ਦੇਸ਼ ''ਚ ਖ਼ੂਬ ਹੋ ਰਹੀ ਹੈ ਡਿਜੀਟਲ ਕਰੰਸੀ ਦੀ ਵਰਤੋਂ, ਹੁਣ ਤੱਕ ਚਲਨ ''ਚ ਆਏ 130 ਕਰੋੜ ਦੇ ਈ-ਰੁਪਏ: ਨਿਰਮਲਾ

Tuesday, Mar 14, 2023 - 12:28 PM (IST)

ਦੇਸ਼ ''ਚ ਖ਼ੂਬ ਹੋ ਰਹੀ ਹੈ ਡਿਜੀਟਲ ਕਰੰਸੀ ਦੀ ਵਰਤੋਂ, ਹੁਣ ਤੱਕ ਚਲਨ ''ਚ ਆਏ 130 ਕਰੋੜ ਦੇ ਈ-ਰੁਪਏ: ਨਿਰਮਲਾ

ਬਿਜ਼ਨੈੱਸ ਡੈਸਕ- ਦੇਸ਼ 'ਚ ਡਿਜ਼ੀਟਲ ਰੁਪਏ ਦਾ ਚਲਣ ਵਧਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ 28 ਫਰਵਰੀ ਤੱਕ ਪਾਇਲਟ ਬੇਸਿਸ 'ਤੇ ਦੇਸ਼ 'ਚ 130 ਕਰੋੜ ਦੀ ਕੀਮਤ ਦੇ ਈ-ਰੁਪਏ ਸਰਕੁਲੇਸ਼ਨ 'ਚ ਹਨ। ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਨੇ ਡਿਜ਼ੀਟਲ ਰੁਪਏ ਨੂੰ ਹੋਲਸੇਲ ਸੈਗਮੈਂਟ ਲਈ 1 ਨਵੰਬਰ 2022 ਨੂੰ ਜਾਰੀ ਕੀਤਾ ਸੀ, ਜਦਕਿ ਰਿਟੇਲ ਸੈਗਮੈਂਟ ਲਈ 1 ਦਸੰਬਰ 2022 ਨੂੰ ਪੇਸ਼ ਕੀਤਾ ਗਿਆ ਸੀ। 

ਇਹ ਵੀ ਪੜ੍ਹੋ- ਸਾਰੇ ਖਾਣ ਵਾਲੇ ਤੇਲ ਤਿਲਹਨਾਂ ਦੀਆਂ ਕੀਮਤਾਂ 'ਚ ਆਈ ਗਿਰਾਵਟ
ਵਿੱਤ ਮੰਤਰੀ ਨੇ ਕਿਹਾ ਕਿ ਨੌ ਬੈਂਕਾਂ ਨੂੰ ਈ-ਰੁਪਿਆ ਸਰਕੁਲੇਸ਼ਨ 'ਚ ਰੱਖਿਆ ਗਿਆ ਹੈ। ਇਸ 'ਚ ਸਟੇਟ ਬੈਂਕ ਆਫ ਇੰਡੀਆ, ਬੈਂਕ ਆਫ ਬੜੌਦਾ, ਯੂਨੀਅਨ ਬੈਂਕ ਆਫ ਇੰਡੀਆ, ਐੱਚ.ਡੀ.ਐੱਫ.ਸੀ. ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ ਕੋਟਕ ਮਹਿੰਦਰਾ ਬੈਂਕ, ਯੈੱਸ ਬੈਂਕ, ਆਈ.ਡੀ.ਐੱਫ.ਸੀ. ਫਰਸਟ ਬੈਂਕ ਅਤੇ ਐੱਚ.ਐੱਸ.ਬੀ.ਸੀ. ਡਿਜ਼ੀਟਲ ਰੁਪਏ ਹੋਲਸੇਲ ਪਾਇਲਟ ਪ੍ਰਾਜੈਕਟ ਦੇ ਤਹਿਤ ਸ਼ਾਮਲ ਹਨ। 
ਰਿਟੇਲ ਲਈ ਸਿਰਫ਼ 4.14 ਕਰੋੜ ਈ-ਰੁਪਏ ਜਾਰੀ
ਲੋਕਸਭਾ 'ਚ ਇਕ ਲਿਖਿਤ ਜਵਾਬ 'ਚ ਨਿਰਮਲਾ ਸੀਤਾਰਮਣ ਨੇ ਕਿਹਾ ਕਿ 28 ਫਰਵਰੀ 2023 ਤੱਕ ਰਿਟੇਲ  (e?-R)ਅਤੇ ਹੋਲਸੇਲ ਲਈ ਡਿਜੀਟਲ ਪੈਸੇ 'ਚ ਸਰਕੁਲੇਸ਼ਨ ਲੜੀਵਾਰ : 4.14 ਕਰੋੜ ਰੁਪਏ ਅਤੇ 126.27 ਕਰੋੜ ਰੁਪਏ ਰਿਹਾ ਹੈ।

ਇਹ ਵੀ ਪੜ੍ਹੋ- ਮਹਿੰਗਾਈ ਦੇ ਮੋਰਚੇ 'ਤੇ ਮਾਮੂਲੀ ਰਾਹਤ, 6.44 ਫ਼ੀਸਦੀ 'ਤੇ ਆਈ ਪ੍ਰਚੂਨ ਮਹਿੰਗਾਈ
ਕਿਥੇ ਕਰ ਸਕੋਗੇ ਈ-ਰੁਪਿਆ ਖ਼ਰਚ
ਆਰ.ਬੀ.ਆਈ. ਨੇ ਟੀ ਵੈਂਡਰ, ਫਰੂਟ ਸੇਲਰ, ਸਟ੍ਰੀਟ ਸਾਈਡ ਅਤੇ ਸਾਈਡ ਵਾਲ ਵੈਂਡਰ ਅਤੇ ਛੋਟੀਆਂ ਦੁਕਾਨਾਂ 'ਤੇ ਡਿਜੀਟਲ ਪੈਸੇ ਦੀ ਵਰਤੋਂ ਕਰ ਸਕਦੇ ਹੋ। ਇਸ ਤਰ੍ਹਾਂ ਇੰਸਟੀਚਿਊਸ਼ਨਲ ਮਰਚੈਂਟ ਵਰਗੇ ਪੈਟਰੋਲ ਪੰਪ, ਰਿਟੇਲ ਚੇਨ ਅਤੇ ਕਈ ਆਊਟਲੇਟ 'ਤੇ ਵੀ ਇਸ ਨੂੰ ਵਰਤੋਂ ਕੀਤਾ ਜਾ ਸਕਦਾ ਹੈ। ਵਿੱਤ ਮੰਤਰੀ ਨੇ ਦੱਸਿਆ ਕਿ ਕਰੀਬ 3 ਮਹੀਨੇ ਦੇ ਦੌਰਾਨ ਰਿਟੇਲ ਸੈਗਮੈਂਟ 'ਚ 4.14 ਕਰੋੜ ਕੀਮਤ ਦੇ ਡਿਜੀਟਲ ਪੈਸੇ ਸਰਕੁਲੇਟ ਹੋ ਚੁੱਕੇ ਹਨ। 

ਇਹ ਵੀ ਪੜ੍ਹੋ- ਅਮਰੀਕਾ 'ਚ ਵੱਡਾ ਬੈਂਕਿੰਗ ਸੰਕਟ! 'ਸਿਲੀਕਾਨ ਵੈਲੀ ਬੈਂਕ' 'ਤੇ ਲੱਗਾ ਤਾਲਾ, ਭਾਰਤ ਦੀ ਵਧੀ ਚਿੰਤਾ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News