ਤਿਉਹਾਰੀ ਸੀਜ਼ਨ 'ਚ ਕੀਮਤਾਂ ਘਟਣ ਨਾਲ ਵਧੀ ਡਰਾਈ ਫਰੂਟਸ ਦੀ ਮੰਗ

Saturday, Oct 22, 2022 - 05:07 PM (IST)

ਤਿਉਹਾਰੀ ਸੀਜ਼ਨ 'ਚ ਕੀਮਤਾਂ ਘਟਣ ਨਾਲ ਵਧੀ ਡਰਾਈ ਫਰੂਟਸ ਦੀ ਮੰਗ

ਬਿਜ਼ਨੈੱਸ ਡੈਸਕ : ਇਸ ਵਾਰ ਤਿਉਹਾਰੀ ਸੀਜ਼ਨ 'ਚ ਡਰਾਈ ਫਰੂਟਸ ਦੀ ਮੰਗ ਕਾਫ਼ੀ ਵੱਧ ਗਈ ਹੈ। ਲੋਕਾਂ ਵੱਲੋਂ ਆਪਣੇ ਨਜ਼ਦੀਕੀਆਂ ਨੂੰ ਦੀਵਾਲੀ ਦੇ ਤੋਹਫ਼ੇ ਵਜੋਂ ਮਠਿਆਈਆਂ ਦੇਣ ਦੀ ਬਜਾਏ ਡਰਾਈ ਫਰੂਟ ਦੇਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਵੱਡੀਆਂ ਕੰਪਨੀਆਂ ਵੱਲੋਂ ਵੀ ਆਪਣੇ ਮੁਲਾਜ਼ਮਾਂ ਨੂੰ ਦੀਵਾਲੀ 'ਤੇ ਡਰਾਈ ਫਰੂਟ ਦੇਣ ਦਾ ਰੁਝਾਨ ਦਿਖ ਰਿਹਾ ਹੈ। ਇਸ ਪਿੱਛੇ ਮੁੱਖ ਕਾਰਨ ਹੈ ਡਰਾਈ ਫਰੂਟ ਦੀਆਂ ਘਟੀਆਂ ਕੀਮਤਾਂ। ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਡਰਾਈ ਫਰੂਟਾਂ ਦੀ ਕੀਮਤ 60 ਫ਼ੀਸਦੀ ਤੋਂ ਵੱਧ ਡਿੱਗੀ ਹੈ। 

ਇਹ ਖ਼ਬਰ ਵੀ ਪੜ੍ਹੋ - ਅੱਜ ਤੋਂ 6 ਦਿਨ ਬੰਦ ਰਹਿਣਗੇ ਬੈਂਕ, ਬ੍ਰਾਂਚ ਜਾਣ ਤੋਂ ਪਹਿਲਾਂ ਚੈੱਕ ਕਰੋ ਛੁੱਟੀਆਂ ਦੀ ਲਿਸਟ

ਜਾਣਕਾਰੀ ਮੁਤਾਬਕ ਪਿਛਲੇ ਸਾਲਾਂ 'ਚ ਕੋਰੋਨਾ ਕਾਰਨ ਦੂਜੇ ਦੇਸ਼ਾਂ ਤੋਂ ਡਰਾਈ ਫਰੂਟਾਂ ਦੀ ਆਮਦ ਘਟੀ ਸੀ, ਜੋ ਇਸ ਸਾਲ ਫਿਰ ਵੱਧ ਗਈ ਹੈ। ਇਸ ਕਾਰਨ ਇਨ੍ਹਾਂ ਦੀਆਂ ਕੀਮਤਾਂ 'ਚ ਕਟੌਤੀ ਹੋ ਗਈ ਹੈ। ਇਹੀ ਕਾਰਨ ਹੈ ਕਿ ਲੋਕਾਂ ਵੱਲੋਂ ਦੀਵਾਲੀ ਦੇ ਤੋਹਫੇ ਵਜੋਂ ਡਰਾਈ ਫਰੂਟ ਦੇਣ ਦਾ ਰੁਝਾਨ ਵਧਿਆ ਹੈ ਅਤੇ ਇਨ੍ਹਾਂ ਦੀ ਮੰਗ 'ਚ ਵਾਧਾ ਹੋ ਗਿਆ ਹੈ।

72 ਫ਼ੀਸਦੀ ਵਧੀ ਕਾਜੂ ਦੀ ਆਮਦ

ਸਰਕਾਰੀ ਅੰਕੜਿਆਂ ਮੁਤਾਬਕ  2022- 23 'ਚ ਅਪ੍ਰੈਲ-ਅਗਸਤ ਦੌਰਾਨ ਦੇਸ਼ 'ਚ ਕਾਜੂ ਦੀ ਆਮਦ ਤਕਰੀਬਨ 72 ਫ਼ੀਸਦੀ ਵੱਧ ਕੇ 8.77 ਲੱਖ ਟਨ, ਕਿਸ਼ਮਿਸ਼ ਦੀ ਆਮਦ 14 ਫ਼ੀਸਦੀ ਵੱਧ ਕੇ 5202 ਟਨ, ਅਖਰੋਰ ਦੀ ਆਮਦ 7 ਫ਼ੀਸਦੀ ਵੱਧ ਕੇ 482 ਟਨ ਅਤੇ ਕੇਸਰ ਦੀ ਆਮਦ 190 ਫ਼ੀਸਦੀ ਵੱਧ ਕੇ 31.75 ਟਨ ਹੋ ਗਿਆ ਹੈ।

ਕੀਮਤਾਂ 'ਚ ਹੋਈ 60 ਫ਼ੀਸਦੀ ਤੋਂ ਵੱਧ ਕਟੋਤੀ

ਪਿਛਲੇ ਸਾਲ ਦੇ ਮੁਕਾਬਲੇ ਡਰਾਈ ਫਰੂਟਾਂ ਦੀ ਕੀਮਤ 'ਚ 60 ਫ਼ੀਸਦੀ ਤੋਂ ਵੱਧ ਕਟੋਤੀ ਹੋਈ ਹੈ। ਪਿਛਲੇ ਸਾਲ ਤਕ 1100 ਰੁਪਏ ਦੇ ਕਰੀਬ ਵਿਕਣ ਵਾਲੇ ਬਦਾਮ ਦੀ ਕੀਮਤ ਇਸ ਵਾਲ ਤਕਰੀਬਨ 600 ਰੁਪਏ ਪ੍ਰਤੀ ਕਿੱਲੋ ਹੈ। ਇਸੇ ਤਰ੍ਹਾਂ ਕਾਜੂ ਤਕਰੀਬਨ 1100 ਤੋਂ ਘੱਟ ਕੇ 700, ਕਿਸ਼ਮਿਸ 500 ਤੋਂ ਘੱਟ ਕੇ 350 ਰੁਪਏ ਦੇ ਕਰੀਬ ਮਿਲ ਰਹੇ ਹਨ। ਡਰਾਈ ਫਰੂਟ ਦੀ ਵਧੀ ਮੰਗ ਕਾਰਨ ਇਸ ਸਾਲ ਇਨ੍ਹਾਂ ਦਾ ਕੋਰਬਾਰ 10 - 15 ਫ਼ੀਸਦੀ ਵੱਧ ਕੇ 25 ਤੋਂ 27 ਹਜ਼ਾਰ ਕਰੋੜ ਰੁਪਏ ਤਕ ਪਹੁੰਚਣ ਦਾ ਅੰਦਾਜ਼ਾ ਹੈ।


author

Anuradha

Content Editor

Related News