ਹਾਈਡ੍ਰੋਕਸੀਕਲੋਰੋਕਵੀਨ ਦੇ ਨਿਰਯਾਤ ''ਤੇ ਪਾਬੰਦੀ ਹਟਾਉਣ ਨੂੰ ਮਿਲੀ ਵਿਭਾਗ ਦੀ ਪ੍ਰਵਾਨਗੀ : ਗੌੜਾ
Thursday, Jun 11, 2020 - 11:30 AM (IST)
ਨਵੀਂ ਦਿੱਲੀ - ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਡੀ ਵੀ ਸਦਾਨੰਦ ਗੌੜਾ ਨੇ ਬੁੱਧਵਾਰ ਨੂੰ ਕਿਹਾ ਕਿ ਫਾਰਮਾਸਿਊਟੀਕਲ ਵਿਭਾਗ ਨੇ ਹਾਈਡ੍ਰੋਕਸੀਕਲੋਰੋਕਵੀਨ ਦੇ ਨਿਰਯਾਤ 'ਤੇ ਲੱਗੀ ਪਾਬੰਦੀ ਹਟਾਉਣ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਨੇ ਕੁਝ ਲੋਕਾਂ ਦੀ ਰਾਏ ਨਾਲ 25 ਮਾਰਚ ਨੂੰ ਹਾਈਡ੍ਰੋਕਸੀਕਲੋਰੋਕਵੀਨ ਦੇ ਨਿਰਯਾਤ 'ਤੇ ਪਾਬੰਦੀ ਲਗਾਈ ਸੀ। ਕੁਝ ਵਰਗਾਂ ਦੀ ਰਾਏ ਸੀ ਕਿ ਇਸ ਦਵਾਈ ਦੀ ਵਰਤੋਂ ਕੋਰੋਨਾ ਵਾਇਰਸ ਦੇ ਇਲਾਜ ਲਈ ਕੀਤੀ ਜਾ ਸਕਦੀ ਹੈ। 4 ਅਪ੍ਰੈਲ ਨੂੰ ਇਸ ਦੇ ਨਿਰਯਾਤ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਸੀ। ਗੌੜਾ ਨੇ ਟਵਿੱਟਰ 'ਤੇ ਲਿਖਿਆ,'ਫਾਰਮਾਸਿਊਟੀਕਲ ਵਿਭਾਗ ਨੇ ਹਾਈਡ੍ਰੋਕਸੀਕਲੋਰੋਕਵੀਨ ਦੇ ਨਿਰਯਾਤ 'ਤੇ ਲੱਗੀ ਰੋਕ ਨੂੰ ਹਟਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੇਜ਼ / ਐਕਸਪੋਰਟ ਓਰੀਐਂਡਡ ਇਕਾਈਆਂ (ਈਓਯੂ) ਨੂੰ ਛੱਡ ਕੇ ਨਿਰਮਾਤਾਵਾਂ ਨੂੰ ਉਤਪਾਦਨ ਦਾ 20 ਪ੍ਰਤੀਸ਼ਤ ਘਰੇਲੂ ਬਜ਼ਾਰ ਨੂੰ ਸਪਲਾਈ ਕਰਨਾ ਪਏਗਾ।'”ਉਨ੍ਹਾਂ ਕਿਹਾ ਕਿ ਡਾਇਰੈਕਟੋਰੇਟ ਜਨਰਲ ਆਫ ਫਾਰਨ ਟਰੇਡ ਨੂੰ ਇਸ ਸਬੰਧ ਵਿਚ ਇੱਕ ਰਸਮੀ ਨੋਟੀਫਿਕੇਸ਼ਨ ਜਾਰੀ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਵਾਹਨ ਮਾਲਕਾਂ ਲਈ ਖੁਸ਼ਖ਼ਬਰੀ, ਇਰਡਾ ਨੇ 'Long Term Insurance' ਦਾ ਨਿਯਮ ਲਿਆ ਵਾਪਸ
ਇਹ ਵੀ ਪੜ੍ਹੋ : ਬੈਂਕ ਆਫ ਬੜੌਦਾ ਦੇ ਖਾਤਾਧਾਰਕ 20 ਦਿਨਾਂ 'ਚ ਕਰਾਉਣ ਇਹ ਕੰਮ, ਨਹੀਂ ਤਾਂ ਫਰੀਜ਼ ਹੋ ਜਾਵੇਗਾ ਖਾਤਾ