ਵਿਗੜ ਗਏ ਭਾਰਤ-ਕੈਨੇਡਾ ਦੇ ਰਿਸ਼ਤੇ, ਜਾਣੋ ਕਿਸ ਨੂੰ ਭੁਗਤਨਾ ਪਵੇਗਾ ਖ਼ਾਮਿਆਜ਼ਾ

Sunday, Sep 24, 2023 - 04:31 PM (IST)

ਵਿਗੜ ਗਏ ਭਾਰਤ-ਕੈਨੇਡਾ ਦੇ ਰਿਸ਼ਤੇ, ਜਾਣੋ ਕਿਸ ਨੂੰ ਭੁਗਤਨਾ ਪਵੇਗਾ ਖ਼ਾਮਿਆਜ਼ਾ

ਨਵੀਂ ਦਿੱਲੀ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਰਜੀਤ ਸਿੰਘ ਨਿੱਝਰ ਦੇ ਕਤਲ 'ਚ ਭਾਰਤੀ ਏਜੰਟਾਂ ਦੇ ਹੱਥ ਹੋਣ ਦੇ ਦੋਸ਼ਾਂ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਤਣਾਅ ਵਧਦਾ ਜਾ ਰਿਹਾ ਹੈ। ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਦੇ ਸੀਨੀਅਰ ਡਿਪਲੋਮੈਟਾਂ ਨੂੰ ਦੇਸ਼ ਵਿੱਚੋਂ ਕੱਢਣ ਦੇ ਹੁਕਮ ਦੇ ਬਾਅਦ ਭਾਰਤ ਨੇ ਵੀਰਵਾਰ ਨੂੰ ਕੈਨੇਡੀਅਨਾਂ ਲਈ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰਨ ਦਾ ਸੰਕੇਤ ਦਿੱਤਾ ਹੈ। ਇਸ ਫ਼ੈਸਲੇ ਨਾਲ ਭਾਰਤ ਨੇ ਇਹ ਸੰਕੇਤ ਦਿੱਤਾ ਹੈ ਕਿ ਉਹ ਇਸ ਮੁੱਦੇ ਨੂੰ ਲੈ ਕੇ ਬਹੁਤ ਗੰਭੀਰ ਹੈ। ਭਾਰਤ ਖਾਸ ਕਰਕੇ ਖਾਲਿਸਤਾਨ ਸਮਰਥਕਾਂ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਕੈਨੇਡਾ ਦੀ ਆਲੋਚਨਾ ਕਰਦਾ ਰਹਿੰਦਾ ਹੈ। ਪਰ ਕੈਨੇਡਾ ਵਿਚ ਇਸ ਬਾਰੇ ਕੋਈ ਕਾਰਵਾਈ ਨਹੀਂ ਹੋਈ।

ਇਹ ਵੀ ਪੜ੍ਹੋ :  ਚੀਨ ਨੇ ਅਰੁਣਾਚਲ ਦੇ 3 ਖਿਡਾਰੀਆਂ ਦੀ ਐਂਟਰੀ ਰੋਕੀ, ਵਿਰੋਧ ’ਚ ਖੇਡ ਮੰਤਰੀ ਠਾਕੁਰ ਨੇ ਲਿਆ ਵੱਡਾ ਫ਼ੈਸਲਾ

