ਕਿਸਾਨਾਂ ਨੂੰ ਝਟਕਾ, ਪੰਜਾਬ ''ਚ ਡੀਜ਼ਲ ਇੰਨੇ ਤੋਂ ਪਾਰ, ਪੈਟਰੋਲ ਵੀ ਹੋਰ ਮਹਿੰਗਾ

Wednesday, May 12, 2021 - 11:40 AM (IST)

ਨਵੀਂ ਦਿੱਲੀ- ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਜਾਰੀ ਹੈ। ਕਿਸਾਨਾਂ ਅਤੇ ਹਰ ਆਮ ਲੋਕ ਲਈ ਇਸ ਨਾਲ ਮਹਿੰਗਾਈ ਵੱਧ ਗਈ ਹੈ। ਖ਼ਾਸਕਰ ਖੇਤ ਦੀ ਵਹਾਈ ਹੁਣ ਹੋਰ ਵੀ ਮਹਿੰਗੀ ਪਵੇਗੀ। ਬੁੱਧਵਾਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਵਿਚ 25 ਪੈਸੇ ਅਤੇ ਡੀਜ਼ਲ ਵਿਚ 27 ਪੈਸੇ ਤੱਕ ਦਾ ਵਾਧਾ ਕੀਤਾ ਹੈ। 4 ਮਈ ਤੋਂ ਹੁਣ ਤੱਕ ਪੈਟਰੋਲ 1.65 ਰੁਪਏ ਅਤੇ ਡੀਜ਼ਲ 1.88 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ। 8-9 ਮਈ ਨੂੰ ਕੀਮਤਾਂ ਵਿਚ ਤਬਦੀਲੀ ਨਹੀਂ ਕੀਤੀ ਗਈ ਸੀ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ 92.05 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 82.61 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਿਆ ਹੈ। 

ਦਿੱਲੀ ਤੇ ਕੋਲਕਾਤਾ ਵਿਚ ਪਹਿਲੀ ਵਾਰ ਪੈਟਰੋਲ ਦਾ ਮੁੱਲ 92 ਰੁਪਏ ਪ੍ਰਤੀ ਲਿਟਰ ਤੋਂ ਪਾਰ ਨਿਕਲਿਆ ਹੈ। ਕੋਲਕਾਤਾ ਵਿਚ ਪੈਟਰੋਲ ਦੀ ਕੀਮਤ 92.16 ਰੁਪਏ ਹੋ ਗਈ ਹੈ। ਮੁੰਬਈ ਵਿਚ ਡੀਜ਼ਲ 90 ਰੁਪਏ ਦੇ ਨੇੜੇ ਯਾਨੀ 89.75 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਇਸ ਵਿਚਕਾਰ ਬ੍ਰੈਂਟ ਕਰੂਡ 68 ਡਾਲਰ ਪ੍ਰਤੀ ਬੈਰਲ ਅਤੇ ਡਬਲਿਊ. ਟੀ. ਆਈ. ਕਰੂਡ 65 ਡਾਲਰ ਤੋਂ ਉੱਪਰ ਕਾਰੋਬਾਰ ਕਰ ਰਹੇ ਸਨ। ਉੱਥੇ ਹੀ, ਪੰਜਾਬ ਵਿਚ ਪੈਟਰੋਲ ਤਕਰੀਬਨ 94 ਰੁਪਏ ਅਤੇ ਡੀਜ਼ਲ 85 ਰੁਪਏ ਪ੍ਰਤੀ ਲਿਟਰ ਤੋਂ ਪਾਰ 'ਤੇ ਪਹੁੰਚ ਗਿਆ ਹੈ।
 
ਪੰਜਾਬ 'ਪੈਟਰੋਲ, ਡੀਜ਼ਲ ਮੁੱਲ-
ਇੰਡੀਅਨ ਆਇਲ ਅਨੁਸਾਰ, ਜਲੰਧਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 93 ਰੁਪਏ 26 ਪੈਸੇ ਅਤੇ ਡੀਜ਼ਲ ਦੀ 84 ਰੁਪਏ 59 ਪੈਸੇ ਪ੍ਰਤੀ ਲਿਟਰ ਹੋ ਗਈ ਹੈ। ਪਟਿਆਲਾ ਸ਼ਹਿਰ ਵਿਚ ਪੈਟਰੋਲ ਦੀ ਕੀਮਤ 93 ਰੁਪਏ 73 ਪੈਸੇ, ਡੀਜ਼ਲ ਦੀ 85 ਰੁਪਏ 02 ਪੈਸੇ ਪ੍ਰਤੀ ਲਿਟਰ ਹੋ ਗਈ ਹੈ। 

ਇਹ ਵੀ ਪੜ੍ਹੋ- ਵੱਡੀ ਖ਼ਬਰ! ਇਨਕਮ ਟੈਕਸ ਵਿਭਾਗ ਦੀ ਰਡਾਰ 'ਤੇ ਕੋਵਿਡ ਨਿੱਜੀ ਹਸਪਤਾਲ

ਲੁਧਿਆਣਾ ਸ਼ਹਿਰ ਵਿਚ ਪੈਟਰੋਲ ਦੀ ਕੀਮਤ 93 ਰੁਪਏ 87 ਪੈਸੇ ਤੇ ਡੀਜ਼ਲ ਦੀ 85 ਰੁਪਏ 14 ਪੈਸੇ ਪ੍ਰਤੀ ਲਿਟਰ 'ਤੇ ਦਰਜ ਕੀਤੀ ਗਈ। ਅੰਮ੍ਰਿਤਸਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 93 ਰੁਪਏ 94 ਪੈਸੇ ਅਤੇ ਡੀਜ਼ਲ ਦੀ 85 ਰੁਪਏ 21 ਪੈਸੇ ਹੋ ਗਈ ਹੈ। ਮੋਹਾਲੀ 'ਚ ਪੈਟਰੋਲ ਦੀ ਕੀਮਤ 94 ਰੁਪਏ 26 ਪੈਸੇ ਅਤੇ ਡੀਜ਼ਲ ਦੀ 85 ਰੁਪਏ 50 ਪੈਸੇ ਪ੍ਰਤੀ ਲਿਟਰ ਤੱਕ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ 'ਚ ਪੈਟਰੋਲ ਦੀ ਕੀਮਤ 88 ਰੁਪਏ 55 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ 82 ਰੁਪਏ 28 ਪੈਸੇ ਪ੍ਰਤੀ ਲਿਟਰ ਹੋ ਗਈ ਹੈ।

ਇਹ ਵੀ ਪੜ੍ਹੋ- MSP ਦੀ ਸਿੱਧੀ ਅਦਾਇਗੀ ਤੋਂ ਪੰਜਾਬ ਦੇ ਕਿਸਾਨ ਬਾਗੋਬਾਗ, ਵੇਖੋ ਇਹ ਡਾਟਾ

►ਪੈਟਰੋਲ, ਡੀਜ਼ਲ 'ਤੇ ਰਾਹਤ ਲਈ ਕੀ ਕੇਂਦਰ ਤੇ ਸੂਬਾ ਸਰਕਾਰ ਨੂੰ ਟੈਕਸ 'ਚ ਕਟੌਤੀ ਕਰਨੀ ਚਾਹੀਦੀ? ਕੁਮੈਂਟ ਬਾਕਸ ਵਿਚ ਦਿਓ ਰਾਇ


Sanjeev

Content Editor

Related News