8 ਪ੍ਰਮੁੱਖ ਸ਼ਹਿਰਾਂ ’ਚ 2022 ’ਚ ਦਫਤਰੀ ਥਾਵਾਂ ਦੀ ਮੰਗ 14 ਫੀਸਦੀ ਵਧਣ ਦਾ ਅਨੁਮਾਨ

Wednesday, Jun 08, 2022 - 02:25 PM (IST)

8 ਪ੍ਰਮੁੱਖ ਸ਼ਹਿਰਾਂ ’ਚ 2022 ’ਚ ਦਫਤਰੀ ਥਾਵਾਂ ਦੀ ਮੰਗ 14 ਫੀਸਦੀ ਵਧਣ ਦਾ ਅਨੁਮਾਨ

ਨਵੀਂ ਦਿੱਲੀ–ਦੇਸ਼ ਦੇ 8 ਪ੍ਰਮੁੱਖ ਸ਼ਹਿਰਾਂ ’ਚ 2022 ਦੌਰਾਨ ਲੀਜ਼ ’ਤੇ ਦਫਤਰੀ ਥਾਵਾਂ ਦੀ ਮੰਗ 14 ਫੀਸਦੀ ਵਧ ਕੇ 6 ਕਰੋੜ ਵਰਗ ਫੁੱਟ ’ਤੇ ਪਹੁੰਚਣ ਦਾ ਅਨੁਮਾਨ ਹੈ। ਗਲੋਬਲ ਜਾਇਦਾਦ ਸਲਾਹਕਾਰ ਕੁਸ਼ਮੈਨ ਐਂਡ ਵੇਕਫੀਲਡ ਮੁਤਾਬਕ ਘਰੇਲੂ ਅਰਥਵਿਵਸਥਾ ’ਚ ਮਜ਼ਬੂਤ ਸੁਧਾਰ ਅਤੇ ਸੂਚਨਾ ਤਕਨਾਲੋਜੀ ਖੇਤਰ ਦੀਆਂ ਕੰਪਨੀਆਂ ਸਮੇਤ ਸਟਾਰਟਅਪ ’ਚ ਵੱਡੇ ਪੈਮਾਨੇ ’ਤੇ ਨਿਯੁਕਤੀਆਂ ਨਾਲ ਦਫਤਰੀ ਥਾਵਾਂ ਦੀ ਮੰਗ ਵਧ ਰਹੀ ਹੈ।
ਅੰਕੜਿਆਂ ਮੁਤਾਬਕ 8 ਪ੍ਰਮੁੱਖ ਸ਼ਹਿਰਾਂ ’ਚ 2021 ਦੌਰਾਨ ਕਿਰਾਏ ’ਤੇ ਦਫਤਰ ਦੀ ਮੰਗ ਵਧ ਕੇ 5.26 ਕਰੋੜ ਵਰਗ ਫੁੱਟ ਹੋ ਗਈ ਸੀ ਜੋ 2020 ’ਚ 4.94 ਕਰੋੜ ਵਰਗ ਫੁੱਟ ਸੀ। 8 ਪ੍ਰਮੁੱਖ ਸ਼ਹਿਰਾਂ ਦੀ ਸੂਚੀ ’ਚ ਦਿੱਲੀ-ਐੱਨ. ਸੀ. ਆਰ., ਮੁੰਬਈ, ਚੇਨਈ, ਕੋਲਕਾਤਾ, ਬੇਂਗਲੁਰੂ, ਪੁਣੇ, ਹੈਦਰਾਬਾਦ ਅਤੇ ਅਹਿਮਦਾਬਾਦ ਸ਼ਾਮਲ ਹੈ। ਕੁਸ਼ਮੈਨ ਐਂਡ ਵੇਕਫੀਲਡ ਦੇ ਮੈਨੇਜਿੰਗ ਡਾਇਰੈਕਟਰ (ਕਿਰਾਏਦਾਰ ਪ੍ਰਤੀਨਿਧੀ) ਬਾਦਲ ਯਾਗ੍ਰਿਕ ਨੇ ਕਿਹਾ ਕਿ 5000 ਅਰਬ ਡਾਲਰ ਦੀ ਵਿਸ਼ਾਲ ਅਰਥਵਿਵਸਥਾ ਵੱਲ ਭਾਰਤ ਦੀ ਯਾਤਰਾ ’ਚ ਕਮਰਸ਼ੀਅਲ ਦਫਤਰੀ ਬਾਜ਼ਾਰ ਦੇ ਵਿਕਾਸ ਲਈ ਕਾਫੀ ਮੌਕੇ ਹਨ। ਉਨ੍ਹਾਂ ਨੇ ਅਨੁਮਾਨ ਪ੍ਰਗਟਾਇਆ ਕਿ ਅਗਲੇ ਦੋ ਸਾਲਾਂ ਦੌਰਾਨ ਲੀਜ਼ ’ਤੇ ਦਫਤਰ ਦੇਣ ਦੀਆਂ ਸਰਗਰਮੀਆਂ ਸਾਲਾਨਾ ਆਧਾਰ ’ਤੇ ਵਧ ਕੇ ਲਗਭਗ 6 ਕਰੋੜ ਵਰਗ ਫੁੱਟ ਦੇ ਕਰੀਬ ਪਹੁੰਚ ਜਾਣਗੀਆਂ


author

Aarti dhillon

Content Editor

Related News