ਅਜਿਹੇ 'ਚ ਦੋਹਾਂ ਦੇਸ਼ਾਂ ਵਿਚਾਲੇ ਤਣਾਅ 'ਚ ਬੇਲੋੜਾ ਵਾਧਾ ਕਾਰੋਬਾਰੀਆਂ , ਕਾਮਿਆਂ ਅਤੇ ਵਿਦਿਆਰਥੀਆਂ ਲਈ ਭਾਰੀ ਪੈ ਸਕਦਾ ਹੈ। ਕੈਨੇਡਾ ਅਤੇ ਭਾਰਤ ਵਿੱਚ ਪਹਿਲਾਂ ਵੀ ਇੱਕ ਦੂਜੇ ਪ੍ਰਤੀ ਕੁੜੱਤਣ ਰਹੀ ਹੈ ਪਰ ਇਸ ਦੇ ਬਾਵਜੂਦ ਦੋਵੇਂ ਦੇਸ਼ ਮੁਕਤ ਵਪਾਰ ਸਮਝੌਤਾ ਕਰਨ ਲਈ ਉਤਾਵਲੇ ਸਨ। ਦੋਵਾਂ ਨੂੰ ਇਸ ਦਾ ਫਾਇਦਾ ਹੋਣਾ ਸੀ। ਪਰ ਬਦਕਿਸਮਤੀ ਨਾਲ ਦੋਵਾਂ ਪਾਰਟੀਆਂ ਨੇ ਹੁਣ ਇਸ ਨੂੰ ਰੋਕ ਦਿੱਤਾ ਹੈ। ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਰਹਿੰਦੇ ਹਨ। ਇਨ੍ਹਾਂ ਵਿੱਚ ਬਹੁਤ ਸਾਰੇ ਸਿੱਖ ਹਨ ਅਤੇ ਉਨ੍ਹਾਂ ਵਿੱਚੋਂ ਬਹੁਤਿਆਂ ਦਾ ਕੱਟੜਪੰਥੀ ਗਤੀਵਿਧੀਆਂ ਜਾਂ ਵਿਚਾਰਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉੱਥੇ ਬਹੁਤ ਸਾਰੇ ਭਾਰਤੀ ਕੰਮ ਕਰਦੇ ਹਨ ਅਤੇ ਲੱਖਾਂ ਭਾਰਤੀ ਵਿਦਿਆਰਥੀ ਉੱਥੇ ਪੜ੍ਹਦੇ ਹਨ।

ਇਹ ਵੀ ਪੜ੍ਹੋ : ਕੇਂਦਰੀ ਜਾਂਚ ਏਜੰਸੀ NIA ਦੀ ਵੱਡੀ ਕਾਰਵਾਈ , ਖ਼ਾਲਿਸਤਾਨ ਸਮਰਥਕਾਂ ਦੀ ਇਕ ਹੋਰ ਸੂਚੀ ਕੀਤੀ ਜਾਰੀ

ਜਸਟਿਨ ਟਰੂਡੋ ਦੇ ਇਸ ਪੈਂਤੜੇ ਦਾ ਇੱਕ ਵੱਡਾ ਕਾਰਨ ਸਿਆਸੀ ਵੀ ਹੈ। ਕੈਨੇਡਾ ਦੀ 338 ਮੈਂਬਰੀ ਪਾਰਲੀਮੈਂਟ ਵਿੱਚ ਟਰੁਡੋ ਦੀ ਲਿਬਰਲ ਪਾਰਟੀ (158 ਸੀਟਾਂ) ਕੋਲ ਬਹੁਮਤ ਨਹੀਂ ਹੈ। ਉਸ ਦੀ ਸਰਕਾਰ ਨਿਊ ​​ਡੈਮੋਕ੍ਰੇਟਿਕ ਪਾਰਟੀ (25) ਦੇ ਸਮਰਥਨ ਨਾਲ ਚੱਲ ਰਹੀ ਹੈ। ਜਿਸ ਦਾ ਮੁਖੀ ਜਗਮੀਤ ਸਿੰਘ ਖਾਲਿਸਤਾਨ ਸਮਰਥਕ ਮੰਨਿਆ ਜਾਂਦਾ ਹੈ। ਦੇਸ਼ ਵਿੱਚ ਟਰੁਡੋ ਦੀ ਲੋਕਪ੍ਰਿਅਤਾ ਦਰਜਾਬੰਦੀ ਵੀ ਬਹੁਤ ਘੱਟ ਹੈ। ਜੇਕਰ ਅੱਜ ਚੋਣਾਂ ਹੁੰਦੀਆਂ ਹਨ ਤਾਂ ਉਹ ਕਿਸੇ ਵੀ ਹਾਲਤ ਵਿੱਚ ਚੋਣਾਂ ਨਹੀਂ ਜਿੱਤ ਸਕਦੇ। ਅਜਿਹੇ 'ਚ ਅਗਲੀਆਂ ਚੋਣਾਂ ਲਈ ਵੀ ਉਸ ਨੂੰ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਸਮਰਥਨ ਦੀ ਲੋੜ ਹੈ। ਇਸ ਲਈ ਟਰੂਡੋ ਦਾ ਇਹ ਸਟੈਂਡ ਬਣਿਆ ਰਹੇਗਾ ਅਤੇ ਕਨੇਡਾ ਵਿਚ ਸਰਕਾਰ ਬਦਲਣ ਤੱਕ ਦੋਵਾਂ ਦੇਸ਼ਾਂ ਦਰਮਿਆਨ ਰਿਸ਼ਤਿਆਂ ਵਿਚ ਸੁਧਾਰ ਹੋਣ ਦੀ ਗੁੰਜਾਇਸ਼ ਨਜ਼ਰ ਨਹੀਂ ਆਉਂਦੀ। ਕੈਨੇਡਾ ਵਿਚ ਅਗਲੀਆਂ ਚੋਣਾਂ ਸਾਲ 2025 ਵਿਚ ਹੋਣ ਵਾਲੀਆਂ ਹਨ।

