ਨੋਟਬੰਦੀ ਨੂੰ ਲੈ ਕੇ RBI ਦਾ ਖੁਲਾਸਾ, ਵਾਪਸ ਆਏ 15 ਲੱਖ 31 ਹਜ਼ਾਰ ਕਰੋੜ ਦੇ ਨੋਟ

Wednesday, Aug 29, 2018 - 09:16 PM (IST)

ਨੋਟਬੰਦੀ ਨੂੰ ਲੈ ਕੇ RBI ਦਾ ਖੁਲਾਸਾ, ਵਾਪਸ ਆਏ 15 ਲੱਖ 31 ਹਜ਼ਾਰ ਕਰੋੜ ਦੇ ਨੋਟ

ਬਿਜ਼ਨੈੱਸ ਡੈਸਕ—ਭਾਰਤੀ ਰਿਜ਼ਰਵ ਬੈਂਕ ਨੇ 2016 'ਚ ਨੋਟਬੰਦੀ ਦੌਰਾਨ ਬੰਦ ਕੀਤੇ ਗਏ ਨੋਟਾਂ ਦੇ ਬਾਰੇ 'ਚ ਰਿਪੋਰਟ ਜਾਰੀ ਕੀਤੀ ਹੈ। ਆਰ.ਬੀ.ਆਈ. ਨੇ ਬੁੱਧਵਾਰ ਨੂੰ ਜਾਰੀ ਕੀਤੀ ਗਈ ਸਾਲਾਨਾ ਰਿਪੋਰਟ 'ਚ ਦੱਸਿਆ ਕਿ ਨੋਟਬੰਦੀ ਦੌਰਾਨ 15 ਲੱਖ 44 ਹਜ਼ਾਰ ਕਰੋੜ ਰੁਪਏ ਦੇ ਨੋਟ ਬੰਦ ਕੀਤੇ ਗਏ ਸਨ ਜਿਸ 'ਚ 15 ਲੱਖ 31 ਹਜ਼ਾਰ ਰੁਪਏ ਵਾਪਸ ਆਏ ਹਨ।

PunjabKesari

ਭਾਰਤੀ ਅਰਥਵਿਵਸਥਾ 'ਚ ਸੁਧਾਰ
ਰਿਪੋਰਟ ਮੁਤਾਬਕ ਪਿਛਲੇ ਵਿੱਤ ਸਾਲ 'ਚ ਭਾਰਤੀ ਅਰਥਵਿਵਸਥਾ 'ਚ ਸੁਧਾਰ ਹੋਇਆ ਹੈ। ਦੇਸ਼ 'ਚ ਨਿਵੇਸ਼ ਅਤੇ ਨਿਰਮਾਣ ਵਧਿਆ ਹੈ। ਸਾਲਾਨਾ ਆਧਾਰ 'ਤੇ ਮਹਿੰਗਾਈ ਘੱਟ ਹੋਈ ਹੈ। ਪਿਛਲੇ ਸਾਲਾਂ ਦੇ ਮੁਕਾਬਲੇ ਕ੍ਰੈਡਿਟ ਗ੍ਰੋਥ ਵੀ ਡਬਲ ਡਿਜੀਟ 'ਚ ਵਾਪਸ ਆਈ ਹੈ। 

