ਕਿਸ਼ਤਾਂ ''ਤੇ ਜ਼ਮੀਨ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

03/18/2018 12:41:29 PM

ਨਵੀਂ ਦਿੱਲੀ— ਅੱਜ ਕੱਲ ਸਭ ਕੁਝ ਕਿਸ਼ਤਾਂ 'ਚ ਆਸਾਨੀ ਨਾਲ ਮਿਲ ਜਾਂਦਾ ਹੈ। ਇੱਥੋਂ ਤੱਕ ਕਿ ਘਰ ਜਾਂ ਜ਼ਮੀਨ ਵੀ ਜੇਕਰ ਘੱਟ ਕਿਸ਼ਤਾਂ 'ਚ ਘਰ ਮਿਲ ਰਿਹਾ ਹੈ ਤਾਂ ਕੋਈ ਕਿਉਂ ਨਾ ਲਵੇ। ਕਿਸ਼ਤ 'ਚ ਜ਼ਮੀਨ ਖਰੀਦਣ ਸਮੇਂ ਜੇਕਰ ਤੁਸੀਂ ਸਾਵਧਾਨੀ ਨਹੀਂ ਵਰਤਦੇ ਤਾਂ ਤੁਸੀਂ ਧੋਖਾ ਖਾ ਸਕਦੇ ਹੋ ਅਤੇ ਤੁਸੀਂ ਆਪਣੇ ਪੈਸੇ ਗੁਆ ਸਕਦੇ ਹੋ।
ਜ਼ਮੀਨ ਕਿਸ ਦੇ ਨਾਮ
ਜਦੋਂ ਵੀ ਤੁਸੀਂ ਕਿਸ਼ਤਾਂ 'ਚ ਜ਼ਮੀਨ ਲੈਣਾ ਚਾਹੋ ਤਾਂ ਜਿਸ ਵਿਅਕਤੀ ਤੋਂ ਜ਼ਮੀਨ ਲੈ ਰਹੇ ਹੋ, ਇਹ ਜ਼ਰੂਰ ਦੇਖ ਲਓ ਕਿ ਜ਼ਮੀਨ ਕਿਸ ਦੇ ਨਾਮ ਹੈ। ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਸ 'ਚ ਪ੍ਰਾਪਰਟੀ ਡੀਲਰ ਜ਼ਮੀਨ ਦਾ ਛੋਟਾ ਹਿੱਸਾ ਹੀ ਖਰੀਦਦੇ ਹਨ ਅਤੇ ਉਸ ਦੇ ਆਸਪਾਸ ਦੀ ਜ਼ਮੀਨ ਨੂੰ ਆਪਣੀ ਦੱਸ ਕੇ ਵੇਚਣ ਲੱਗਦੇ ਹਨ। ਅਜਿਹੇ 'ਚ ਤੁਹਾਨੂੰ ਸਭ ਤੋਂ ਪਹਿਲੇ ਇਹ ਪਤਾ ਕਰਨਾ ਚਾਹੀਦਾ ਹੈ ਕਿ ਜਿਸ ਜ਼ਮੀਨ ਦੀ ਗੱਲ ਡੀਲਰ ਕਰ ਰਿਹਾ ਹੈ, ਉਸ ਦਾ ਨੰਬਰ ਕੀ ਹੈ ਅਤੇ ਮਾਲੀਆ ਵਿਭਾਗ 'ਚ ਇਹ ਪਤਾ ਕਰ ਲਵੇ ਕਿ ਉਸ ਨੰਬਰ ਦਾ ਮਾਲਕ ਕੌਣ ਹੈ। 
ਇੱਥੇ ਨਾ ਖਰੀਦੋ ਜ਼ਮੀਨ
ਜੋ ਜ਼ਮੀਨ ਕਿਸ਼ਤਾਂ 'ਤੇ ਦੇਣ ਦਾ ਆਫਰ ਤੁਹਾਨੂੰ ਮਿਲ ਰਿਹਾ ਹੈ, ਜੇਕਰ ਉਹ ਜ਼ਮੀਨ ਖੇਤੀ ਦੀ ਹੈ ਅਤੇ ਲਾਲਡੋਰਾ ਦੇ ਬਾਹਰ ਹੈ ਤਾਂ ਜ਼ਮੀਨ ਨਾ ਖਰੀਦੋ। ਖਾਸ ਕਰਕੇ ਰਹਿਣ ਜਾਂ ਦੁਕਾਨ ਬਣਾਉਣ ਲਈ ਤਾਂ ਕਦੇ ਹੀ ਨਹੀਂ। ਹਾਂ ਖੇਤੀ ਕਰਨਾ ਚਾਹੁੰਦੇ ਹੋ ਤਾਂ ਜ਼ਮੀਨ ਖਰੀਦਣ 'ਤੇ ਵਿਚਾਰ ਕਰ ਸਕਦੇ ਹੋ। ਉਸ ਦੇ ਲਈ ਵੀ ਜ਼ਮੀਨ ਦਾ ਮਾਲਿਕਾਨਾ ਹੱਕ ਸਮੇਤ ਐਗ੍ਰੀਕਲਚਰ ਲੈਂਡ ਯੂਜ਼ ਵਰਗੀ ਚੌਕਸੀ ਵਰਤਣੀ ਹੀ ਹੋਵੇਗੀ। ਲਾਲਡੋਰਾ ਦੇ ਅੰਦਰ ਜਗ੍ਹਾ ਹੈ ਤਾਂ ਜ਼ਮੀਨ ਖਰੀਦਣ ਦੇ ਬਾਰੇ ਸੋਚ ਸਕਦੇ ਹੋ। 
ਤੁਸੀਂ ਸਸਤੀ ਜ਼ਮੀਨ ਜਾਂ ਘਰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲੇ ਇਹ ਪੁੱਛਣਾ ਚਾਹੀਦਾ ਹੈ ਕਿ ਜ਼ਮੀਨ ਰੂਰਲ ਏਰੀਆ 'ਚ ਹੈ ਜਾਂ ਅਰਬਨ ਏਰੀਆ 'ਚ। ਜੇਕਰ ਅਰਬਨ ਏਰੀਆ 'ਚ ਹੈ ਤਾਂ ਸਵਾਲ ਕਰੇ ਕਿ ਜ਼ਮੀਨ ਆਰ-ਜੋਨ 'ਚ ਆਉਂਦੀ ਹੈ। ਆਰ ਜੋਨ ਦਾ ਮਤਲਬ ਰੇਜੀਡੇਂਸ਼ਿਅਲ ਏਰੀਆ। ਯਾਨੀ ਉਥੇ ਘਰ ਬਣਾਉਣ ਦੀ ਮਨਜ਼ੂਰੀ ਹੈ ਜਾਂ ਨਹੀਂ। ਜੇਕਰ ਤੁਸੀਂ ਦੁਕਾਨ ਲਈ ਜ਼ਮੀਨ ਲੈਣਾ ਚਾਹੁੰਦੇ ਹੋ ਤਾਂ ਪਤਾ ਕਰ ਲਵੋ ਕਿ ਕਾਮਰਸ਼ਿਅਲ ਲੈਂਡ ਯੂਜ਼ ਹੈ ਜਾਂ ਨਹੀਂ। ਕਈ ਸ਼ਹਿਰਾਂ 'ਚ ਮਿਕਸ ਲੈਂਡ ਯੂਜ਼ ਤਹਿਤ ਰੇਂਜੀਡੇਂਸ਼ਿਅਲ ਏਰੀਆ 'ਚ ਕਾਮਰਸ਼ਿਅਲ ਐਕਟੀਵਿਟੀ ਕੀਤੀ ਜਾ ਸਕਦੀ ਹੈ। ਇਹ ਦੋਹੇਂ ਨਹੀਂ ਹੈ ਤਾਂ ਇਸ ਦਾ ਮਤਲਬ ਇਹ ਅਨਾਥਰਾਈਜ਼ਡ ਏਰੀਆ ਹੈ। ਹੋ ਸਕਦਾ ਹੈ ਕਿ ਉਹ ਖੇਤੀ ਦੀ ਜ਼ਮੀਨ ਹੋਵੇ ਅਤੇ ਪ੍ਰਾਪਰਟੀ ਡੀਲਰ ਉਥੇ ਕਾਲੋਨੀ ਵਸਾ ਰਹੇ ਹੋਣ। ਤੁਸੀਂ ਅਜਿਹੀ ਜਗ੍ਹਾ ਜ਼ਮੀਨ ਖਰੀਦਦੇ ਹੋ ਤਾਂ ਨੁਕਸਾਨ ਹੋ ਸਕਦਾ ਹੈ, ਕਿਉਂਕਿ ਸਰਕਾਰ ਉਥੇ ਤੁਹਾਨੂੰ ਘਰ ਬਣਾਉਣ ਨਹੀਂ ਦਵੇਗੀ। ਜੇਕਰ ਤੁਸੀਂ ਗੈਰ-ਕਾਨੂੰਨੀ ਤਰੀਕੇ ਨਾਲ ਘਰ ਬਣਾ ਵੀ ਲੈਂਦੇ ਹੋ ਤਾਂ ਤੁਹਾਨੂੰ ਜਨ-ਸੁਵਿਧਾਵਾਂ ਜਿਸ ਤਰ੍ਹਾਂ ਬਿਜਲੀ-ਪਾਣੀ ਆਦਿ ਸੁਵਿਧਾ ਨਹੀਂ ਮਿਲੇਗੀ।


Related News