ਕੀ ਹੁਣ ਸੁਲ੍ਹਾ-ਸਫਾਈ ਦੀ ਕੋਈ ਗੁੰਜਾਇਸ਼ ਹੈ?

ਇਸ ਸਮੱਸਿਆ ਦਾ ਹੱਲ ਪੂਰੀ ਤਰ੍ਹਾਂ ਟਰੂਡੋ ਦੀ ਅਦਾਲਤ ਵਿੱਚ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਉਸ ਨੇ ਕੋਈ ਪਰਿਪੱਕਤਾ ਨਹੀਂ ਦਿਖਾਈ। ਹਾਲਾਂਕਿ ਇਸ ਗੱਲ ਦੀ ਸੰਭਾਵਨਾ ਹੋ ਸਕਦੀ ਹੈ ਕਿ ਅਮਰੀਕਾ ਦੇ ਬਾਈਡੇਨ ਅਤੇ ਬਰਤਾਨੀਆ ਦੇ ਰਿਸ਼ੀ ਸੁਨਕ ਵਰਗੇ ਪੱਛਮੀ ਦੇਸ਼ਾਂ ਵਿੱਚ ਉਸਦੇ ਸ਼ੁਭਚਿੰਤਕ ਉਸਨੂੰ ਆਪਣਾ ਰੁਖ ਨਰਮ ਕਰਨ ਦੀ ਸਲਾਹ ਦੇ ਸਕਦੇ ਹਨ, ਕਿਉਂਕਿ ਅਮਰੀਕਾ ਅਤੇ ਬਰਤਾਨੀਆ ਵਰਗੇ ਦੇਸ਼ਾਂ ਦੇ ਭਾਰਤ ਦੇ ਨਾਲ-ਨਾਲ ਕੈਨੇਡਾ ਨਾਲ ਵੀ ਚੰਗੇ ਸਬੰਧ ਹਨ। ਇਸ ਲਈ ਉਹ ਅਜਿਹੀ ਸਥਿਤੀ ਨਹੀਂ ਚਾਹੁੰਦੇ ਹੋਣਗੇ ਕਿ ਜਿੱਥੇ ਉਨ੍ਹਾਂ ਨੂੰ ਭਾਰਤ ਜਾਂ ਕੈਨੇਡਾ ਵਿਚੋਂ ਕਿਸੇ ਇਕ ਦੀ ਚੋਣ ਕਰਨੀ ਪਵੇ।

