ਆਟੋ ਮੋਬਾਇਲ ਕੰਪਨੀਆਂ ''ਚ ਵਧੀ ਭਾਰਤੀ ਇੰਜੀਅਰਾਂ ਦੀ ਮੰਗ, ਦੇਸ਼ ''ਚ ਖੋਲ੍ਹ ਰਹੀਆਂ ਰਿਸਰਚ ਸੈਂਟਰ

12/23/2022 3:26:30 PM

ਨਵੀਂ ਦਿੱਲੀ - ਦੁਨੀਆ ਦੀ ਤਕਰੀਬਨ ਹਰੇਕ ਵੱਡੀ ਆਟੋਮੋਬਾਇਲ ਕੰਪਨੀ ਨੇ ਭਾਰਤ ਵਿਚ ਆਪਣੇ ਰਿਸਰਚ ਐਂਡ ਡਵੈਲਪਮੈਂਟ ਸੈਂਟਰ ਖੋਲ੍ਹੇ ਹੋਏ ਹਨ। ਇਸ ਸੂਚੀ ਵਿਚ ਫੋਰਡ ,ਹੌਂਡਾ, ਮਰਸੀਡੀਜ਼ ਬੈਂਜ, ਬੋਸ਼ ਇੰਡੀਆ, ਡੈਮਲਰ, ਹਰਮਨ ਇੰਡੀਆ ਵਰਗੀਆਂ ਕੰਪਨੀਆਂ ਦੇ ਨਾਂ ਇਸ ਸੂਚੀ ਵਿਚ ਸ਼ਾਮਲ ਹੈ। ਇਸ ਲਈ ਇਨ੍ਹਾਂ ਕੰਪਨੀਆਂ ਨੇ ਹਜ਼ਾਰਾਂ ਕਰੋੜਾਂ ਦਾ ਨਿਵੇਸ਼ ਵੀ ਕੀਤਾ ਹੋਇਆ ਹੈ ਅਤੇ ਦੇਸ਼ ਦੇ ਕਈ ਲੋਕਾਂ ਨੂੰ ਰੁਜ਼ਗਾਰ ਵੀ ਦੇ ਰਹੀਆਂ ਹਨ। 

ਕਰੋੜਾਂ ਲੋਕਾਂ ਨੂੰ ਮਿਲ ਰਿਹੈ ਰੁਜ਼ਗਾਰ

ਇਨ੍ਹਾਂ ਕੰਪਨੀਆਂ ਦੀ ਸੂਚੀ ਵਿਚ ਆਟੋਨਾਮਸ ਕਾਰ ਬਣਾਉਣ ਵਾਲੀ ਕੰਪਨੀ ਦਾ ਨਾਂ ਵੀ ਪ੍ਰਮੁੱਖ ਹੈ। ਕੰਪਨੀ ਵਿਚ 1 ਕਰੋੜ ਤੋਂ ਜ਼ਿਆਦਾ ਸਾਫ਼ਟਵੇਅਰ ਇੰਜੀਨੀਅਰ ਲੱਗੇ ਹੋਏ ਹਨ। ਅਗਲੇ ਕੁਝ ਸਾਲਾਂ ਵਿਚ ਕਰਮਚਾਰੀਆਂ ਦੀ ਗਿਣਤੀ ਵਧ ਕੇ 1.4 ਕਰੋੜ ਤੱਕ ਵੀ ਪਹੁੰਚ ਸਕਦੀ ਹੈ। ਇਨ੍ਹਾਂ ਇੰਜੀਨੀਅਰ ਵਿਚ ਅੱਧੀ ਗਿਣਤੀ ਭਾਰਤੀ ਇੰਜੀਅਨਰਾਂ ਦੀ ਹੈ। ਮੌਜੂਦਾ ਸਮੇਂ 1.1 ਕਰੋੜ ਵਿਚੋਂ ਕਰੀਬ 8.5 ਲੱਖ ਇੰਜੀਨੀਅਰ ਭਾਰਤੀ ਹੀ ਹਨ। 

ਗਲੋਬਲ ਰਿਸਰਚ ਫਰਮ ਟੈਪਲੋ ਗਰੁੱਪ ਮੁਤਾਬਕ 2016 ਵਿਚ ਭਾਰਤ ਦਾ ਈਆਰਐਂਡਡੀ ਮਾਰਕਿਟ 1.85 ਲੱਖ ਕਰੋੜ ਸੀ ਜਿਹੜਾ 2021 ਤੋਂ 3.4 ਲੱਖ ਕਰੋੜ ਦਾ ਹੋ ਗਿਆ ਹੈ। ਸਾਲ 2023 ਵਿਚ ਇਸ ਦੇ 12.67 ਫ਼ੀਸਦੀ ਦੀ ਗ੍ਰੋਥ ਦੇ ਨਾਲ 3.9 ਲੱਖ ਕਰੋੜ ਰੁਪਏ ਤੱਕ ਪਹੁੰਚਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ : ਡਰੋਨ, ਰੋਬੋਟ ਕਾਰੋਬਾਰ 'ਤੇ ਮੁਕੇਸ਼ ਅੰਬਾਨੀ ਦਾ ਫੋਕਸ, 2.5 ਕਰੋੜ ਡਾਲਰ 'ਚ ਖ਼ਰੀਦੀ ਅਮਰੀਕੀ ਕੰਪਨੀ ਦੀ ਹਿੱਸੇਦਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News