ਡੇਲਟਾ ਨੇ ਕਰਮਚਾਰੀਆਂ ਨੂੰ ਦਿੱਤਾ 1.7 ਅਰਬ ਡਾਲਰ ਦਾ ਲਾਭ

02/15/2020 4:23:57 PM

ਅਟਲਾਂਟਾ—ਅਮਰੀਕੀ ਜਹਾਜ਼ ਸੇਵਾ ਕੰਪਨੀ ਡੇਲਟਾ ਏਅਰਲਾਈਨਜ਼ ਨੇ ਆਪਣੇ ਮੁਨਾਫੇ 'ਚੋਂ 1.68 ਅਰਬ ਡਾਲਰ (ਕਰੀਬ 1.20 ਲੱਖ ਕਰੋੜ ਰੁਪਏ) ਕਰਮਚਾਰੀਆਂ ਨੂੰ ਦਿੱਤੇ ਹਨ। ਕੰਪਨੀ ਨੇ ਦੱਸਿਆ ਕਿ ਉਸ ਨੇ ਸ਼ੁੱਕਰਵਾਰ ਨੂੰ 'ਵੈਲੇਨਟਾਈਨ ਡੇਅ' ਦੇ ਮੌਕੇ 'ਤੇ ਕਰਮਚਾਰੀਆਂ ਦੇ ਰਿਕਾਰਡ 1.68 ਅਰਬ ਡਾਲਰ ਲਾਭਾਂਸ਼ ਦੇ ਰੂਪ 'ਚ ਦਿੱਤਾ ਹੈ। ਇਹ ਕਰਮਚਾਰੀਆਂ ਨੂੰ ਮਿਲਣ ਵਾਲੇ ਵੇਤਨ-ਭੱਤਿਆਂ ਦੇ 16.7 ਫੀਸਦੀ ਦੇ ਬਰਾਬਰ ਹੈ। ਸਾਰੇ 90,000 ਕਰਮਚਾਰੀਆਂ ਨੂੰ ਇਹ ਲਾਭਾਂਸ਼ ਦਿੱਤਾ ਗਿਆ ਹੈ। ਇਸ ਤਰ੍ਹਾਂ ਹਰੇਕ ਕਰਮਚਾਰੀ ਦੇ ਹਿੱਸੇ 'ਚ 1.3 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਆਈ ਹੈ। ਇਹ ਲਗਾਤਾਰ ਛੇਵਾਂ ਸਾਲ ਹੈ ਜਦੋਂ ਡੇਲਟਾ ਏਅਰਲਾਈਨਸ ਨੇ ਇਕ ਅਰਬ ਡਾਲਰ ਤੋਂ ਜ਼ਿਆਦਾ ਦਾ ਲਾਭਾਂਸ਼ ਕਰਮਚਾਰੀਆਂ ਨੂੰ ਦਿੱਤਾ ਹੈ। ਇਸ ਦੇ ਇਲਾਵਾ ਉਸ ਨੇ ਕਰਮਚਾਰੀਆਂ ਨੂੰ ਏਅਰਲਾਈਨਸ ਦੀ ਸਫਲਤਾ ਲਈ ਧੰਨਵਾਦ ਕਰਦੇ ਹੋਏ ਆਪਣੇ ਇਕ ਜਹਾਜ਼ 'ਤੇ ਅੰਗਰੇਜ਼ੀ ਦੇ ਵੱਡੇ-ਵੱਡੇ ਅੱਖਰਾਂ 'ਚ 'ਥੈਂਕਸ ਯੂ' ਲਿਖਿਆ ਹੈ। ਖਾਸ ਗੱਲ ਇਹ ਹੈ ਕਿ ਨੇੜੇ ਤੋਂ ਦੇਖਣ 'ਤੇ ਇਸ 'ਥੈਂਕਸ ਯੂ' 'ਚ ਸਾਰੇ 90 ਹਜ਼ਾਰ ਕਰਮਚਾਰੀਆਂ ਦਾ ਨਾਂ ਹੈ। ਡੇਲਟਾ ਮੁੱਖ ਕਾਰਜਕਾਰੀ ਅਧਿਕਾਰੀ ਐਂਡ ਬਾਸਿਟਅਨ ਨੇ ਸ਼ੁੱਕਰਵਾਰ ਨੂੰ ਇਕ ਸਮਾਰੋਹ 'ਚ ਇਸ ਜਹਾਜ਼ ਦਾ ਐਕਸਪੋਜਰ ਕੀਤਾ ਹੈ।


Aarti dhillon

Content Editor

Related News