ਬਾਜ਼ਾਰ ''ਚ ਧੜੱਲੇ ਨਾਲ ਚੱਲ ਰਹੇ ਹਨ 500 ਰੁਪਏ ਦੇ ਨਕਲੀ ਨੋਟ

01/11/2019 7:06:45 PM

ਨਵੀਂ ਦਿੱਲੀ— ਸਾਲ 2016 'ਚ ਹੋਈ ਨੋਟਬੰਦੀ ਤੋਂ ਮਗਰੋਂ ਬਾਜ਼ਾਰ 'ਚ ਧੜੱਲੇ ਨਾਲ ਨਕਲੀ ਨੋਟ ਚੱਲ ਰਹੇ ਹਨ। ਬੈਂਕ ਅਧਿਕਾਰੀਆਂ ਨੇ ਇਸ ਮਾਮਲੇ ਸਬੰਧੀ ਆਪਣੇ ਸਟਾਫ ਨੂੰ ਪਹਿਲਾਂ ਤੋਂ ਜਿਆਦਾ ਸਾਵਧਾਨੀ ਵਰਤਣ ਦਾ ਹੁਕਮ ਦੇ ਦਿੱਤੇ ਹਨ। ਇਕ ਰਿਪੋਰਟ ਮੁਤਾਬਕ ਭਾਰਤੀ ਅਰਥਵਿਵਸਥਾ 'ਚ ਸੰਨ੍ਹ ਲੱਗ ਗਈ ਹੈ ਜਿਸ ਕਾਰਨ ਧੜੱਲੇ ਨਾਲ ਨਕਲੀ ਨੋਟਾਂ ਦਾ ਵਪਾਰ ਚੱਲ ਰਿਹਾ ਹੈ। ਇਸ ਸੰਬੰਧ 'ਚ ਆਰ. ਬੀ. ਆਈ. ਤੋਂ ਲੈ ਕੇ ਬੈਂਕਾਂ ਤੱਕ ਸਾਰੇ ਚੌਕਸ ਹੋ ਗਏ ਹਨ। ਧਿਆਨਯੋਗ ਹੈ ਕਿ 8 ਨਵੰਬਰ 2016 ਨੂੰ ਨੋਟਬੰਦੀ ਤੋਂ ਬਾਅਦ ਸਰਕਾਰ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਨੋਟਬੰਦੀ ਨਾਲ ਨਕਲੀ ਨੋਟ ਰੱਖਣ ਅਤੇ ਬਣਾਉਣ ਵਾਲਿਆਂ ਨੂੰ ਝੱਟਕਾ ਲੱਗੇਗਾ।
ਨਕਲੀ ਨੋਟਾਂ 'ਤੇ ਰਿਜ਼ਰਵ ਬੈਂਕ ਦੇ ਸਪੈਲਿੰਗ ਗਲਤ
ਰਿਪੋਰਟ ਮੁਤਾਬਕ ਨਕਲੀ ਨੋਟਾਂ ਦੀ ਵਰਤੋਂ ਬੈਂਕ ਕਰਮਚਾਰੀਆਂ ਵਲੋਂ ਲੈ ਕੇ ਆਮ ਜਨਤਾ ਤੱਕ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਹੈ। ਦੇਸ਼ ਦੇ ਇੱਕ ਵੱਡੇ ਪਬਲਿਕ ਸੈਕਟਰ ਬੈਂਕ ਦੇ ਅਧਿਕਾਰੀ ਨੇ ਇਸ 'ਤੇ ਕਿਹਾ ਕਿ ਬਾਜ਼ਾਰ 'ਚ 500 ਰੁਪਏ ਦੇ ਨਕਲੀ ਨੋਟ ਸਰਕੁਲੇਟ ਹੋ ਰਹੇ ਹਨ ਜਿਸ 'ਚ ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਦੇ ਸਪੈਲਿੰਗ ਗਲਤ ਹਨ। ਇਨ੍ਹਾਂ ਨਕਲੀ ਨੋਟਾਂ 'ਤੇ ਰਿਜ਼ਰਵ ਬੈਂਕ ਆਫ ਇੰਡੀਆ ਦੀ ਜਗ੍ਹਾ ਰਿਜ਼ਰਵ ਬੈਂਕ ਆਫ ਇੰਡੀਆ ਲਿਖਿਆ ਹੋਇਆ ਹੈ। ਇਸ ਸਬੰਧੀ ਏ. ਟੀ. ਐੱਮ. 'ਚ ਨਗਦੀ ਪ੍ਰਬੰਧਨ ਦੀ ਜਿੰਮੇਵਾਰੀ ਸੰਭਾਲਣ ਵਾਲੇ ਸੇਵਾਦਾਤਿਆਂ ਨੂੰ ਵੀ ਸਾਵਧਾਨ ਕਰ ਦਿੱਤਾ ਗਿਆ ਹੈ।
ਵਿੱਤੀ ਸਾਲ 2018 'ਚ ਫੜੇ ਗਏ ਸਨ 5,22,783 ਨਕਲੀ ਨੋਟ
ਪਿਛਲੇ ਸਾਲ ਅਗਸਤ ਮਹੀਨੇ 'ਚ ਆਰ.ਬੀ.ਆਈ. ਨੇ ਕਿਹਾ ਸੀ ਕਿ ਵਿੱਤੀ ਸਾਲ 2018 'ਚ ਕੁਲ 5,22,783 ਨਕਲੀ ਨੋਟਾਂ ਨੂੰ ਸਿਸਟਮ ਤੋਂ ਕੱਢਿਆ ਗਿਆ ਹੈ। ਇਨ੍ਹਾਂ 'ਚੋਂ ਕੇਂਦਰੀ ਬੈਂਕ ਤੋਂ ਇਲਾਵਾ 63.9 ਫ਼ੀਸਦੀ ਨੋਟਾਂ ਨੂੰ ਬੈਂਕਾਂ ਨੇ ਪਛਾਣ ਲਿਆ ਸੀ। ਧਿਆਨ ਦੇਣ ਵਾਲੀ ਗੱਲ ਹੈ ਕਿ ਵਿੱਤੀ ਸਾਲ 2018 ਤੋਂ ਪਹਿਲਾਂ ਵਾਲੇ ਵਿੱਤੀ ਸਾਲ 'ਚ ਕੁਲ ਪਛਾਣ ਕੀਤੇ ਜਾਣ ਵਾਲੇ ਨਕਲੀ ਨੋਟਾਂ ਦੀ ਗਿਣਤੀ ਕਾਫ਼ੀ ਘੱਟ ਸੀ । ਵਿੱਤੀ ਸਾਲ 2017 'ਚ ਸਿਰਫ 4.3 ਫ਼ੀਸਦੀ ਨਕਲੀ ਨੋਟਾਂ ਦੀ ਹੀ ਪਛਾਣ ਕੀਤੀ ਗਈ ਸੀ।


Related News