ਡੀਜ਼ਲ ਦੀ ਵਿਕਰੀ ਕੋਰੋਨਾ ਕਾਲ ਤੋਂ ਪਹਿਲਾਂ ਦੇ ਪੱਧਰ ''ਤੇ

Friday, Oct 16, 2020 - 05:27 PM (IST)

ਡੀਜ਼ਲ ਦੀ ਵਿਕਰੀ ਕੋਰੋਨਾ ਕਾਲ ਤੋਂ ਪਹਿਲਾਂ ਦੇ ਪੱਧਰ ''ਤੇ

ਨਵੀਂ ਦਿੱਲੀ (ਭਾਸ਼ਾ) : ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ 'ਚ ਤੇਜ਼ੀ ਆ ਰਹੀ ਹੈ ਜੋ ਤਿਓਹਾਰੀ ਸੀਜ਼ਨ ਤੋਂ ਪਹਿਲਾਂ ਆਰਥਿਕ ਸਰਗਰਮੀਆਂ ਦੇ ਪਟੜੀ 'ਤੇ ਪਰਤਣ ਦਾ ਸੰਕੇਤ ਹੈ। ਮਾਰਚ ਅੰਤ 'ਚ ਤਾਲਾਬੰਦੀ ਲਗਾਏ ਜਾਣ ਤੋਂ ਬਾਅਦ ਪਹਿਲੀ ਵਾਰ ਅਕਤੂਬਰ 'ਚ ਪੈਟਰੋਲ ਦੀ ਵਿਕਰੀ 'ਚ ਤੇਜ਼ੀ ਆਈ ਹੈ। ਇੰਡੀਅਨ ਆਇਲ ਕਾਰਪ ਦੇ ਪ੍ਰੋਵਿਜ਼ਨਲ ਡਾਟਾ ਦੇ ਮੁਤਾਬਕ ਅਕਤੂਬਰ ਦੇ ਪਹਿਲੇ 15 ਦਿਨਾਂ 'ਚ 3 ਸਰਕਾਰੀ ਕੰਪਨੀਆਂ ਦੀ ਡੀਜ਼ਲ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ 8.8 ਫੀਸਦੀ ਵਧੀ ਹੈ। ਦੇਸ਼ ਦੀ ਕੁਲ ਤੇਲ ਮੰਗ 'ਚ ਡੀਜ਼ਲ ਦੀ ਹਿੱਸੇਦਾਰੀ 40 ਫ਼ੀਸਦੀ ਹੈ। ਇਸ ਦੌਰਾਨ ਡੀਜ਼ਲ ਦੀ ਵਿਕਰੀ 26.5 ਲੱਖ ਟਨ ਰਹੀ ਜੋ ਪਿਛਲੇ ਮਹੀਨੇ ਦੀ ਤੁਲਨਾ 'ਚ 24 ਫ਼ੀਸਦੀ ਵੱਧ ਹੈ। ਅੰਕੜਿਆਂ ਮੁਤਾਬਕ ਅਕਤੂਬਰ ਦੇ ਪਹਿਲੇ ਪੰਦਰਵਾੜੇ 'ਚ ਪੈਟਰੋਲ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ 1.5 ਫ਼ੀਸਦੀ ਦੀ ਤੇਜ਼ੀ ਨਾਲ 9,82,000 ਟਨ ਰਹੀ, ਜਦੋਂ ਕਿ ਪਿਛਲੇ ਮਹੀਨੇ ਦੀ ਤੁਲਨਾ 'ਚ ਇਸ 'ਚ 1.45 ਫ਼ੀਸਦੀ ਦੀ ਤੇਜ਼ੀ ਰਹੀ।

'ਤਿਓਹਾਰਾਂ ਤੋਂ ਪਹਿਲਾਂ ਵਧਦੀ ਹੈ ਵਿਕਰੀ'
ਮਾਹਰਾਂ ਦਾ ਕਹਿਣਾ ਹੈ ਕਿ ਤਿਓਹਾਰਾਂ ਤੋਂ ਪਹਿਲਾਂ ਸਾਮਾਨ ਦੇ ਟ੍ਰਾਂਸਪੋਰਟੇਸ਼ਨ 'ਚ ਤੇਜ਼ੀ ਆਉਂਦੀ ਹੈ। ਤਿਓਹਾਰਾਂ ਦੌਰਾਨ ਅਤੇ ਉਸ ਤੋਂ ਬਾਅਦ ਇਸ 'ਚ ਸੁਸਤੀ ਰਹਿੰਦੀ ਹੈ। ਇਸ ਵਾਰ ਤਿਓਹਾਰ ਇਸ ਮਹੀਨੇ ਦੇ ਅਖੀਰ 'ਚ ਅਤੇ ਅਗਲੇ ਮਹੀਨੇ ਦੀ ਸ਼ੁਰੂਆਤ 'ਚ ਹੈ, ਇਸ ਲਈ ਡੀਜ਼ਲ ਦੀ ਵਿਕਰੀ ਵਧੀ ਹੈ। ਦੇਸ਼ 'ਚ 90 ਫ਼ੀਸਦੀ ਪੈਟਰੋਲ ਪੰਪ ਆਈ. ਓ. ਸੀ., ਹਿੰਦੁਸਤਾਨ ਪੈਟਰੋਲੀਅਮ ਅਤੇ ਭਾਰਤ ਪੈਟਰੋਲੀਅਮ ਦੇ ਹਨ। ਇਨ੍ਹਾਂ ਕੰਪਨੀਆਂ ਨੇ ਅਕਤੂਬਰ ਦੇ ਪਹਿਲੇ 15 ਦਿਨਾਂ 'ਚ ਪਿਛਲੇ ਸਾਲ ਦੀ ਤੁਲਨਾ 'ਚ 7 ਫੀਸਦੀ ਜ਼ਿਆਦਾ ਕੁਕਿੰਗ ਗੈਸ ਵੇਚੀ ਜਦੋਂ ਕਿ ਇਸ ਦੌਰਾਨ ਜੈੱਟ ਈਂਧਨ ਦੀ ਵਿਕਰੀ 'ਚ 57 ਫ਼ੀਸਦੀ ਘਟ ਰਹੀ।


author

cherry

Content Editor

Related News