਇਸ ਦੀ ਮਿਆਦ 1 ਅਪ੍ਰੈਲ, 2024 ਤੋਂ 31 ਮਾਰਚ, 2027 ਤੱਕ ਹੋਵੇਗੀ।
ਕੰਪਨੀ ਨੇ ਕਿਹਾ ਕਿ ਇਹ ਸਮਝੌਤਾ ਉਦਯੋਗ ਵਿੱਚ ਸਭ ਤੋਂ ਵਧੀਆ ਹੈ। ਇਸ ਸਮਝੌਤੇ ਦੇ ਤਹਿਤ, ਕਰਮਚਾਰੀਆਂ ਨੂੰ ਪ੍ਰਤੀ ਮਹੀਨਾ 31,000 ਰੁਪਏ ਦਾ ਕੁੱਲ ਤਨਖਾਹ ਵਾਧਾ ਮਿਲੇਗਾ, ਜੋ ਕਿ ਪੜਾਵਾਂ ਵਿੱਚ ਲਾਗੂ ਕੀਤਾ ਜਾਵੇਗਾ:
ਪਹਿਲਾ ਸਾਲ: 55 ਫੀਸਦੀ ਵਾਧਾ
ਦੂਜਾ ਸਾਲ: 25 ਫੀਸਦੀ ਵਾਧਾ
ਤੀਜਾ ਸਾਲ: 20 ਫੀਸਦੀ ਵਾਧਾ
ਇਸ ਤੋਂ ਇਲਾਵਾ, ਕੰਪਨੀ ਕਰਮਚਾਰੀਆਂ ਨੂੰ ਸਿਹਤ ਸੰਭਾਲ ਅਤੇ ਤੰਦਰੁਸਤੀ ਪ੍ਰੋਗਰਾਮ ਵੀ ਉਪਲਬਧ ਕਰਵਾਏਗੀ। HMIL ਦੇ ਕਾਰਜਕਾਰੀ ਯੰਗਮਯੁੰਗ ਪਾਰਕ ਨੇ ਕਿਹਾ, "Hyundai 'ਚ ਸਾਡੇ ਲੋਕ ਸਾਡੀ ਸਫਲਤਾ ਦੀ ਨੀਂਹ ਹਨ। ਇਹ ਸਮਝੌਤਾ ਆਪਸੀ ਵਿਸ਼ਵਾਸ ਅਤੇ ਸਤਿਕਾਰ 'ਤੇ ਅਧਾਰਤ ਹੈ ਅਤੇ ਇੱਕ ਬਿਹਤਰ ਕਾਰਜ ਸਥਾਨ ਵਾਤਾਵਰਣ ਬਣਾਉਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।"
ਯੂਨੀਅਨ ਭੂਮਿਕਾ
UUHE ਯੂਨੀਅਨ ਜੋ 2011 ਵਿੱਚ ਬਣੀ ਸੀ, HMIL ਦੇ ਕਰਮਚਾਰੀਆਂ ਲਈ ਅਧਿਕਾਰਤ ਯੂਨੀਅਨ ਹੈ। 31 ਅਗਸਤ, 2025 ਤੱਕ, ਇਸਦੇ 1,981 ਮੈਂਬਰ ਹਨ, ਜੋ ਕਿ ਕੰਪਨੀ ਦੇ ਟੈਕਨੀਸ਼ੀਅਨ ਅਤੇ ਵਰਕਰ ਕੈਡਰ ਦੇ ਲਗਭਗ 90 ਫੀਸਦੀ ਦੀ ਨੁਮਾਇੰਦਗੀ ਕਰਦੇ ਹਨ।
ਸਟਾਕ ਮਾਰਕੀਟ 'ਤੇ ਪ੍ਰਭਾਵ
ਜਿਸ ਦਿਨ ਸਮਝੌਤੇ ਦਾ ਐਲਾਨ ਕੀਤਾ ਗਿਆ ਸੀ, ਕੰਪਨੀ ਦੇ ਸ਼ੇਅਰ 1.23 ਫੀਸਦੀ ਵਧ ਕੇ BSE 'ਤੇ 2,684 ਰੁਪਏ 'ਤੇ ਟਰੇਡ ਕਰ ਰਿਹਾ ਸੀ। ਇਸਦਾ 52 ਹਫ਼ਤਿਆਂ ਦਾ ਉੱਚਤਮ ਮੁੱਲ 2,711 ਰੁਪਏ ਸੀ।
ਪਿਛਲਾ ਰਿਕਾਰਡ
ਹੁੰਡਈ ਮੋਟਰ ਇੰਡੀਆ ਨੇ ਪਿਛਲੇ ਸਾਲ ਦੇਸ਼ ਦਾ ਸਭ ਤੋਂ ਵੱਡਾ IPO ਲਾਂਚ ਕੀਤਾ ਸੀ। ₹27,870 ਕਰੋੜ ਦੇ ਇਸ਼ੂ ਦਾ ਪ੍ਰਾਇਜ ਬੈਂਡ 1,865-1,960 ਰੁਪਏ ਪ੍ਰਤੀ ਸ਼ੇਅਰ ਸੀ ਅਤੇ ਇਹ ਪੂਰੀ ਤਰ੍ਹਾਂ ਤੋਂ ਆਫਰ ਫਾਰ ਸੇਲ (OFS) ਸੀ। ਦੱਖਣੀ ਕੋਰੀਆਈ ਪੈਰੇਂਟ ਕੰਪਨੀ ਨੇ ਆਪਣੀ ਹਿੱਸੇਦਾਰੀ ਵੇਚ ਦਿੱਤੀ।