ਦੁਨੀਆ ਭਰ 'ਚ ਵਧੀ ਭਾਰਤੀ ਖਾਧ ਪਦਾਰਥਾਂ ਦੀ ਮੰਗ, ਚੌਲਾਂ ਦੇ ਨਿਰਯਾਤ 'ਚ ਹੋਇਆ 19 ਫ਼ੀਸਦੀ ਵਾਧਾ

06/19/2023 5:23:11 PM

ਨਵੀਂ ਦਿੱਲੀ - ਦੁਨੀਆ ਭਰ ਵਿੱਚ ਭਾਰਤੀ ਖਾਧ ਪਦਾਰਥਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ। ਇਸੇ ਲਈ ਵਿੱਤੀ ਸਾਲ 2023-24 ਦੇ ਪਹਿਲੇ ਦੋ ਮਹੀਨਿਆਂ ਵਿੱਚ ਚੌਲ, ਚਾਹ, ਕੌਫੀ ਤੋਂ ਲੈ ਕੇ ਸਬਜ਼ੀਆਂ ਅਤੇ ਫਲਾਂ ਵਰਗੀਆਂ ਸਾਰੀਆਂ ਕਿਸਮਾਂ ਦੀਆਂ ਖੇਤੀ ਵਸਤਾਂ ਦੀ ਬਰਾਮਦ ਵਿੱਚ ਦੋਹਰੇ ਅੰਕਾਂ ਦਾ ਵਾਧਾ ਦਰਜ ਕੀਤਾ ਹੈ। ਵਿੱਤੀ ਸਾਲ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਚੌਲਾਂ 'ਚ 19 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਦੌਰਾਨ ਵਸਤੂਆਂ ਦੀ ਕੁੱਲ ਬਰਾਮਦ ਵਿੱਚ ਦੋਹਰੇ ਅੰਕ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ : ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਗਿਰਾਵਟ, ਇਨ੍ਹਾਂ ਸ਼ਹਿਰਾਂ 'ਚ ਬਦਲੇ ਪੈਟਰੋਲ-ਡੀਜ਼ਲ ਦੇ ਰੇਟ

ਮਾਹਿਰਾਂ ਅਨੁਸਾਰ ਪਿਛਲੇ ਸਾਲ ਰੂਸ-ਯੂਕਰੇਨ ਦੇ ਵਿਚਕਾਰ ਚੱਲ ਰਹੇ ਯੁੱਧ ਕਾਰਨ ਦੁਨੀਆ ਭਰ 'ਚ ਭਾਰਤੀ ਖਾਧ ਪਦਾਰਥਾਂ ਦੀ ਮੰਗ ਕਾਫ਼ੀ ਵਧ ਗਈ ਹੈ। ਰੂਸ-ਯੂਕਰੇਨ ਦੋਵੇਂ ਕਣਕ ਅਤੇ ਹੋਰ ਬਹੁਤ ਸਾਰੇ ਅਨਾਜ ਦੇ ਪ੍ਰਮੁੱਖ ਉਤਪਾਦਕਾਂ ਦਾ ਦੇਸ਼ ਹੈ, ਜਿੱਥੇ ਯੁੱਧ ਕਾਰਨ ਉਤਪਾਦਨ ਬਹੁਤ ਪ੍ਰਭਾਵਿਤ ਹੋਇਆ ਹੈ। ਵਣਜ ਅਤੇ ਉਦਯੋਗ ਮੰਤਰਾਲਾ ਹਰ ਮਹੀਨੇ 30 ਪ੍ਰਕਾਰ ਦੀਆਂ ਕਿਸਮਾਂ ਦੇ ਨਿਰਯਾਤ ਕਰਨ ਦੇ ਅੰਕੜੇ ਜਾਰੀ ਕਰਦਾ ਹੈ, ਜਿਸ ਨਾਲ ਕਿਸਮਾਂ ਦੇ ਕੁੱਲ ਨਿਰਯਾਤ 'ਚ ਘਾਟੇ ਅਤੇ ਵਾਧੇ ਨੂੰ ਦਰਸਾਇਆ ਜਾਂਦਾ ਹੈ। ਦੱਸ ਦੇਈਏ ਕਿ ਇਨ੍ਹਾਂ 30 ਤਰ੍ਹਾਂ ਦੀਆਂ ਚੀਜ਼ਾਂ ਵਿੱਚ 10 ਚੀਜ਼ਾਂ ਖੇਤੀਬਾੜੀ ਨਾਲ ਸਬੰਧਤ ਹੁੰਦੀਆਂ ਹਨ, ਜਿਵੇਂ ਚਾਹ, ਕੌਫੀ, ਚੌਲ, ਕਈ ਕਿਸਮ ਦੇ ਅਨਾਜ, ਮਸਾਲੇ, ਤੇਲ ਮਿੱਲਾਂ, ਤੇਲ ਬੀਜ, ਫਲ ਅਤੇ ਸਬਜ਼ੀਆਂ, ਕਾਜੂ ਅਤੇ ਤੰਬਾਕੂ ਆਦਿ ਸ਼ਾਮਲ ਹਨ।

ਇਹ ਵੀ ਪੜ੍ਹੋ : ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੀ ਚੀਨ ਨੇ ਕੀਤੀ ਮਦਦ, ਦਿੱਤੇ ਇੱਕ ਅਰਬ ਡਾਲਰ

ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਮੁੱਲ ਦੇ ਲਿਹਾਜ਼ ਨਾਲ ਭਾਰਤ ਤੋਂ ਨਿਰਯਾਤ ਹੋਣ ਵਾਲੀਆਂ ਪਹਿਲੀਆਂ ਪੰਜ ਚੀਜ਼ਾਂ ਵਿੱਚ ਚੌਲਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਅਤੇ ਚੌਲਾਂ 'ਚ 19 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਫਿਲਹਾਲ ਕਣਕ ਦੀ ਬਰਾਮਦ 'ਤੇ ਪਾਬੰਦੀ ਲਗਾਈ ਹੋਈ ਹੈ। ਇਸ ਸਾਲ ਅਪ੍ਰੈਲ-ਮਈ 'ਚ ਸਾਰੀਆਂ 30 ਕਿਸਮਾਂ ਦੀਆਂ ਵਸਤੂਆਂ ਦੀ ਕੁੱਲ ਬਰਾਮਦ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 11.41 ਫ਼ੀਸਦੀ ਘੱਟ ਹੋਈ ਹੈ। 

ਆਈਟਮ ਪ੍ਰਤੀਸ਼ਤ ਵਿੱਚ ਵਾਧਾ
ਚਾਹ 3.03
ਕੌਫ਼ੀ 2.98
ਚੌਲ 19.00
ਹੋਰ ਅਨਾਜ 10.43
ਤੰਬਾਕੂ 2.01
ਮਸਾਲੇ 31.18
ਤੇਲ ਮਿੱਲਾਂ 74.33
ਫਲ-ਸਬਜ਼ੀ 14.13
ਤੇਲ ਬੀਜ 20.94
ਕਾਜੂ (-8.16)

rajwinder kaur

Content Editor

Related News