ਇਹ ਵੀ ਪੜ੍ਹੋ : ਕੈਨੇਡਾ ਨੂੰ ਭਾਰਤ ਨਾਲ ਪੰਗਾ ਲੈਣਾ ਪਵੇਗਾ ਮਹਿੰਗਾ, ਮਹਿੰਦਰਾ ਤੋਂ ਬਾਅਦ ਹੁਣ ਇਸ ਕੰਪਨੀ ਨੇ ਦਿੱਤਾ ਝਟਕਾ

ਕੈਨੇਡਾ ਵਿੱਚ ਢਾਈ ਲੱਖ ਵਿਦਿਆਰਥੀ

2022 ਵਿੱਚ 5.5 ਲੱਖ ਵਿਦੇਸ਼ੀ ਵਿਦਿਆਰਥੀ ਕੈਨੇਡਾ ਵਿੱਚ ਪੜ੍ਹਨ ਲਈ ਆਏ ਸਨ। ਇਨ੍ਹਾਂ ਵਿੱਚੋਂ 2.26 ਲੱਖ ਵਿਦਿਆਰਥੀ ਭਾਰਤ ਦੇ ਸਨ। ਵਿਦੇਸ਼ੀ ਯਾਤਰੀਆਂ ਵਿਚੋਂ ਕੁੱਲ ਭਾਰਤੀ ਵਿਦਿਆਰਥੀਆਂ ਦਾ ਗਿਣਤੀ 40 ਫ਼ੀਸਦੀ ਬਣਦੀ ਹੈ। ਕੈਨੇਡਾ ਵਿੱਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਤੋਂ ਆਰਥਿਕਤਾ ਨੂੰ ਵੀ ਫਾਇਦਾ ਹੁੰਦਾ ਹੈ। ਕੁੱਲ ਮਿਲਾ ਕੇ, ਵਿਦੇਸ਼ੀ ਵਿਦਿਆਰਥੀ ਹਰ ਸਾਲ ਕੈਨੇਡੀਅਨ ਅਰਥਚਾਰੇ ਵਿੱਚ 30 ਅਰਬ ਡਾਲਰ ਦਾ ਯੋਗਦਾਨ ਦਿੰਦੇ ਹਨ, ਜਿਸ ਦਾ ਵੱਡਾ ਹਿੱਸਾ ਭਾਰਤ ਤੋਂ ਜਾਂਦਾ ਹੈ।

ਨਿਵੇਸ਼

ਪੈਨਸ਼ਨ ਫੰਡਾਂ ਨੇ ਭਾਰਤ ਵਿੱਚ 21 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਕੈਨੇਡਾ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ ਕੈਨੇਡਾ ਦਾ ਸਭ ਤੋਂ ਵੱਡਾ ਫੰਡ ਮੈਨੇਜਰ ਹੈ। ਉਥੋਂ ਦੇ ਪੈਨਸ਼ਨ ਫੰਡਾਂ ਨੇ ਭਾਰਤੀ ਸਟਾਕ ਮਾਰਕੀਟ ਵਿੱਚ ਬਹੁਤ ਸਾਰਾ ਪੈਸਾ ਲਗਾਇਆ ਹੈ। ਬੋਰਡ ਦੇ ਅਨੁਸਾਰ, ਪੈਨਸ਼ਨ ਫੰਡਾਂ ਨੇ ਭਾਰਤ ਦੇ 70 ਸੂਚੀਬੱਧ ਸਟਾਕਾਂ ਵਿੱਚ ਕੁੱਲ 21 ਬਿਲੀਅਨ ਡਾਲਰ (1.74 ਲੱਖ ਕਰੋੜ ਰੁਪਏ) ਦਾ ਨਿਵੇਸ਼ ਕੀਤਾ ਹੈ।

