DGCA ਨੇ ਇਸ ਸਾਲ ਹੁਣ ਤੱਕ ਰਿਕਾਰਡ 1,081 ਕਮਰਸ਼ੀਅਲ ਪਾਇਲਟ ਲਾਇਸੈਂਸ ਕੀਤੇ ਜਾਰੀ

Sunday, Dec 11, 2022 - 06:52 PM (IST)

DGCA ਨੇ ਇਸ ਸਾਲ ਹੁਣ ਤੱਕ ਰਿਕਾਰਡ 1,081 ਕਮਰਸ਼ੀਅਲ ਪਾਇਲਟ ਲਾਇਸੈਂਸ ਕੀਤੇ ਜਾਰੀ

ਨਵੀਂ ਦਿੱਲੀ- ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ 2022 'ਚ ਵਪਾਰਕ ਉਡਾਣ ਲਈ 1,081 ਪਾਇਲਟਾਂ ਨੂੰ ਲਾਇਸੈਂਸ ਜਾਰੀ ਕੀਤੇ ਹਨ। ਇਹ ਬੀਤੇ ਇਕ ਦਹਾਕੇ 'ਚ ਕਿਸੇ ਇੱਕ ਸਾਲ 'ਚ ਜਾਰੀ ਕੀਤੇ ਸਭ ਤੋਂ ਜ਼ਿਆਦਾ ਲਾਇਸੈਂਸ ਹਨ। ਅਧਿਕਾਰਤ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ। ਰਿਕਾਰਡ ਸੰਖਿਆ 'ਚ 'ਕਮਰਸ਼ੀਅਲ ਪਾਇਲਟ ਲਾਇਸੈਂਸ ਜਾਂ ਸੀ.ਪੀ.ਐੱਲ' ਅਜਿਹੇ ਸਮੇਂ ਜਾਰੀ ਕੀਤੇ ਗਏ ਜਦੋਂ ਦੇਸ਼ ਦਾ ਨਾਗਰਿਕ ਹਵਾਬਾਜ਼ੀ ਖੇਤਰ ਹੁਣ ਕੋਰੋਨਾਵਾਇਰਸ ਮਹਾਂਮਾਰੀ ਤੋਂ ਬਾਅਦ ਹੁਣ ਤੇਜ਼ੀ ਨਾਲ ਠੀਕ ਹੋ ਰਿਹਾ ਹੈ ਅਤੇ ਘਰੇਲੂ ਹਵਾਈ ਆਵਾਜਾਈ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰਾਂ ਨੂੰ ਛੂਹਣ ਦੀ ਦਿਸ਼ਾ 'ਤੇ ਹੈ।
ਡੀ.ਜੀ.ਸੀ.ਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 6 ਦਸੰਬਰ 2022 ਤੱਕ 1,081 ਸੀ.ਪੀ.ਐੱਲ ਜਾਰੀ ਕੀਤੇ ਗਏ ਹਨ ਅਤੇ ਅਨੁਮਾਨ ਹੈ ਕਿ ਸਾਲ ਦੇ ਅੰਤ ਤੱਕ ਇਹ ਗਿਣਤੀ 1,100 ਨੂੰ ਪਾਰ ਕਰ ਜਾਵੇਗੀ। ਅੰਕੜਿਆਂ ਮੁਤਾਬਕ ਇਹ ਸੰਖਿਆ 2011 ਤੋਂ ਬਾਅਦ ਸਭ ਤੋਂ ਵੱਧ ਹੈ। 2014 'ਚ 896 ਸੀ.ਪੀ.ਐੱਲ ਜਾਰੀ ਕੀਤੇ ਗਏ ਸਨ ਜਦੋਂ ਕਿ 2021 'ਚ ਇਹ ਗਿਣਤੀ 862 ਸੀ। 2015 'ਚ 394 ਸੀ.ਪੀ.ਐੱਲ, 2016 'ਚ 537, 2017 'ਚ 552 ਅਤੇ 2018 'ਚ 640 ਸੀ.ਪੀ.ਐੱਲ. ਅੰਕੜੇ ਦੱਸਦੇ ਹਨ ਕਿ 2019 'ਚ ਜਾਰੀ ਕੀਤੇ ਗਏ ਸੀ.ਪੀ.ਐੱਲ ਦੀ ਗਿਣਤੀ 744 ਸੀ ਅਤੇ 2020 'ਚ ਇਹ 578 ਸੀ।
ਸੀ.ਪੀ.ਐੱਲ. ਲਈ ਅਰਜ਼ੀ ਘੱਟੋ-ਘੱਟ 200 ਘੰਟੇ ਦੀ ਉਡਾਣ ਸਮੇਤ ਹੋਰ ਸ਼ਰਤਾਂ ਦੀ ਪੂਰਤੀ ਦੇ ਅਧੀਨ ਕੀਤੀ ਜਾ ਸਕਦੀ ਹੈ। ਡੀ.ਜੀ.ਸੀ.ਏ ਤਿੰਨ ਤਰ੍ਹਾਂ ਦੇ ਲਾਇਸੈਂਸ ਜਾਰੀ ਕਰਦਾ ਹੈ ਜਿਸ 'ਚ ਹਨ: ਸੀ.ਪੀ.ਐੱਲ, ਏਅਰ ਟ੍ਰਾਂਸਪੋਰਟ ਪਾਇਲਟ ਲਾਇਸੈਂਸ (ਏ.ਟੀ.ਪੀ.ਐੱਲ) ਅਤੇ ਪ੍ਰਾਈਵੇਟ ਪਾਇਲਟ ਲਾਇਸੈਂਸ (ਪੀ.ਪੀ.ਐੱਲ)। ਡੀ.ਜੀ.ਸੀ.ਏ ਦੇ ਅੰਕੜਿਆਂ ਅਨੁਸਾਰ ਇਸ ਸਾਲ 6 ਦਸੰਬਰ ਤੱਕ 657 ਏ.ਟੀ.ਪੀ.ਐੱਲ ਜਾਰੀ ਕੀਤੇ ਗਏ ਹਨ।


author

Aarti dhillon

Content Editor

Related News