ਦਿੱਲੀ ਤੋਂ ਵਿਯਤਨਾਮ ਤੱਕ ਸ਼ੁਰੂ ਹੋਵੇਗੀ ਸਿੱਧੀ ਉਡਾਣ

Tuesday, Aug 20, 2019 - 05:12 PM (IST)

ਦਿੱਲੀ ਤੋਂ ਵਿਯਤਨਾਮ ਤੱਕ ਸ਼ੁਰੂ ਹੋਵੇਗੀ ਸਿੱਧੀ ਉਡਾਣ

ਨਵੀਂ ਦਿੱਲੀ—ਵਿਯਤਨਾਮ ਦੇ ਨਵੇਂ ਦੌਰ ਦੀ ਏਅਰਲਾਈਨਸ ਵਿਯਤਜੈੱਟ ਨੇ ਦਿੱਲੀ ਅਤੇ ਵਿਯਤਨਾਮ ਦੇ ਵਿਚਕਾਰ ਸਿੱਧੀ ਉਡਾਣ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ। ਵਿਯਤਨਾਮ ਦੇ ਉਪ ਪ੍ਰਧਾਨ ਗੁਯੇਨ ਥਾਨ ਸੋਨ ਨੇ ਭਾਰਤ ਅਤੇ ਵਿਯਤਨਾਮ ਦੇ ਵਿਚਕਾਰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਘੋਸ਼ਣਾ 'ਤੇ ਖੁਸ਼ੀ ਜਤਾਉਦੇ ਹੋਏ ਕਿਹਾ ਕਿ ਭਾਰਤ ਉਨ੍ਹਾਂ ਲਈ ਤਰਜ਼ੀਹ ਵਾਲਾ ਦੇਸ਼ ਹੈ। ਉਨ੍ਹਾਂ ਦੇ ਲਗਾਤਾਰ ਵਧਦੇ ਨੈੱਟਵਰਕ 'ਚ ਭਾਰਤ ਦੇ ਰੂਟ ਦਾ ਜੁੜਣਾ ਕਾਫੀ ਅਹਿਮੀਅਤ ਰੱਖਦਾ ਹੈ। ਨਵੀਂ ਦਿੱਲੀ ਤੋਂ ਹਨੋਈ ਅਤੇ ਹੋ ਚਿਨ ਮਿਨ ਸਿਟੀ ਤੱਕ ਸਿੱਧੀ ਉਡਾਣ ਸੇਵਾ ਨਾਲ ਦੋਵਾਂ ਦੇਸ਼ਾਂ ਦੇ ਵਿਚਕਾਰ ਵਪਾਰਕ ਅਤੇ ਸੈਰ-ਸਪਾਟਾ ਸੰਬੰਧੀ ਮੌਕਿਆਂ ਦੇ ਵਧਣ 'ਚ ਮਦਦ ਮਿਲੇਗੀ। ਇਸ ਨਾਲ ਭਾਰਤ ਦੱਖਣੀ ਪੂਰਬ ਏਸ਼ੀਆ ਅਤੇ ਪੂਰਬੀ ਏਸ਼ੀਆ ਦੇ ਦੇਸ਼ਾਂ ਦੇ ਇਲਾਵਾ ਕਈ ਹੋਰ ਦੇਸ਼ਾਂ ਨਾਲ ਜੁੜੇਗਾ। ਇਸ 'ਚ ਇੰਡੋਨੇਸ਼ੀਆ, ਸਿੰਗਾਪੁਰ, ਮਲੇਸ਼ੀਆ, ਥਾਈਲੈਂਡ, ਦੱਖਣੀ ਕੋਰੀਆ, ਜਾਪਾਨ, ਚੀਨ ਆਦਿ ਸ਼ਾਮਲ ਹਨ। ਸ਼੍ਰੀ ਸੋਨ ਨੇ ਦੱਸਿਆ ਕਿ ਨਵੀਂ ਦਿੱਲੀ ਤੋਂ ਛੇ ਦਸੰਬਰ ਤੋਂ ਹਰੇਕ ਹਫਤਾਵਾਰ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਚਾਰ ਰਿਟਰਨ ਉਡਾਣਾਂ ਨੂੰ ਚਿਨ ਮਿਨ ਸਿਟੀ ਲਈ ਜਾਣਗੀਆਂ ਜਦੋਂਕਿ ਹਨੋਈ ਤੋਂ ਨਵੀਂ ਦਿੱਲੀ ਰੂਟ ਦਾ ਸੰਚਾਲਨ ਸੱਤ ਦਸੰਬਰ ਤੋਂ ਹਰ ਹਫਤੇ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਤਿੰਨ ਰਿਟਰਨ ਫਲਾਈਟਸ ਦਾ ਸੰਚਾਲਨ ਕਰੇਗਾ। ਏਅਰਲਾਈਨਸ ਇਸ ਮੌਕੇ 'ਤੇ ਆਪਣੇ ਤਿੰਨ 'ਗੋਲਡਨ ਡੇਜ਼' ਦੇ ਦੌਰਾਨ ਸੁਪਰ ਸੇਵਿੰਗ ਟਿਕਟਾਂ ਦੀ ਪੇਸ਼ਕਸ਼ ਕਰ ਰਹੀ ਹੈ ਜਿਨ੍ਹਾਂ ਦੀ ਕੀਮਤ ਮਾਤਰ ਨੌ ਰੁਪਏ ਤੋਂ ਸ਼ੁਰੂ ਹੋ ਰਹੀ ਹੈ। ਗੋਲਡਨ ਡੇਜ਼ ਏਅਰਲਾਈਨਸ ਦਾ ਇਕ ਵਿਸ਼ੇਸ਼ ਪ੍ਰਮੋਸ਼ਨ ਹੈ ਜਿਸ ਨੂੰ 20 ਅਗਸਤ ਤੋਂ 22 ਅਗਸਤ ਤੱਕ ਚਲਾਇਆ ਜਾ ਰਿਹਾ ਹੈ।


author

Aarti dhillon

Content Editor

Related News