ਇਹ ਵੀ ਪੜ੍ਹੋ : PNB ਨੇ ਪੇਸ਼ ਕੀਤਾ ‘PNB ਸਵਾਗਤ’ : ਨਵੇਂ ਗਾਹਕਾਂ ਲਈ ਬਿਨਾਂ ਕਿਸੇ ਰੁਕਾਵਟ ਪਰਸਨਲ ਲੋਨ ਸਲਿਊਸ਼ਨ

ਰੈਮਿਟੈਂਸ

ਭਾਰਤੀ ਹਾਈ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਕੈਨੇਡਾ 'ਚ ਲਗਭਗ 16 ਲੱਖ ਭਾਰਤੀ ਅਤੇ 7 ਲੱਖ ਪ੍ਰਵਾਸੀ ਭਾਰਤੀ ਹਨ। ਭਾਵ 23 ਲੱਖ ਲੋਕ ਭਾਰਤੀ ਪ੍ਰਵਾਸੀ ਹਨ। ਵਿਸ਼ਵ ਬੈਂਕ  ਅਨੁਸਾਰ, ਉਥੋਂ ਦੇ ਭਾਰਤੀਆਂ ਨੇ 2022 ਵਿੱਚ ਨਿੱਜੀ ਤੌਰ 'ਤੇ ਭਾਰਤ ਨੂੰ 860 ਮਿਲੀਅਨ ਡਾਲਰ (7,150 ਕਰੋੜ ਰੁਪਏ) ਭੇਜੇ।

ਦੋਵਾਂ ਧਿਰਾਂ ਵਿਚਕਾਰ ਵਿਵਾਦ ਦੀ ਕਵਾਇਦ

4 ਜੂਨ 2023

ਸਾਕਾ ਨੀਲਾ ਤਾਰਾ ਦੀ 39ਵੀਂ ਬਰਸੀ ਮੌਕੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਇੱਕ ਪਰੇਡ ਦੌਰਾਨ ਇੰਦਰਾ ਗਾਂਧੀ ਦੇ ਕਤਲ ਦੀ ‘ਝਾਕੀ’ ਕੱਢੀ ਗਈ। ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਸ 'ਤੇ ਸਖ਼ਤ ਇਤਰਾਜ਼ ਜਤਾਇਆ

5 ਜੂਨ 2023 

ਕੈਨੇਡਾ ਦੇ ਨੈਸ਼ਨਲ ਸਕਿਊਰਿਟੀ ਐਡਵਾਈਜ਼ਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਦੇਸ਼ ਵਿਚ ਵਿਦੇਸ਼ੀ ਦਖ਼ਲਅੰਦਾਜ਼ੀ ਕਰਨ ਵਾਲਿਆਂ ਵਿਚ ਭਾਰਤ ਇਕ ਪ੍ਰਮੁੱਖ ਦੇਸ਼ ਹੈ।

18 ਜੂਨ 2023

ਭਾਰਤ ਵਲੋਂ ਘੋਸ਼ਿਤ ਭਗੌੜਾ ਹਰਦੀਪ ਸਿੰਘ ਨਿੱਜਰ ਦਾ ਗੋਲੀ ਮਾਰ ਕੇ ਕਤਲ।

4 ਜੁਲਾਈ 2023 

ਕੈਨੇਡਾ ਵਿਚ ਖ਼ਾਲਿਸਤਾਨੀ ਸਮਰਥਕ ਗਤੀਵਿਧੀਆਂ ਨੂੰ ਲੈ ਕੇ ਭਾਰਤ ਨੇ ਕਨੇਡਾ ਦੇ ਡਿਪਲੋਮੈਟ ਨੂੰ ਤਲਬ ਕੀਤਾ।

10 ਸਤੰਬਰ 2023

ਪ੍ਰਧਾਨ ਮੰਤਰੀ ਮੋਦੀ ਅਤੇ ਟਰੂਡੋ ਦੀ ਦਿੱਲੀ ਵਿਚ ਗੱਲਬਾਤ। ਮੋਦੀ ਨੇ ਕਨੇਡਾ ਵਿਚ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਚਿੰਤਾ ਜ਼ਾਹਰ ਕੀਤੀ।

