RBI ਦੇ ਡਿਪਟੀ ਗਵਰਨਰ ਨੇ ਬੈਂਕਾਂ ਦੀ ਥੋਕ ਜਮ੍ਹਾ ’ਤੇ ਨਿਰਭਰਤਾ ਦੇ ਰੁਝਾਨ ਦਾ ਉਠਾਇਆ ਮੁੱਦਾ

12/28/2023 7:32:42 PM

ਮੁੰਬਈ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਡਿਪਟੀ ਗਵਰਨਰ ਸਵਾਮੀਨਾਥਨ ਜੇ. ਨੇ ਬੈਂਕਾਂ ਦੀ ਵੱਡੀ ਰਕਮ ਦੇ ਜਮ੍ਹਾ ’ਤੇ ਨਿਰਭਰਤਾ ਦੇ ਵਧਦੇ ਰੁਝਾਨ ਨੂੰ ਵੀਰਵਾਰ ਨੂੰ ਚਿੰਨ੍ਹਿਤ ਕੀਤਾ, ਜਿਸ ਨਾਲ ਲਾਗਤ ਵਧਦੀ ਹੈ ਅਤੇ ਮੁਨਾਫਾ ਪ੍ਰਭਾਵਿਤ ਹੁੰਦਾ ਹੈ। ਸਵਾਮੀਨਾਥਨ ਨੇ ਬੈਂਕਾਂ ਨੂੰ ਆਪਣੇ ਵਿਆਜ ਦਰ ਜੋਖਮਾਂ ਨੂੰ ਪ੍ਰਭਾਵੀ ਢੰਗ ਨਾਲ ਵਿਵਸਥਿਤ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇ ਉਹ ਵਧੇਰੇ ਰਕਮ ਵਾਲੇ ਥੋਕ ਜਮ੍ਹਾ ’ਤੇ ਬਹੁਤ ਜ਼ਿਆਦਾ ਨਿਰਭਰ ਰਹਿਣਗੇ ਤਾਂ ਉਨ੍ਹਾਂ ਲਈ ਸਥਿਤੀ ਔਖੀ ਹੋ ਜਾਏਗੀ।

ਇਹ ਵੀ ਪੜ੍ਹੋ :    ਹਿਮਾਚਲ 'ਚ ਸੈਲਾਨੀਆਂ ਦਾ ਹੜ੍ਹ, Atal Tunnel 'ਚ ਹੋਈ ਰਿਕਾਰਡ 28,210 ਵਾਹਨਾਂ ਦੀ ਆਵਾਜਾਈ

ਉਨ੍ਹਾਂ ਨੇ ਕਿਹਾ ਕਿ ਜਦੋਂ ਵਿਆਜ ਦਰਾਂ ’ਚ ਗਿਰਾਵਟ ਆਉਂਦੀ ਹੈ ਤਾਂ ਵੀ ਇਨ੍ਹਾਂ ਲੰਬੇ ਸਮੇਂ ਦੇ ਜਮ੍ਹਾ ਨੂੰ ਵਿਵਸਥਿਤ ਕਰਨਾ ਹੋਵੇਗਾ ਨਹੀਂ ਤਾਂ ਇਸ ਨਾਲ ਮੁਨਾਫਾ ਘੱਟ ਹੋ ਸਕਦਾ ਹੈ। ਸਵਾਮੀਨਾਥਨ ਨੇ ਇੱਥੇ ਭਾਰਤੀ ਸਟੇਟ ਬੈਂਕ ਵਲੋਂ ਆਯੋਜਿਤ ਇਕ ਆਰਥਿਕ ਸਿਖਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਭ ਤੋਂ ਵੱਧ ਅਸਰ ਸ਼ੁੱਧ ਵਿਆਜ ਮੁਨਾਫੇ ’ਤੇ ਹੋਵੇਗਾ, ਜਿਸ ਨਾਲ ਲਾਭ ਘੱਟ ਹੋ ਜਾਏਗਾ। ਉਨ੍ਹਾਂ ਨੇ ਇਸ ਨੂੰ ਇਕ ਵੱਡੇ ਜੋਖਮ ਵਜੋਂ ਚਿੰਨ੍ਹਿਤ ਕਰਦੇ ਹੋਏ ਕਿਹਾ ਕਿ ਰੈਗੂਲੇਟਰ ਨੇ ਦੇਖਿਆ ਕਿ ਕਈ ਬੈਂਕ ਆਈ. ਟੀ. ’ਤੇ ਬਜਟ ਰਾਸ਼ੀ ਵੀ ਖਰਚ ਨਹੀਂ ਕਰ ਰਹੇ ਹਨ। ਸਵਾਮੀਨਾਥਨ ਨੇ ਬੈਂਕਾਂ ਵਿਚ ਖਰਾਬ ਕੰਮਕਾਜ ਦੇ ਤਰੀਕਿਆਂ ਅਤੇ ਪ੍ਰਬੰਧਨ ਪ੍ਰਕਿਰਿਆਵਾਂ ਦਾ ਮੁੱਦਾ ਵੀ ਉਠਾਇਆ।

ਇਹ ਵੀ ਪੜ੍ਹੋ :    1 ਜਨਵਰੀ 2024 ਤੋਂ SIM ਕਾਰਡ ਅਤੇ GST ਸਮੇਤ ਬਦਲ ਜਾਣਗੇ ਕਈ ਨਿਯਮ

ਇਹ ਵੀ ਪੜ੍ਹੋ :   ਨਵੇਂ ਸਾਲ 'ਚ ਵੀ ਰਹੇਗੀ ਛੁੱਟੀਆਂ ਦੀ ਭਰਮਾਰ, ਜਾਣੋ ਜਨਵਰੀ ਮਹੀਨੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News