ਡਿਜ਼ੀਟਲ ਅਰਥਵਿਵਸਥਾ ''ਚ ਵਿਸਤਾਰ ਦੇ ਬਾਵਜੂਦ, ਕਾਗਜ਼ ਕੰਪਨੀਆਂ ਦਾ ਮੁਨਾਫਾ ਵਧਿਆ

02/23/2018 11:47:39 AM

ਨਵੀਂ ਦਿੱਲੀ—ਡਿਜ਼ੀਟਲ ਅਰਥਵਿਵਸਥਾ 'ਚ ਵਿਸਤਾਰ ਦੇ ਬਾਵਜੂਦ ਜੇ.ਕੇ ਪੇਪਰ, ਵੈਸਟ ਕੋਸਟ ਪੇਪਰ ਅਤੇ ਇੰਟਰਨੈਸ਼ਨਲ ਪੇਪਰ ਵਰਗੀ ਭਾਰਤੀ ਪੇਪਰ ਕੰਪਨੀਆਂ ਚਾਲੂ ਵਿੱਤੀ ਸਾਲ 'ਚ ਆਪਣੇ ਸਭ ਤੋਂ ਜ਼ਿਆਦਾ ਮੁਨਾਫੇ ਦੇ ਪ੍ਰਦਰਸ਼ਨ ਦੀ ਇਬਾਦਤ ਲਿਖਣ ਜਾ ਰਹੀ ਹੈ। ਇਨ੍ਹਾਂ ਕੰਪਨੀਆਂ ਦਾ ਮੁਨਾਫਾ ਵਿੱਤੀ ਸਾਲ 2017-18 ਦੇ ਪਹਿਲਾਂ ਨੌ ਮਹੀਨਿਆਂ 'ਚ ਹੀ ਵਿੱਤੀ ਸਾਲ 2016-17 ਦੇ ਅੰਕੜਿਆਂ ਨੂੰ ਪਾਰ ਕਰ ਗਿਆ। ਇਸ ਦਾ ਸ਼ਿਹਰਾ ਵਧੀਆ ਸਮਰੱਥਾ, ਅਨੁਕੂਲ ਕੀਮਤ ਦੇ ਹਾਲਾਤ ਅਤੇ ਵਿਆਜ ਖਰਚ 'ਚ ਕਮੀ ਨੂੰ ਜਾਂਦਾ ਹੈ। ਜੇ.ਕੇ. ਪੇਪਰ ਨੇ ਵਿੱਤੀ ਸਾਲ 2018 ਦੀ ਅਪ੍ਰੈਲ-ਦਸੰਬਰ ਸਮੇਂ ਦੌਰਾਨ 1.9 ਅਰਬ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ ਹੈ। ਇਸ 'ਚ ਪਿਛਲੇ ਸਾਲ ਦੇ ਮੁਕਾਬਲੇ 75 ਫੀਸਦੀ ਦਾ ਵਾਧਾ ਹੋਇਆ ਹੈ। ਵਿੱਤੀ ਸਾਲ 17 'ਚ ਕਮਾਇਆ ਸ਼ੁੱਧ ਲਾਭ 1.62 ਅਰਬ ਰੁਪਏ ਸੀ।
ਵੈਸਟ ਕੋਸਟ ਪੇਪਰ ਨੇ ਇਸ ਵਿੱਤੀ ਸਾਲ ਦੇ ਪਹਿਲੇ ਨੌ ਮਹੀਨਿਆਂ 'ਚ 1.44 ਅਰਬ ਰੁਪਏ ਕਮਾਏ। ਪਿਛਲੇ ਸਾਲ ਦੇ ਮੁਕਾਬਲੇ ਇਸ 'ਚ 85 ਫੀਸਦੀ ਵਾਧਾ ਹੋਇਆ। ਵਿੱਤੀ ਸਾਲ 17 'ਚ ਇਹ ਲਾਭ ਕਰੀਬ 1.3 ਅਰਬ ਰੁਪਏ ਸੀ। ਇਸ ਖੇਤਰ ਦੀਆਂ ਕਈ ਹੋਰ ਕੰਪਨੀਆਂ ਦੀ ਵੀ ਇਹ ਕਹਾਣੀ ਹੈ। ਪਿਛਲੇ ਮਹੀਨੇ ਇਨ੍ਹਾਂ ਕੰਪਨੀਆਂ ਦੇ ਸ਼ੇਅਰ ਦੀ ਕੀਮਤ ਨਵੀਂ ਉੱਚਾਈ 'ਤੇ ਪਹੁੰਚ ਚੁੱਕੀ ਹੈ। ਪ੍ਰਮੁੱਖ ਕਾਗਜ਼ ਵਿਨਿਰਮਾਤਾਵਾਂ ਦੀ ਰਾਜਸਵ ਵਾਧਾ ਲਗਭਗ ਸਮਾਨ ਰਿਹਾ ਹੈ ਕਿਉਂਕਿ ਇਹ ਵਿਨਿਰਮਾਤਾ ਇਕ ਸਾਲ ਤੋਂ ਵੀ ਜ਼ਿਆਦਾ ਸਮੇਂ ਸੈਸੌ ਫੀਸਦੀ ਸਮਰੱਥਾ 'ਤੇ ਸੰਚਾਲਨ ਕਰ ਰਹੇ ਹਨ। ਜੇਕੇ ਪੇਪਰ ਦੇ ਮੁੱਖ ਵਿੱਤ ਅਧਿਕਾਰੀ ਵੀ ਕੁਮਾਰਸੁਵਾਮੀ ਨੇ ਕਿਹਾ ਕਿ ਇਹ ਲਾਭ ਮੁੱਖ ਰੂਪ ਨਾਲ ਸੰਚਾਲਨ 'ਚ ਸੁਧਾਰ ਕਾਰਨ ਹੋਇਆ ਹੈ। ਹਾਲ ਦੇ ਸਾਲਾਂ 'ਚ ਸਪਲਾਈ ਵਧਣ ਕਾਰਨ ਅਸੀਂ ਕੁੱਲ ਲਾਗਤ 'ਚ ਵਾਧੇ ਦੇ ਨਾਲ ਕੀਮਤਾਂ ਨੂੰ ਸਮਾਯੋਜਿਤ ਨਹੀਂ ਕਰ ਸਕੇ। ਹਾਲਾਂਕਿ ਜ਼ਿਆਦਾ ਸਪਲਾਈ ਦੇ ਹਾਲਾਤ ਨੇ ਲੇਖਨ ਅਤੇ ਮੁਦਰਣ ਕਾਗਜ਼ ਵਰਗੇ ਖੰਡਾਂ 'ਚ ਕਾਫੀ ਹੱਦ ਤੱਕ ਸੁਧਾਰ ਕੀਤਾ ਹੈ।


Related News