ਸ਼ੁਰੂ ਹੋਈ Ola S1 Pro Gen 2 ਇਲੈਕਟ੍ਰਿਕ ਸਕੂਟਰ ਦੀ ਡਿਲੀਵਰੀ

Saturday, Oct 14, 2023 - 03:53 PM (IST)

ਸ਼ੁਰੂ ਹੋਈ Ola S1 Pro Gen 2 ਇਲੈਕਟ੍ਰਿਕ ਸਕੂਟਰ ਦੀ ਡਿਲੀਵਰੀ

ਮੁੰਬਈ - ਓਲਾ ਇਲੈਕਟ੍ਰਿਕ ਨੇ ਆਪਣਾ S1 Pro Gen2 ਇਲੈਕਟ੍ਰਿਕ ਸਕੂਟਰ ਇਸ ਸਾਲ ਅਗਸਤ 'ਚ 1.48 ਲੱਖ ਰੁਪਏ ਦੀ ਐਕਸ-ਸ਼ੋਰੂਮ ਕੀਮਤ 'ਤੇ ਲਾਂਚ ਕੀਤਾ ਸੀ। ਹੁਣ ਕੰਪਨੀ ਨੇ ਇਸ ਦੀ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਦਾ ਕਹਿਣਾ ਹੈ ਕਿ S1 Pro Gen2 ਦੀ ਡਿਲੀਵਰੀ 100 ਤੋਂ ਜ਼ਿਆਦਾ ਸ਼ਹਿਰਾਂ 'ਚ ਸ਼ੁਰੂ ਹੋ ਚੁੱਕੀ ਹੈ ਅਤੇ ਜਲਦ ਹੀ ਹੋਰ ਡਲਿਵਰੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ :  ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਬਦਰੀਨਾਥ ਧਾਮ 'ਚ ਕੀਤੀ ਪੂਜਾ, ਦਾਨ ਕੀਤੇ 5 ਕਰੋੜ ਰੁਪਏ

ਪਾਵਰਟ੍ਰੇਨ ਅਤੇ ਰੰਗ ਵਿਕਲਪ

Ola S1 Pro Gen 2 ਇਲੈਕਟ੍ਰਿਕ ਸਕੂਟਰ ਦੀ ਮਿਡ-ਡ੍ਰਾਈਵ ਮੋਟਰ ਹੁਣ 11 kW (14.7 bhp) 'ਤੇ ਵਧੇਰੇ ਸ਼ਕਤੀਸ਼ਾਲੀ ਹੈ ਅਤੇ 120 kmph ਦੀ ਰੇਂਜ ਦਿੰਦੀ ਹੈ। ਇਹ ਇਲੈਕਟ੍ਰਿਕ ਸਕੂਟਰ 2.6 ਸੈਕਿੰਡ 'ਚ 0 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਲੈਂਦਾ ਹੈ। ਇਹ ਈ-ਸਕੂਟਰ 5 ਰੰਗ ਵਿਕਲਪਾਂ ਵਿੱਚ ਆਉਂਦਾ ਹੈ - ਜੈੱਟ ਬਲੈਕ, ਮੈਟ ਵ੍ਹਾਈਟ, ਸਟੈਲਰ, ਮਿਡਨਾਈਟ ਬਲੂ ਅਤੇ ਐਮਥਿਸਟ।

ਇਹ ਵੀ ਪੜ੍ਹੋ :   P20 Summit 'ਚ ਬੋਲੇ PM ਮੋਦੀ- ਵਿਸ਼ਵ ਲਈ ਵੱਡੀ ਚੁਣੌਤੀ ਹੈ ਅੱਤਵਾਦ; ਡੈਲੀਗੇਟਾਂ ਨੂੰ ਕੀਤੀ ਖ਼ਾਸ ਅਪੀਲ

ਇਹ ਵੀ ਪੜ੍ਹੋ :  ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News