ਇਨ੍ਹੇ ਅਰਬਾਂ ਦੀ ਕਮਾਈ ਕਰਦਾ ਸੀ ਡੇਰਾ ਮੁਖੀ, ਪਰ ਨਹੀਂ ਦਿੰਦਾ ਸੀ ਟੈਕਸ

Friday, Aug 25, 2017 - 07:09 PM (IST)

ਇਨ੍ਹੇ ਅਰਬਾਂ ਦੀ ਕਮਾਈ ਕਰਦਾ ਸੀ ਡੇਰਾ ਮੁਖੀ, ਪਰ ਨਹੀਂ ਦਿੰਦਾ ਸੀ ਟੈਕਸ

ਨਵੀਂ ਦਿੱਲੀ— ਪੰਚਕੂਲਾ ਦੀ. ਸੀ. ਬੀ. ਆਈ ਕੋਰਟ ਨੇ 15 ਸਾਲ ਪੁਰਾਣੇ ਯੋਨ ਸੋਸ਼ਨ ਦੇ ਇਕ ਮਾਮਲੇ 'ਚ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਬਾਬਾ ਗੁਰਮੀਤ ਰਾਮ ਰਹੀਮ ਸਿੰਘਾ ਇਸਾ ਨੂੰ ਦੋਸ਼ੀ ਕਰਰਾ ਦਿੱਤਾ ਹੈ। ਡੇਰਾ ਮੁਖੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਸਜਾ 'ਤੇ ਫੈਸਲਾ 28 ਅਗਸਤ ਨੂੰ ਹੋਵੇਗਾ। ਰਾਮ ਰਹੀਮ 'ਤੇ ਆਪਣੀ ਹੀ ਦੋ ਸਾਧਵਿਆਂ ਦਾ ਰੇਪ ਕਰਨ ਦਾ ਦੋਸ਼ ਸੀ।
ਪ੍ਰਤੀਦਿਨ ਦੀ ਇਨਕਮ 16,44,833 ਰੁਪਏ
ਰਾਮ ਰਹੀਮ ਸੱਚਾ ਸੌਦਾ ਦੇ ਪ੍ਰਮੁੱਖ ਹੈ, ਜਿਸ ਦੀ ਸ਼ੁਰੂਆਤ 1948 'ਚ ਸੰਨਿਆਸੀ ਮਸਤਾਨਾ ਬਲੂਚਿਸਤਾਨੀ ਨੇ ਕੀਤੀ ਸੀ। ਡੇਰਾ ਸੱਚਾ ਸੌਦਾ ਆਪਣੇ ਆਪ ਨੂੰ ਇਕ ਧਾਰਮਿਕ ਸੰਗਠਨ ਦੱਸਿਆ ਹੈ। ਇਸ ਦੇ ਕੋਲ 6 ਕਰੋੜ ਤੋਂ ਜ਼ਿਆਦਾ ਅਨੁਪਤੀ ਹੈ। ਜਿਸ 'ਚੋਂ ਅਧਿਕਾਂਸ਼ ਦਲਿਤ ਸਿਖ ਹੈ। ਬਾਬਾ ਰਾਮ ਰਹੀਮ ਦੇ ਬਹੁਤੇ ਸਮਰਥਕ ਪੰਜਾਬ ਅਤੇ ਹਰਿਆਣਾ 'ਚ ਹਨ। ਉਸ ਦਾ ਜਨਮ ਰਾਜਸਥਾਨ ਦੇ ਗੰਗਾਨਗਰ 'ਚ 15 ਅਗਸਤ 1967 ਨੂੰ ਹੋਇਆ ਸੀ। ਉਸ ਦੇ ਕੋਲ ਅਰਬਾਂ ਰੁਪਏ ਦੀ ਸੰਪਤੀ ਹੈ। ਇਕ ਰਿਪੋਰਟ ਦੇ ਮੁਤਾਬਕ ਤਿੰਨ ਸਾਲ ਪਹਿਲਾਂ ਡੇਰਾ ਸੱਚਾ ਸੌਦਾ ਦੀ ਪ੍ਰਤੀਦਿਨ ਦੀ ਇਨਕਮ 16,44,833 ਰੁਪਏ ਸੀ।
ਇਸ ਦੇ ਨਾਲ ਹੀ ਇਕ ਰਿਪੋਰਟ ਦੇ ਮੁਤਾਬਕ 2010-11 'ਚ ਡੇਰੇ ਦੀ ਕੁਲ ਸਾਲਾਨਾ ਆਮਦਨ 165,248ਸ455 ਰੁਪਏ ਸੀ। 2011-12 'ਚ ਵੱਧ ਕੇ ਇਹ 202,099,999 ਰੁਪਏ ਹੋ ਗਈ। 2012-13 'ਚ ਕੁਲ ਇਨਕਮ 290,818,760 ਕਰੋੜ ਰੁਪਏ ਸੀ। ਡੇਰਾ ਸੱਚਾ ਸੌਦਾ ਅਤੇ ਇਸ ਨਾਲ ਸੰਬੰਧਿਤ ਹੋਰ ਸੰਗਠਨਾਂ ਨੂੰ ਇਨਕਮ ਟੈਕਸ ਕਾਨੂੰਨ 1961 ਦੀ ਧਾਰਾ 10 (23) ਦੇ ਤਹਿਤ ਟੈਕਸ ਤੋਂ ਛੂਟ ਮਿਲੀ ਹੋਈ ਹੈ।
