DHFL ਜਨਰਲ ਇੰਸ਼ੋਰੈਂਸ ਦੀ ਖਰੀਦੇਗੀ ਨਵੀਂ ਤਕਨਾਲੋਜੀਜ਼

Saturday, Jan 11, 2020 - 11:26 AM (IST)

DHFL ਜਨਰਲ ਇੰਸ਼ੋਰੈਂਸ ਦੀ ਖਰੀਦੇਗੀ ਨਵੀਂ ਤਕਨਾਲੋਜੀਜ਼

ਨਵੀਂ ਦਿੱਲੀ—ਸਚਿਨ ਬੰਸਲ ਦੀ ਅਗਵਾਈ ਵਾਲੀ ਨਵੀਂ ਤਕਨਾਲੋਜੀਜ਼ ਛੇਤੀ ਹੀ ਡੀ.ਐੱਚ.ਐੱਫ.ਐੱਲ. ਜਨਰਲ ਇੰਸ਼ੋਰੈਂਸ ਲਿਮਟਿਡ (ਡੀ.ਐੱਰ.ਐੱਫ.ਐੱਲ.ਜੀ.ਆਈ.) ਦੀ ਪ੍ਰਾਪਤੀ ਕਰੇਗੀ। ਇਸ ਸੌਦੇ ਦੇ ਮੁੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਕ ਅਖਬਾਰ 'ਚ ਛਪੇ ਨੋਟਿਸ ਮੁਤਾਬਕ ਡੀ.ਐੱਚ.ਐੱਫ.ਐੱਲ. ਜਨਰਲ ਇੰਸ਼ੋਰੈਂਸ, ਵਾਧਵਾਨ ਗਲੋਬਲ ਕੈਪੀਟਲ ਲਿਮਟਿਡ ਅਤੇ ਨਵੀਂ ਤਕਨਾਲੋਜੀਜ਼ ਨੇ ਦੋ ਜਨਵਰੀ 2020 ਨੂੰ ਇਕ ਸ਼ੇਅਰ ਖਰੀਦ ਸਮਝੌਤਾ ਕੀਤਾ ਹੈ। ਇਸ 'ਚ ਕਿਹਾ ਗਿਆ ਹੈ ਕਿ ਪ੍ਰਾਪਤੀਕਰਤਾ ਕੰਪਨੀ (ਨਵੀਂ ਤਕਨਾਲੋਜੀਜ਼) ਨੇ ਵਿਕਰੇਤਾ ਤੋਂ 19,00,50,000 ਸ਼ੇਅਰਾਂ ਭਾਵ 100 ਫੀਸਦੀ ਚੁਕਤਾ ਪੂੰਜੀ ਦੀ ਪ੍ਰਾਪਤੀ ਦਾ ਪ੍ਰਸਤਾਵ ਕੀਤਾ ਹੈ। ਨੋਟਿਸ 'ਚ ਕਿਹਾ ਗਿਆ ਹੈ ਕਿ ਡੀ.ਐੱਚ.ਐੱਫ.ਐੱਲ. ਜਨਰਲ ਇੰਸੋਰੈਂਸ ਨੇ ਪ੍ਰਸਤਾਵਿਤ ਲੈਣ-ਦੇਣ ਲਈ ਮਨਜ਼ੂਰੀ ਲੈਣ ਲਈ ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਇਰਡਾ) ਦੇ ਕੋਲ ਅਰਜ਼ੀ ਕੀਤੀ ਹੈ।


author

Aarti dhillon

Content Editor

Related News