ਜਨਤਾ ਨੂੰ ਮਿਲੀ ਰਾਹਤ! ਵਿਰੋਧ ਦੇ ਬਾਅਦ ਨਹੀਂ ਵਧੇ ਪੈਟਰੋਲ-ਡੀਜ਼ਲ ਦੇ ਭਾਅ, ਜਾਣੋ ਅੱਜ ਦੀਆਂ ਕੀਮਤਾਂ

Tuesday, Jun 30, 2020 - 09:26 AM (IST)

ਜਨਤਾ ਨੂੰ ਮਿਲੀ ਰਾਹਤ! ਵਿਰੋਧ ਦੇ ਬਾਅਦ ਨਹੀਂ ਵਧੇ ਪੈਟਰੋਲ-ਡੀਜ਼ਲ ਦੇ ਭਾਅ, ਜਾਣੋ ਅੱਜ ਦੀਆਂ ਕੀਮਤਾਂ

ਨਵੀਂ ਦਿੱਲੀ : ਡੀਜ਼ਲ-ਪੈਟਰੋਲ ਦੀਆਂ ਕੀਮਤਾਂ 'ਤੇ ਦੇਸ਼-ਵਿਆਪੀ ਵਿਰੋਧ ਨੂੰ ਵੇਖਦੇ ਹੋਏ ਅੱਜ ਇਸ ਦੀ ਕੀਮਤ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਹਾਲਾਂਕਿ ਇਸ ਮਹੀਨੇ ਲਗਾਤਾਰ 21 ਦਿਨਾਂ ਤੱਕ ਪੈਟਰੋਲ ਈਂਧਣ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਅਦ ਐਤਵਾਰ ਨੂੰ ਕੀਮਤਾਂ ਨਹੀਂ ਵਧਾਈਆਂ ਗਈਆਂ ਸਨ ਪਰ ਕੱਲ ਯਾਨੀ ਸੋਮਵਾਰ ਨੂੰ ਦੋਵਾਂ ਈਂਧਣਾ ਵਿਚ ਵਾਧਾ ਕੀਤਾ ਗਿਆ ਸੀ। ਸੋਮਵਾਰ ਨੂੰ ਜਿੱਥੇ ਡੀਜ਼ਲ 13 ਪੈਸੇ ਮਹਿੰਗਾ ਹੋਇਆ, ਉਥੇ ਹੀ ਪੈਟਰੋਲ ਦੀ ਕੀਮਤ ਵਿਚ 5 ਪੈਸੇ ਦਾ ਵਾਧਾ ਹੋਇਆ ਸੀ।

ਇਸ ਮਹੀਨੇ 7 ਤਾਰੀਖ਼ ਤੋਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਦੋਵਾਂ ਈਂਧਨਾਂ ਦੇ ਮੁੱਲ ਵਧਾਉਣ ਦਾ ਕ੍ਰਮ ਸ਼ੁਰੂ ਕੀਤਾ ਹੈ, ਜੋ ਕਿ ਲਗਾਤਾਰ 21 ਦਿਨਾਂ ਤੱਕ ਜ਼ਾਰੀ ਰਿਹਾ ਪਰ ਐਤਵਾਰ ਨੂੰ ਛੁੱਟੀ ਕਾਰਨ ਇਸ ਦੀ ਕੀਮਤ ਵਿਚ ਵਾਧਾ ਨਹੀਂ ਹੋਇਆ ਪਰ ਕੱਲ ਯਾਨੀ ਸੋਮਵਾਰ ਨੂੰ ਦੋਵਾਂ ਈਂਧਨਾਂ ਵਿਚ ਫਿਰ ਵਾਧਾ ਕਰ ਕੀਤਾ ਗਿਆ। ਪੈਟਰੋਲ-ਡੀਜ਼ਲ ਦੀਆਂ ਲਗਾਤਰ ਵਧ ਰਹੀਆਂ ਕੀਮਤਾਂ ਨੂੰ ਦੇਖਦੇ ਹੋਏ ਕਾਂਗਰਸ ਨੇ ਕੱਲ ਹੀ ਇਸ 'ਤੇ ਜ਼ੋਰਦਾਰ ਵਿਰੋਧ ਪ੍ਰਦਸ਼ਨ ਕੀਤਾ ਸੀ। ਇਸ ਦੇ ਬਾਅਦ ਅੱਜ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਦਿੱਲੀ ਵਿਚ ਅੱਜ ਪੈਟਰੋਲ ਦੀ ਕੀਮਤ ਕੱਲ ਦੇ 80.43 ਰੁਪਏ 'ਤੇ, ਜਦੋਂਕਿ ਡੀਜ਼ਲ ਵੀ 80.53 ਰੁਪਏ 'ਤੇ ਹੀ ਟਿਕੀ ਰਹੀ।

