ਕੀਮਤਾਂ ਘਟਣ ਕਾਰਨ ਵਧੀ ਦੇਸ਼ ''ਚ ਸੋਨੇ ਦੀ ਮੰਗ, ਡਿਮਾਂਡ ਅੱਗੇ ਵੀ ਜਾਰੀ ਰਹਿਣ ਦੀ ਉਮੀਦ

Tuesday, Oct 31, 2023 - 04:33 PM (IST)

ਨਵੀਂ ਦਿੱਲੀ : ਭਾਰਤ 'ਚ ਚਾਲੂ ਵਿੱਤੀ ਸਾਲ 2023-24 ਦੀ ਤੀਸਰੀ ਤਿਮਾਹੀ 'ਚ ਸੋਨੇ ਦੀ ਮੰਗ 10 ਫ਼ੀਸਦੀ ਵਧ ਕੇ 210.2 ਟਨ ਹੋ ਗਈ ਹੈ। ਦੁਨੀਆ 'ਚ ਸੋਨੇ ਦੇ ਦੂਜੇ ਸਭ ਤੋਂ ਵੱਡੇ ਉਪਭੋਗਤਾ ਦੇਸ਼ ਭਾਰਤ 'ਚ ਸੋਨੇ ਦੀਆਂ ਕੀਮਤਾਂ 'ਚ ਕਟੌਤੀ ਅਤੇ ਤਿਉਹਾਰਾਂ ਦੇ ਸੀਜ਼ਨ ਕਾਰਨ ਇਸ ਸਮੇਂ ਦੇਸ਼ 'ਚ ਸੋਨੇ ਦੀ ਮੰਗ ਵਧ ਰਹੀ ਹੈ। ਵਿਸ਼ਵ ਗੋਲਡ ਕੌਂਸਲ ਦੇ ਮੁੱਖ ਅਧਿਕਾਰੀ ਸੋਮਸੁੰਦਰਮ ਪੀ.ਆਰ. ਨੇ ਦੱਸਿਆ ਕਿ ਪਿਛਲੀ ਤਿਮਾਹੀ ਦੌਰਾਨ ਕੀਮਤਾਂ 'ਚ ਕਮੀ ਆਈ ਸੀ, ਪਰ ਹੁਣ ਦੁਬਾਰਾ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ। 

ਇਹ ਵੀ ਪੜ੍ਹੋ - ਇਜ਼ਰਾਈਲ-ਹਮਾਸ ਜੰਗ ਵਧਾਏਗੀ ਭਾਰਤ ਦੀ ਮੁਸੀਬਤ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਦੇ ਆਸਾਰ

ਸੋਨੇ ਦੀ ਮੰਗ ਬਾਰੇ ਤਿਮਾਹੀ ਦੀ ਰਿਪੋਰਟ ਜਾਰੀ ਕਰਦੇ ਹੋਏ ਵਿਸ਼ਵ ਗੋਲਡ ਕੌਂਸਲ ਨੇ ਕਿਹਾ ਕਿ 2023 ਦੀ ਤੀਜੀ ਤਿਮਾਹੀ ਦੌਰਾਨ ਭਾਰਤ 'ਚ ਸੋਨੇ ਦੀ ਮੰਗ ਵਧ ਕੇ 210.2 ਟਨ ਹੋ ਗਈ ਹੈ, ਜੋ ਪਿਛਲੇ ਸਾਲ 191.7 ਟਨ ਸੀ। ਇਸ ਦੌਰਾਨ ਸੋਨੇ ਦੇ ਗਹਿਣਿਆਂ ਦੀ ਮੰਗ 7 ਫ਼ੀਸਦੀ ਵਧ ਕੇ 146.2 ਟਨ ਤੋਂ 155.7 ਟਨ ਹੋ ਗਈ, ਜਦਕਿ ਸਿੱਕੇ ਅਤੇ ਸੋਨੇ ਦੀਆਂ ਬਾਰਾਂ ਦੀ ਮੰਗ 20 ਫ਼ੀਸਦੀ ਵਧ ਕੇ 45.4 ਟਨ ਤੋਂ 54.5 ਟਨ ਹੋ ਗਈ ਹੈ। 

ਤੀਜੀ ਤਿਮਾਹੀ 'ਚ ਭਾਰਤ ਦੇ ਸੋਨੇ ਦਾ ਆਯਾਤ ਵਧ ਕੇ 220 ਟਨ ਹੋ ਗਿਆ ਜੋ ਇਕ ਸਾਲ ਪਹਿਲਾਂ 184 ਟਨ ਸੀ। ਸੋਮਸੁੰਦਰਮ ਮੁਤਾਬਕ ਚੌਥੀ ਤਿਮਾਹੀ 'ਚ ਵੀ ਸੋਨੇ ਦੀ ਮੰਗ ਤੀਜੀ ਤਿਮਾਹੀ ਜਿੰਨੀ ਹੀ ਰਹੇਗੀ। ਬਲਕਿ ਜੇਕਰ ਕੀਮਤਾਂ ਨਾ ਵਧਣ ਤਾਂ ਮੰਗ ਹੋਰ ਵੀ ਵਧ ਸਕਦੀ ਹੈ। ਇਸ ਦੌਰਾਨ ਵਿਸ਼ਵ ਪੱਧਰ 'ਤੇ ਸੋਨੇ ਦੀ ਮੰਗ 2023 ਦੀ ਤੀਜੀ ਤਿਮਾਹੀ ਦੌਰਾਨ 6 ਫ਼ੀਸਦੀ ਘਟ ਕੇ 1,147.5 ਟਨ ਰਹਿ ਗਈ। 

ਇਹ ਵੀ ਪੜ੍ਹੋ - ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, ਕੇਂਦਰ ਸਰਕਾਰ ਨੂੰ ਲੈਣਾ ਪਿਆ ਅਹਿਮ ਫ਼ੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News