ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਇਲੈਕਟ੍ਰਾਨਿਕ ਵਾਹਨਾਂ ਦੀ ਵਿਕਰੀ ਵਧਣ ਦੀ ਉਮੀਦ

Tuesday, Apr 18, 2023 - 01:11 PM (IST)

ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਇਲੈਕਟ੍ਰਾਨਿਕ ਵਾਹਨਾਂ ਦੀ ਵਿਕਰੀ ਵਧਣ ਦੀ ਉਮੀਦ

ਮੁੰਬਈ– ਬੁਨਿਆਦੀ ਢਾਂਚੇ ਦੇ ਵਿਕਾਸ, ਸਰਕਾਰੀ ਪ੍ਰੋਤਸਾਹਨ ਅਤੇ ਨਵੇਂ ਇਲੈਕਟ੍ਰਾਨਿਕ ਵਾਹਨ ਮਾਡਲ ਪੇਸ਼ ਕੀਤੇ ਜਾਣ ਨਾਲ ਦੇਸ਼ ’ਚ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਦੀ ਵਿਕਰੀ ਚਾਲੂ ਦਹਾਕੇ ਦੀ ਬਚੀ ਹੋਈ ਮਿਆਦ ਵਧਣ ਦੀ ਉਮੀਦ ਹੈ। ਨਾਲ ਹੀ ਇਸ ਵਿਕਰੀ ’ਚ ਦੋਪਹੀਆ ਅਤੇ ਤਿੰਨ ਪਹੀਆ ਵਾਹਨਾਂ ਦੇ ਛਾਏ ਰਹਿਣ ਦੀ ਸੰਭਾਵਨਾ ਹੈ। ਇਕ ਨਵੀਂ ਰਿਪੋਰਟ ’ਚ ਇਹ ਅਨੁਮਾਨ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ-ਕ੍ਰੈਡਿਟ ਕਾਰਡ ਤੋਂ ਖਰਚ 1.3 ਲੱਖ ਕਰੋੜ ਦੇ ਪਾਰ, ਤੋੜਿਆ ਹੁਣ ਤੱਕ ਦਾ ਰਿਕਾਰਡ
ਆਡਿਟ ਅਤੇ ਸਲਾਹ ਦੇਣ ਵਾਲੀ ਕੰਪਨੀ ਕੇ. ਪੀ. ਐੱਮ. ਜੀ. ਅਤੇ ਉਦਯੋਗ ਮੰਡਲ ਸੀ. ਆਈ. ਆਈ. ਦੀ ਸੰਯੁਕਤ ਤੌਰ ’ਤੇ ਤਿਆਰ ਕੀਤੀ ਗਈ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਈ. ਵੀ. ਨੂੰ ਅਪਣਾਉਣ ਨੂੰ ਲੈ ਕੇ ਹੁਣ ਅਨਿਸ਼ਚਿਤਤਾ ਵਰਗੀ ਕੋਈ ਗੱਲ ਨਹੀਂ ਹੈ। ਹੁਣ ਸਵਾਲ ਹੈ ਕਿ ਇਹ ਕਦੋਂ ਹੋਵੇਗਾ। ਕੇ. ਪੀ. ਐੱਮ. ਜੀ. ਨੇ ਇਕ ਪ੍ਰੈੱਸ ਨੋਟ ’ਚ ਕਿਹਾ ਕਿ ਬੁਨਿਆਦੀ ਢਾਂਚੇ ਦੇ ਵਿਕਾਸ, ਸਰਕਾਰੀ ਪ੍ਰੋਤਸਾਹਨ ਅਤੇ ਨਵੇਂ ਇਲੈਕਟ੍ਰਾਨਿਕ ਵਾਹਨ ਮਾਡਲ ਪੇਸ਼ ਕੀਤੇ ਜਾਣ ਦੇ ਨਾਲ ਭਵਿੱਖ ’ਚ ਈ. ਵੀ. ਅਪਣਾਉਣ ਦੀ ਰਫਤਾਰ ਵਧਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ- ਮਹਿੰਗਾਈ ਤੋਂ ਰਾਹਤ! ਥੋਕ ਮਹਿੰਗਾਈ ਦਰ 29 ਮਹੀਨੇ ਦੇ ਹੇਠਲੇ ਪੱਧਰ ’ਤੇ
ਇਸ ’ਚ ਕਿਹਾ ਗਿਆ ਹੈ ਕਿ ਸਰਕਾਰ ਨੇ ਪਿਛਲੇ ਕੁੱਝ ਸਾਲਾਂ ’ਚ ਦੇਸ਼ ’ਚ ਇਲੈਕਟ੍ਰਿਕ ਵਾਹਨਾਂ ਦਾ ਤੇਜ਼ੀ ਨਾਲ ਨਿਰਮਾਣ ਅਤੇ ਵਰਤੋਂ ਨੂੰ ਵਾਧਾ ਦੇਣ ਦੇ ਮਕਸਦ ਨਾਲ ਫੇਮ (ਹਾਈਬ੍ਰਿਡ ਅਤੇ ਇਲੈਕਟ੍ਰਾਨਿਕ ਵਾਹਨਾਂ ਦਾ ਤੇਜ਼ੀ ਨਾਲ ਨਿਰਮਾਣ ਅਤੇ ਉਸ ਨੂੰ ਅਪਣਾਉਣਾ) ਵਰਗੀਆਂ ਨੀਤੀਆਂ ਅਤੇ ਯੋਜਨਾਵਾਂ ਦਾ ਡਰਾਫਟ ਤਿਆਰ ਕੀਤਾ ਹੈ। ਇਸ ਯੋਜਨਾ ਦੇ ਤਹਿਤ 2030 ਤੱਕ ਕਾਰਾਂ ਲਈ 30 ਫੀਸਦੀ ਈ. ਵੀ. ਵਿਕਰੀ, ਕਮਰਸ਼ੀਅਲ ਵਾਹਨਾਂ ਲਈ 70 ਫੀਸਦੀ, ਬੱਸਾਂ ਲਈ 40 ਫੀਸਦੀ ਅਤੇ ਦੋਪਹੀਆ ਅਤੇ ਤਿੰਨ ਪਹੀਆ ਵਾਹਨ ਲਈ 80 ਫੀਸਦੀ ਈ. ਵੀ. ਵਿਕਰੀ ਦਾ ਟੀਚਾ ਰੱਖਿਆ ਗਿਆ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News