ਚੀਨ ’ਚ ਬਿਜਲੀ ਸੰਕਟ ਵਿਚਾਲੇ ਹੁਣ ਡੀਜ਼ਲ ਦੀ ਵੀ ਰਾਸ਼ਨਿੰਗ

Friday, Oct 29, 2021 - 11:28 AM (IST)

ਚੀਨ ’ਚ ਬਿਜਲੀ ਸੰਕਟ ਵਿਚਾਲੇ ਹੁਣ ਡੀਜ਼ਲ ਦੀ ਵੀ ਰਾਸ਼ਨਿੰਗ

ਪੇਈਚਿੰਗ- ਡੀਜ਼ਲ ਦੀਆਂ ਵਧਦੀਆਂ ਕੀਮਤਾਂ ਅਤੇ ਘੱਟਦੀ ਸਪਲਾਈ ਵਿਚਾਲੇ ਚੀਨ ਦੇ ਕਈ ਹਿੱਸਿਆਂ ਵਿਚ ਪੈਟਰੋਲ ਸਟੇਸ਼ਨਾਂ ’ਤੇ ਡੀਜ਼ਲ ਰਾਸ਼ਨਿੰਗ ਕੀਤੀ ਜਾ ਰਹੀ ਹੈ। ਚੀਨੀ ਸੋਸ਼ਲ ਮੀਡੀਆ ਸਾਈਟ ਵੀਬੋ ’ਤੇ ਕੀਤੇ ਗਏ ਪੋਸਟ ਮੁਤਾਬਕ ਕੁਝ ਟਰੱਕ ਡਰਾਈਵਰਾਂ ਨੂੰ ਈਂਧਨ ਭਰਨ ਲਈ ਪੂਰੇ-ਪੂਰੇ ਦਿਨ ਉਡੀਕ ਕਰਨੀ ਪੈ ਰਹੀ ਹੈ। ਚੀਨ ਇਸ ਸਮੇਂ ਵੱਡੇ ਪੈਮਾਨੇ ’ਤੇ ਬਿਜਲੀ ਦੀ ਘਾਟ ਨਾਲ ਜੂਝ ਰਹੀ ਹੈ, ਕੋਲੇ ਅਤੇ ਕੁਦਰਤੀ ਗੈਸ ਦੀ ਘਾਟ ਕਾਰਨ ਕਾਰਖਾਨਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਘਰਾਂ ਨੂੰ ਵੀ ਬਿਜਲੀ ਦੀ ਸਪਲਾਈ ਨਹੀਂ ਹੋ ਰਹੀ ਹੈ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਡੀਜ਼ਲ ਦੀ ਇਹ ਸਮੱਸਿਆ ਪਹਿਲਾਂ ਤੋਂ ਚੱਲੇ ਆ ਰਹੇ ਗਲੋਬਲ ਸਪਲਾਈ ਚੇਨ ਦੇ ਸੰਕਟ ਨੂੰ ਹੋਰ ਡੂੰਘਾ ਕਰੇਗੀ। ਇਕੋਨਾਮਿਸਟ ਇੰਟੈਲੀਜੈਂਸ ਯੂਨਿਟ ਵਿਚ ਚੀਨ ਦੇ ਨਿਰਦੇਸ਼ਕ ਮੈਟੀ ਬੇਕਿੰਕ ਨੇ ਕਿਹਾ ਕਿ ਮੌਜੂਦਾ ਡੀਜ਼ਲ ਦੀ ਘਾਟ ਲੰਬੀ ਦੂਰੀ ਦੀ ਆਵਾਜਾਈ ਕਾਰੋਬਾਰਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ, ਜਿਸ ਵਿਚ ਚੀਨ ਦੀ ਬਰਾਮਦ ਸ਼ਾਮਲ ਹੋ ਸਕਦੀ ਹੈ।
ਗਲੋਬਲ ਸਪਲਾਈ-ਚੇਨ ਵੀ ਹੋ ਸਕਦੀ ਹੈ ਪ੍ਰਭਾਵਿਤ
ਕੋਵਿਡ-19 ਮਹਾਮਾਰੀ ਕਾਰਨ ਬੀਤੇ ਕੁਝ ਸਮੇਂ ਵਿਚ ਗਲੋਬਲ ਸਪਲਾਈ ਚੇਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਪਰ ਆਰਥਿਕਤਾਵਾਂ ਦੇ ਫਿਰ ਖੁੱਲਣ ਨਾਲ ਮੰਗ ਵਿਚ ਜ਼ਬਰਦਸਤ ਵਾਧਾ ਹੋਇਆ ਹੈ। ਹੇਬੇਈ ਸੂਬੇ ਦੇ ਸ਼ਿਜਿਯਾਜੁਆਂਗ ਸ਼ਹਿਰ ਦੇ ਇਕ ਟਰੱਕ ਡੀਲਰ ਨੇ ਇਕ ਚੀਨੀ ਬਿਜਨੈੱਸ ਨਿਊਜ਼ ਨੂੰ ਦੱਸਿਆ ਕਿ ਚੀਨ ਵਿਚ ਟਰੱਕਾਂ ਨੂੰ ਸਿਰਫ 100 ਲੀਟਰ ਈਂਧਨ ਭਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਜੋ ਉਨ੍ਹਾਂ ਦੀ ਸਮਰੱਥਾ ਦਾ ਲਗਭਗ 10 ਫੀਸਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ ਦੇ ਹੋਰ ਹਿੱਸਿਆਂ ਵਿਚ ਇਹ ਰਾਸ਼ਨਿੰਗ ਹੋਰ ਵੀ ਸਖ਼ਤ ਹੈ ਅਤੇ ਡਰਾਈਵਰਾਂ ਨੂੰ ਸਿਰਫ 25 ਲੀਟਰ ਈਂਧਨ ਖਰੀਦਣ ਦੀ ਇਜਾਜ਼ਤ ਹੈ।


author

Aarti dhillon

Content Editor

Related News