ਪ੍ਰਮੁੱਖ ਸ਼ਹਿਰ                ਪੈਟਰੋਲ               ਡੀਜ਼ਲ 

ਦਿੱਲੀ                80.43 (+05)        80.53 (+13) 
ਕੋਲਕਾਤਾ            82.10 (+05)        75.64 (+12) 
ਮੁੰਬਈ                87.19 (+05)        78.83 (+12) 
ਚੇਨਈ                83.63 (+04)        77.72 (+11)
ਨੋਇਡਾ                81.08                 72.59
ਰਾਂਚੀ                  80.29                 76.51
ਬੰਗਲੁਰੂ               83.04                 76.58
ਪਟਨਾ                 83.31                 77.40
ਚੰਡੀਗੜ੍ਹ            77.41                 71.98
ਲਖਨਊ                80.98                  72.49


ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਮਹੀਨੇ ਜ਼ਿਆਦਾਤਰ ਦਿਨ ਕੱਚੇ ਤੇਲ ਦੀਆਂ ਕੀਮਤਾਂ ਨਰਮ ਰਹੀਆਂ ਪਰ ਘਰੇਲੂ ਬਜ਼ਾਰ ਵਿਚ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਵੇਲੇ ਭਾਰਤੀ ਬਾਸਕੇਟ ਦੇ ਕੱਚੇ ਤੇਲ ਦੀ ਕੀਮਤ 40 ਡਾਲਰ ਪ੍ਰਤੀ ਬੈਰਲ ਦੇ ਆਸ ਪਾਸ ਚਲ ਰਹੀ ਹੈ ਪਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਸ ਮਹੀਨੇ ਲਗਭਗ ਵਧਦੀਆਂ ਰਹੀਆਂ। ਇਸ ਦਾ ਅਸਰ ਇਹ ਹੋਇਆ ਹੈ ਕਿ ਪਿਛਲੇ 23 ਦਿਨਾਂ ਵਿਚ ਡੀਜ਼ਲ ਦੀ ਕੀਮਤ ਵਿਚ 11.23 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਪੈਟਰੋਲ ਦੀ ਕੀਮਤ ਵੀ ਇਨ੍ਹਾਂ ਦਿਨਾਂ ਵਿਚ 9.17 ਰੁਪਏ ਪ੍ਰਤੀ ਲੀਟਰ ਵਧੀ ਹੈ।

ਆਪਣੇ ਸ਼ਹਿਰ ਵਿਚ ਅੱਜ ਦੇ ਦਿਨ ਪੈਟਰੋਲ-ਡੀਜ਼ਲ ਦੀ ਕੀਮਤ ਜਾਣੋ ਇਸ ਤਰ੍ਹਾਂ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਬਦਲਦੀਆਂ ਹਨ ਅਤੇ ਸਵੇਰੇ 6 ਵਜੇ ਅਪਡੇਟ ਕੀਤੀਆਂ ਜਾਂਦੀਆਂ ਹਨ। ਤੁਸੀਂ ਪੈਟਰੋਲ ਅਤੇ ਡੀਜ਼ਲ ਦੇ ਰੋਜ਼ਾਨਾ ਰੇਟ ਨੂੰ ਐਸਐਮਐਸ ਦੁਆਰਾ ਵੀ ਜਾਣ ਸਕਦੇ ਹੋ। ਇੰਡੀਅਨ ਆਇਲ ਦੇ ਗ੍ਰਾਹਕ ਆਰਐਸਪੀ(RSP) ਲਿਖ ਕੇ 9224992249 ਨੰਬਰ 'ਤੇ ਅਤੇ ਬੀਪੀਸੀਐਲ ਉਪਭੋਗਤਾ ਆਰਐਸਪੀ(RSP) ਲਿਖ ਕੇ 9223112222 'ਤੇ ਜਾਣਕਾਰੀ ਭੇਜ ਸਕਦੇ ਹਨ। ਐਚਪੀਸੀਐਲ ਉਪਭੋਗਤਾ ਐਚਪੀਪ੍ਰਾਇਸ(HPPrice) ਨੂੰ ਲਿਖ ਕੇ  9222201122 'ਤੇ ਭੇਜ ਕੇ ਕੀਮਤ ਦਾ ਪਤਾ ਲਗਾ ਸਕਦੇ ਹਨ।


author

cherry

Content Editor

Related News