ਸੰਚਾਲਨ ਮੁੜ ਸ਼ੁਰੂ ਕਰਨ ''ਚ ਜੈੱਟ ਏਅਰਵੇਜ਼ ਦੀ ਸਹਾਇਤਾ ਕਰੇਗਾ DGCA

04/18/2019 1:49:56 PM

ਨਵੀਂ ਦਿੱਲੀ — ਸਿਵਲ ਐਵੀਏਸ਼ਨ ਦੇ ਡਾਇਰੈਕਟਰ ਜਨਰਲ(DGCA) ਨੇ ਵੀਰਵਾਰ ਨੂੰ ਕਿਹਾ ਕਿ ਪ੍ਰਾਈਵੇਟ ਹਵਾਈ ਸੇਵਾ ਕੰਪਨੀ ਜੈੱਟ ਏਅਰਵੇਜ਼ ਦੇ ਓਪਰੇਸ਼ਨ ਬੰਦ ਕਰਨ ਦੇ ਬਾਅਦ ਉਹ ਨਿਯਮਾਂ ਦੇ ਤਹਿਤ ਕਾਰਵਾਈ ਕਰੇਗਾ ਅਤੇ ਸੰਚਾਲਨ ਦੁਬਾਰਾ ਸ਼ੁਰੂ ਕਰਨ 'ਚ ਉਸਦੀ ਸਹਾਇਤਾ ਕਰੇਗਾ। ਰੈਗੂਲੇਟਰੀ ਨੇ ਇਕ ਬਿਆਨ ਜਾਰੀ ਕਰਕੇ ਕਿਹਾ, 'ਜੈੱਟ ਏਅਰਵੇਜ਼ ਦੇ 17 ਅਪ੍ਰੈਲ 2019 ਦੇ ਬਾਅਦ ਕੰਮਕਾਜ ਅਸਥਾਈ ਤੌਰ 'ਤੇ ਬੰਦ ਕਰਨ ਦੇ ਫੈਸਲੇ ਦੇ ਬਾਅਦ DGCA ਸੰਬੰਧੀ ਨਿਯਮਾਂ ਦੇ ਤਹਿਤ ਪ੍ਰਤਿਕਿਰਿਆਵਾਂ ਦਾ ਪਾਲਣ ਕਰਦੇ ਹੋਏ ਕਾਰਵਾਈ ਕਰੇਗਾ।' ਉਸਨੇ ਦੱਸਿਆ ਕਿ ਉਹ ਮੁਅੱਤਲ ਮੁਹਿੰਮ ਨੂੰ ਮੁੜ ਸ਼ੁਰੂ ਕਰਨ ਲਈ ਠੋਸ ਅਤੇ ਭਰੋਸੇਮੰਦ ਪੁਨਰ ਸੁਰਜੀਤ ਯੋਜਨਾ ਤਿਆਰ ਕਰਨ ਲਈ ਕਹੇਗਾ। ਡਾਇਰੈਕਟੋਰੇਟ ਨੇ ਕਿਹਾ ਹੈ ਕਿ ਉਹ ਜੈੱਟ ਏਅਰਵੇਜ਼ ਨੂੰ ਨਿਰਧਾਰਤ ਨਿਯਮਾਂ ਦੇ ਤਹਿਤ ਕੰਮ ਸ਼ੁਰੂ ਕਰਨ ਲਈ ਹਰ ਸੰਭਵ ਯਤਨ ਕਰਨਗੇ
 


Related News