PunjabKesari

ਵਾਪਸ ਆਏ 99 ਫੀਸਦੀ ਨੋਟ
ਆਰ.ਬੀ.ਆਈ. ਨੇ ਆਪਣੀ 2016-17 ਦੀ ਸਾਲਾਨਾ ਰਿਪੋਰਟ 'ਚ ਦੱਸਿਆ ਸੀ ਕਿ ਨੋਟਬੰਦੀ ਤੋਂ ਬਾਅਦ 1000 ਰੁਪਏ ਦੇ 8.9 ਕਰੋੜ ਨੋਟ ਵਾਪਸ ਨਹੀਂ ਆਏ। ਇਸ ਦੌਰਾਨ ਕੁੱਲ 99 ਫੀਸਦੀ ਨੋਟ ਵਾਪਸ ਆ ਗਏ ਸਨ। ਇਸ ਦਾ ਮਤਲਬ ਸਾਫ ਹੈ ਕਿ ਨੋਟਬੰਦੀ ਤੋਂ ਬਾਅਦ ਸਿਸਟਮ ਦਾ ਲਗਭਗ ਸਾਰਾ ਪੈਸਾ ਬੈਂਕਾਂ ਨੂੰ ਵਾਪਸ ਆ ਗਿਆ। ਉੱਥੇ ਨੋਟਬੰਦੀ ਤੋਂ ਬਾਅਦ ਨਵੇਂ ਨੋਟਾਂ ਦੀ ਛਪਾਈ 'ਤੇ ਹੋਏ ਖਰਚ ਦੇ ਬਾਰੇ 'ਚ ਦੱਸਿਆ ਕਿ ਇੰਨਾਂ ਨੂੰ ਛਾਪਣ 'ਚ ਹੁਣ ਤੱਕ ਸਰਕਾਰ ਦੇ 7,965 ਕਰੋੜ ਰੁਪਏ ਖਰਚ ਹੋ ਚੁੱਕੇ ਹਨ। ਆਰ.ਬੀ.ਆਈ. ਨੇ ਕਿਹਾ ਕਿ ਨੋਟਬੰਦੀ ਦੀ ਪ੍ਰਕਿਰਿਆ ਬੇਹੱਦ ਜਟਿਲ ਅਤੇ ਚੁਣੌਤੀਪੂਰਣ ਸੀ।

PunjabKesari

2016 'ਚ ਕੀਤੀ ਗਈ ਨੋਟਬੰਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਨੂੰ ਮੂਦਰਾ ਦੀ ਜਮਾਖੋਰੀ (ਕਾਲਾਧਨ) ਨੂੰ ਖਤਮ ਕਰਨ, ਅੱਤਵਾਦ, ਦੋਸ਼ ਅਤੇ ਤਸਕਰੀ ਵਰਗੇ ਕੰਮਾਂ ਨੂੰ ਰੋਕਨ, ਬਾਜ਼ਾਰ 'ਚ ਨਕਲੀ ਨੋਟਾਂ ਨੂੰ ਬੰਦ ਕਰਨ, ਜਾਲਸਾਜੀ ਤੋਂ ਬਚਣ ਅਤੇ ਟੈਕਸ ਚੋਰੀ ਲਈ ਕੀਤੇ ਜਾਣ ਵਾਲੇ ਨਕਦ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ ਪੂਰਾ ਕਰਨ ਲਈ ਇਸ ਤਰ੍ਹਾਂ ਦਾ ਫੈਸਲਾ ਲੈਂਦੇ ਹੋਏ ਪੁਰਾਣੇ 500 ਅਤੇ 1000 ਰੁਪਏ ਨੂੰ ਬੰਦ ਕਰ ਦਿੱਤਾ ਅਤੇ ਉਨ੍ਹਾਂ ਦੀ ਜਗ੍ਹਾ 2000 ਰੁਪਏ ਦੇ ਨਵੇਂ ਨੋਟਾਂ ਨੂੰ ਜਾਰੀ ਕੀਤਾ। ਇਸ ਦੌਰਾਨ ਸਰਕਾਰ ਨੇ ਪੁਰਾਣੇ ਨੋਟਾਂ ਨੂੰ ਬਦਲਣ ਲਈ ਲੋਕਾਂ ਨੂੰ 2 ਮਹੀਨੇ ਦਾ ਸਮਾਂ ਦਿੱਤਾ ਸੀ ਜਿਸ ਤੋਂ ਬਾਅਦ ਬੈਂਕਾਂ 'ਚ ਨੋਟ ਬਦਲਣ ਲਈ ਪੂਰੇ ਦੇਸ਼ 'ਚ ਭੀੜ ਜੁੱਟ ਗਈ ਸੀ। ਇਸ ਦੌਰਾਨ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ ਅਤੇ ਦੇਸ਼ ਦੀ ਆਰਥਿਕ ਸਥਿਤੀ 'ਤੇ ਵੀ ਬੁਰਾ ਅਸਰ ਦੇਖਣ ਨੂੰ ਮਿਲਿਆ ਸੀ।


Related News