ਦੀਵਾਲੀ ਤੋਂ ਪਹਿਲਾਂ EPFO ਕਰਮਚਾਰੀਆਂ ਨੂੰ ਸਰਕਾਰ ਦਾ ਵੱਡਾ ਤੋਹਫਾ, ਮਿਲੇਗਾ 60 ਦਿਨ ਦਾ ਬੋਨਸ

Friday, Oct 18, 2019 - 11:49 AM (IST)

ਦੀਵਾਲੀ ਤੋਂ ਪਹਿਲਾਂ EPFO ਕਰਮਚਾਰੀਆਂ ਨੂੰ ਸਰਕਾਰ ਦਾ ਵੱਡਾ ਤੋਹਫਾ, ਮਿਲੇਗਾ 60 ਦਿਨ ਦਾ ਬੋਨਸ

ਨਵੀਂ ਦਿੱਲੀ—ਸਰਕਾਰ ਨੇ ਕਰਮਚਾਰੀ ਭਵਿੱਖ ਨਿੱਧੀ ਸੰਗਠਨ (ਈ.ਪੀ.ਐੱਫ.ਓ.) ਦੇ ਕਰਮਚਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਵੱਡਾ ਤੋਹਫਾ ਦਿੱਤਾ ਹੈ। ਵਿੱਤੀ ਸਾਲ 2018-19 ਲਈ ਈ.ਪੀ.ਐੱਫ.ਓ. ਦੇ 'ਬੀ' ਅਤੇ 'ਸੀ' ਸ਼੍ਰੇਣੀ ਦੇ ਕਰਮਚਾਰੀਆਂ ਨੂੰ 60 ਦਿਨ ਦਾ ਦੀਵਾਲੀ ਬੋਨਸ ਦਿੱਤਾ ਜਾਵੇਗਾ। ਕਿਰਤ ਮੰਤਰਾਲਾ ਨੇ ਇਸ ਬਾਰੇ 'ਚ ਅਧਿਸੂਚਨਾ ਜਾਰੀ ਕਰ ਦਿੱਤੀ ਹੈ। ਇਸ ਸੂਚਨਾ ਮੁਤਾਬਕ ਗਰੁੱਪ ਬੀ ਅਤੇ ਗਰੁੱਪ ਸੀ ਦੇ ਸਾਰੇ ਕਰਮਚਾਰੀਆਂ ਨੂੰ ਪ੍ਰੋਡਕਿਟਵਿਟੀ ਲਿੰਕਡ ਬੋਨਸ (ਪੀ.ਐੱਲ.ਬੀ.) ਸਕੀਮ ਦੇ ਤਹਿਤ 60 ਦਿਨ ਦਾ ਬੋਨਸ ਦਿੱਤਾ ਜਾਵੇਗਾ।
ਮਿਲੇਗਾ 7 ਹਜ਼ਾਰ ਰੁਪਏ ਬੋਨਸ
ਜਾਣਕਾਰੀ ਮੁਤਾਬਕ ਹਰੇਕ ਕਰਮਚਾਰੀ ਨੂੰ ਔਸਤਨ 7,000 ਰੁਪਏ ਦਾ ਬੋਨਸ ਮਿਲੇਗਾ। ਪ੍ਰੋਡਕਿਟਵਿਟੀ ਲਿੰਕਡ ਬੋਨਸ ਦੀ 25 ਫੀਸਦੀ ਰਾਸ਼ੀ ਸਿੱਧੇ ਕਰਮਚਾਰੀ ਦੇ ਸੈਲਰੀ ਖਾਤੇ 'ਚ ਜਾਵੇਗੀ, ਜਦੋਂਕਿ ਬਾਕੀ 75 ਫੀਸਦੀ ਰਾਸ਼ੀ ਉਸ ਦੇ ਖਾਤੇ 'ਚ ਜਮ੍ਹਾ ਹੋਵੇਗੀ।
ਨਵੀਂਆਂ ਦਰਾਂ 'ਤੇ ਮਿਲੇਗਾ ਪੀ.ਐੱਫ. ਵਿਆਜ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਕਰਮਚਾਰੀਆਂ ਨੂੰ ਰਾਹਤ ਦਿੰਦੇ ਹੋਏ ਵਿੱਤੀ ਸਾਲ 2018-19 ਲਈ ਪੀ.ਐੱਫ. 'ਤੇ 0.10 ਫੀਸਦੀ ਦੀ ਵਿਆਜ ਦਰ ਵਧਾ ਦਿੱਤੀ ਹੈ। ਇਸ ਦਾ ਮਤਲੱਬ ਹੈ ਕਿ ਸਰਕਾਰ ਬੀਤੇ ਵਿੱਤੀ ਸਾਲ ਦੇ ਪੀ.ਐੱਫ. 'ਤੇ 8.65 ਫੀਸਦੀ ਦਾ ਵਿਆਜ ਦੇਣ ਵਾਲੀ ਹੈ। ਪਹਿਲਾਂ ਇਹ ਵਿਆਜ 8.55 ਫੀਸਦੀ ਦੀ ਦਰ ਨਾਲ ਮਿਲਦੀ ਸੀ। ਨਵੀਂ ਦਰ ਦੇ ਮੁਤਾਬਕ ਦੀਵਾਲੀ ਤੋਂ ਪਹਿਲਾਂ ਕਰੀਬ 6 ਕਰੋੜ ਕਰਮਚਾਰੀਆਂ ਨੂੰ ਨਵੀਂਆਂ ਦਰ ਨਾਲ ਮਿਲਣ ਵਾਲਾ ਵਿਆਜ ਉਨ੍ਹਾਂ ਦੇ ਪੀ.ਐੱਫ ਖਾਤੇ 'ਚ ਪਹੁੰਚ ਜਾਵੇਗਾ।


author

Aarti dhillon

Content Editor

Related News