ਐਕਟਿੰਗ ਨਾਲ ਵੀ ਕੀਤੀ ਬਾਬੇ ਨੇ ਕਾਫੀ ਕਮਾਈ
ਬਾਬਾ ਰਾਮ ਰਹੀਮ ਸੰਤ ਦੇ ਨਾਲ ਇਕ ਫਿਲਮ ਕਲਾਕਾਰ, ਕੋਰਿਯੋਗ੍ਰਾਫਰ, ਡਾਇਰੈਕਟਰ, ਸਿੰਗਰ ਅਤੇ ਪ੍ਰੋਡਿਊਸਰ ਵੀ ਹਨ। ਉਸ ਨੇ ਐੱਮ. ਐੱਸ. ਜੀ. ਦਿ ਮੈਸੇਂਜ਼ਰ ਆਫ ਗਾਰ, ਐੱਮ. ਐੱਸ. ਜੀ.-2 ਦਿ ਮੈਸੇਂਜ਼ਰ, ਹਿੰਦ ਦਾ ਨਾਇਕ ਨੂੰ ਜਵਬ ਅਤੇ ਐੱਮ. ਐੱਸ. ਜੀ. ਦਿ ਵੈਰਿਅਰ ਲਾਇਨ ਹਾਰਟ ਜਿਹੀ ਫਿਲਮਾਂ 'ਚ ਪ੍ਰਮੁੱਖ ਅਭਿਨੇਤਾ ਦੀ ਭੂਮਿਕਾ ਨਿਭਾਈ ਹੈ ਅਤੇ ਇਨ੍ਹਾਂ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਹੈ।
ਮਹਿੰਗੀਆਂ ਗੱਡੀਆਂ ਦੇ ਸ਼ੌਕੀਨ, ਮਿਲੀ ਹੈ ਜੇਡ ਪੱਧਰ ਦੀ ਸੁਰੱਖਿਆ
ਬਾਬਾ ਰਾਮ ਰਹੀਮ ਆਪਣੀ ਸਟਾਇਲ ਦੇ ਲਈ ਜਾਣੇ ਜਾਂਦੇ ਹਨ। ਉਹ ਜੀਂਸ ਵੀ ਪਾਉਦੇ ਹਨ। ਉਨ੍ਹਾਂ ਕੋਲ ਰੇਂਜ਼ ਰੋਵਰ ਐੱਮ. ਯੂ. ਵੀ. ਹੈ ਅਤੇ ਉਸ ਦੇ ਖਾਫਿਲੇ 'ਚ ਹਮੇਸ਼ਾ 100 ਤੋਂ ਜ਼ਿਆਦਾ ਲਗਜ਼ਰੀ ਗੱਡੀਆਂ ਚੱਲਦੀਆਂ ਹਨ। ਗੁਰਮੀਤ ਰਾਮ ਰਹੀਮ ਸਿੰਘ ਭਾਰਤ 'ਚ ਇਸ ਤਰ੍ਹਾਂ ਦੇ 36 ਲੋਕਾਂ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਵੀ. ਵੀ. ਆਈ. ਪੀ. ਦਰਜ਼ਾ ਮਿਲੀਆਂ ਹੋਇਆ ਹੈ। ਬਾਬਾ ਨੂੰ ਜੇਡ ਪੱਧਰ ਦੀ ਸੁਰੱਖਿਆ ਕਵਰ ਵੀ ਮਿਲੀਆਂ ਹੋਇਆ ਹੈ।
ਚੋਣਾਂ 'ਚ ਵੀ ਅਹਿਮ ਰੋਲ ਅਦਾ ਕਰਦਾ ਹੈ ਬਾਬੇ ਦਾ ਡੇਰਾ
ਬਾਬਾ ਰਾਮ ਰਹੀਮ ਨੂੰ ਇੰਡੀਅਨ ਐਕਸਪ੍ਰੈੱਸ ਵਲੋਂ 2015 'ਚ ਜਾਰੀ ਕੀਤੀ ਗਈ 100 ਸਭ ਤੋਂ ਜ਼ਿਆਦਾ ਤਾਕਤਵਰ ਭਾਰਤੀਆਂ ਦੀ ਲਿਸਟ 'ਚ 96ਵੇਂ ਸਥਾਨ 'ਤੇ ਰੱਖਿਆ ਗਿਆ ਸੀ। ਪੰਜਾਬ ਅਤੇ ਹਰਿਆਣਾ 'ਚ ਚੋਣਾਂ ਤੋਂ ਪਹਿਲਾਂ ਹਰੇਕ ਰਾਜਨੀਤਿਕ ਦਲ ਅਤੇ ਨੇਤਾ ਡੇਰਾ ਸੱਚਾ ਸੌਦਾ ਦਾ ਆਸ਼ਿਰਵਾਦ ਲੈਣ ਜਾਂਦੇ ਹਨ। ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਬਾਬਾ ਦੀ ਮਦਦ ਦੇ ਬਿਨ੍ਹਾਂ ਇੱਥੇ ਚੋਣਾਂ ਜਿੱਤਣਾ ਮੁਸ਼ਕਲ ਹੈ।


Related News