ਵਧ ਰਹੀ ਹੈ ਸੋਨੇ ਦੀ ਡਿਜੀਟਲ ਵਿਕਰੀ, ਗਹਿਣੇ ਦੇ ਰਿਵਾਇਤੀ ਬਾਜ਼ਾਰ ’ਚ ਬਦਲਾਅ

Saturday, Oct 18, 2025 - 11:48 PM (IST)

ਵਧ ਰਹੀ ਹੈ ਸੋਨੇ ਦੀ ਡਿਜੀਟਲ ਵਿਕਰੀ, ਗਹਿਣੇ ਦੇ ਰਿਵਾਇਤੀ ਬਾਜ਼ਾਰ ’ਚ ਬਦਲਾਅ

ਨਵੀਂ ਦਿੱਲੀ, (ਭਾਸ਼ਾ)- ਦੇਸ਼ ’ਚ ਗਹਿਣਿਆਂ ਦੀ ਖਰੀਦਦਾਰੀ ਦਾ ਤਰੀਕਾ ਤੇਜ਼ੀ ਨਾਲ ਬਦਲ ਰਿਹਾ ਹੈ। ਪਹਿਲਾਂ ਲੋਕ ਗਹਿਣਾ ਖਰੀਦਣ ਲਈ ਆਪਣੇ ਭਰੋਸੇਮੰਦ ਸਥਾਨਕ ਸੁਨਿਆਰੇ ਕੋਲ ਜਾਂਦੇ ਸਨ ਪਰ ਹੁਣ ਇਹ ਕੰਮ ਆਨਲਾਈਨ ਇਕ ਕਲਿੱਕ ’ਤੇ ਹੋ ਰਿਹਾ ਹੈ। ਭਾਰਤ ’ਚ ਸੋਨੇ ਅਤੇ ਹੀਰਿਆਂ ਨਾਲ ਲੋਕਾਂ ਦਾ ਪੁਰਾਣਾ ਸਬੰਧ ਹੈ। ਹੁਣ ਇਸ ਖੇਤਰ ’ਚ ਡਿਜੀਟਲ ਬਾਜ਼ਾਰ ਦਾ ਦਬ-ਦਬਾਅ ਤੇਜ਼ੀ ਨਾਲ ਵਧ ਰਿਹਾ ਹੈ।

ਆਨਲਾਈਨ ਮੰਚ ’ਤੇ ਹਾਲਮਾਰਕ ਸਰਟੀਫਾਈਡ, ਬ੍ਰਾਂਡ ਦੀ ਗਾਰੰਟੀ ਅਤੇ ਬਿਹਤਰ ਸੇਵਾ ਕਾਰਨ ਲੋਕ ਆਨਲਾਈਨ ਗਹਿਣੇ ਖਰੀਦਣ ’ਚ ਭਰੋਸਾ ਵਿਖਾ ਰਹੇ ਹਨ। ਫਿੱਕੀ-ਡੇਲਾਇਟ ਦੀ ਇਕ ਰਿਪੋਰਟ ਮੁਤਾਬਕ, 73 ਫ਼ੀਸਦੀ ਲੋਕ ਹੁਣ ਕਿਸੇ ਵੀ ਚੀਜ ਦੀ ਜਾਣਕਾਰੀ ਸਭ ਤੋਂ ਪਹਿਲਾਂ ਆਨਲਾਈਨ ਹੀ ਲੈਂਦੇ ਹਨ, ਇਥੋਂ ਤੱਕ ਕਿ ਗਹਿਣਿਆਂ ਲਈ ਵੀ। ਰਿਪੋਰਟ ਮੁਤਾਬਕ ਦੇਸ਼ ’ਚ ਗਹਿਣਿਆਂ ਦਾ ਬਾਜ਼ਾਰ ਸਾਲ 2025 ਤੱਕ 91 ਅਰਬ ਡਾਲਰ ਤੱਕ ਪੁੱਜਣ ਦੀ ਸੰਭਾਵਨਾ ਹੈ ਅਤੇ ਸਾਲ 2030 ਤੱਕ ਇਹ 146 ਅਰਬ ਡਾਲਰ ਦਾ ਹੋ ਸਕਦਾ ਹੈ।


author

Rakesh

Content Editor

Related News