14 ਸਤੰਬਰ 2023

ਭਾਰਤੀ ਵਣਜ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਗੱਲਬਾਤ ਨੂੰ ਰੋਕ ਦਿੱਤਾ ਗਿਆ ਹੈ। 

18 ਸਤੰਬਰ 2023

ਜਸਟਿਨ ਟਰੂਡੋ ਨੇ ਆਪਣੀ ਸੰਸਦ ਵਿਚ ਨਿੱਜਰ ਦੇ ਕਤਲ ਦੇ ਮਾਮਲੇ ਵਿਚ ਭਾਰਤ ਸਰਕਾਰ ਦੇ ਏਜੈਂਟ ਦਾ ਹੱਥ ਹੋਣ ਦਾ ਦੋਸ਼ ਲਗਾਇਆ। ਭਾਰਤ ਦੇ ਇਕ ਸੀਨੀਅਰ ਡਿਪਲੋਮੈਟ ਨੂੰ ਦੇਸ਼ ਵਿਚੋਂ ਕੱਢਿਆ। ਭਾਰਤ ਨੇ ਵੀ ਕੈਨੇਡਾ ਦੇ ਡਿਪਲੋਮੈਟ ਨੂੰ 5 ਦਿਨਾਂ ਦੇ ਅੰਦਰ ਦੇਸ਼ ਛੱਡਣ ਦਾ ਅਲਟੀਮੇਟਮ ਦਿੱਤਾ।

21 ਸਤੰਬਰ 2023

ਕੈਨੇਡਾ ਨੇ ਭਾਰਤ ਦੇ ਵੀਜ਼ਾ ਐਪਲੀਕੇਸ਼ਨ ਸੈਂਟਰ ਨੂੰ ਵੀਰਵਾਰ ਨੂੰ ਕੈਨੇਡਾ ਦੇ ਲੋਕਾਂ ਲਈ ਵੀਜ਼ਾ ਸੇਵਾਵਾਂ ਕੀਤੀਆਂ ਸਸਪੈਂਡ।

ਭਾਰਤ ਤੇ ਕੈਨੇਡਾ ਦਰਮਿਆਨ ਦਵੁੱਲਾ ਵਪਾਰ

ਭਾਰਤ ਤੋਂ ਕੈਨੇਡਾ ਨੂੰ ਲਗਭਗ 4.10 ਕਰੋੜ ਡਾਲਰ ਦਾ ਹੁੰਦਾ ਹੈ ਨਿਰਯਾਤ। ਇਸ ਵਿਚ ਰਸਾਇਣਿਕ ਉਤਪਾਦ, ਕੱਪੜਾ, ਧਾਤੂ, ਪਲਾਸਟਿਕ, ਮਸ਼ੀਨਾਂ ਆਦਿ ਸ਼ਾਮਲ ਹਨ।

ਭਾਰਤ ਦਾ ਕੈਨੇਡਾ ਤੋਂ ਆਯਾਤ ਲਗਭਗ 4.50 ਕਰੋੜ ਡਾਲਰ ਦਾ ਹੈ। ਖਣਿਜ ਉਤਪਾਦ, ਸਬਜ਼ੀਆਂ, ਪੇਪਰ ਉਤਪਾਦ, ਰਸਾਇਣਿਕ ਉਤਪਾਦ, ਧਾਤੂ ਸ਼ਾਮਲ ਹਨ।

ਇਹ ਵੀ ਪੜ੍ਹੋ :  PM ਮੋਦੀ ਨੇ ਵਿਸ਼ਵਕਰਮਾ ਯੋਜਨਾ ਤਹਿਤ ਕੀਤੇ ਕਈ ਵੱਡੇ ਐਲਾਨ, ਸਸਤੇ ਕਰਜ਼ੇ ਸਮੇਤ ਮਿਲਣਗੀ ਇਹ ਸਹੂਲਤਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News