ਦਿੱਲੀ-ਸ਼ਿਮਲਾ ਉਡਾਣ ਦਾ ਟਰਾਇਲ ਰਿਹਾ ਸਫ਼ਲ, ਇਸ ਦਿਨ ਸ਼ੁਰੂ ਹੋਵੇਗੀ ਸੇਵਾ

Thursday, Sep 22, 2022 - 01:40 PM (IST)

ਦਿੱਲੀ-ਸ਼ਿਮਲਾ ਉਡਾਣ ਦਾ ਟਰਾਇਲ ਰਿਹਾ ਸਫ਼ਲ, ਇਸ ਦਿਨ ਸ਼ੁਰੂ ਹੋਵੇਗੀ ਸੇਵਾ

ਨਵੀਂ ਦਿੱਲੀ- ਸ਼ਿਮਲਾ ਦੇ ਜੁੱਬਰਹੱਟੀ ਏਅਰਪੋਰਟ 'ਤੇ ਸੋਮਵਾਰ ਨੂੰ ਦਿੱਲੀ-ਸ਼ਿਮਲਾ ਦੇ ਵਿਚਾਲੇ ਫਲਾਈਟ ਦਾ ਟ੍ਰਾਇਲ ਸਫ਼ਲ ਰਿਹਾ। ਹੁਣ ਕੇਂਦਰੀ ਨਾਗਰ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਉਡਾਣਾਂ ਦੀ ਮਨਜ਼ੂਰੀ ਲੈਣ ਤੋਂ ਬਾਅਦ ਇਹ ਸੇਵਾ 26 ਸਤੰਬਰ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਯਾਤਰੀਆਂ ਨੂੰ ਪੂਰੇ ਹਫ਼ਤੇ ਦਿੱਲੀ-ਸ਼ਿਮਲਾ ਅਤੇ ਸ਼ਿਮਲਾ-ਦਿੱਲੀ ਦੀਆਂ ਨਿਯਮਿਤ ਹਵਾਈ ਸੇਵਾਵਾਂ ਮਿਲਣਗੀਆਂ। ਦੱਸ ਦੇਈਏ ਕਿ 2020 ਤੋਂ ਬਾਅਦ ਤੋਂ ਸ਼ਿਮਲਾ-ਦਿੱਲੀ ਦੀਆਂ ਹਵਾਈ ਉਡਾਣਾਂ ਬੰਦ ਸਨ ਪਰ ਹੁਣ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ। 
ਇਕ ਵਾਰ 'ਚ 48 ਯਾਤਰੀ ਭਰ ਸਕਣਗੇ ਉਡਾਣ
ਦਿੱਲੀ-ਸ਼ਿਮਲਾ ਦੇ ਵਿਚਾਲੇ 48 ਸੀਚਰ ਐੱਸ.ਟੀ.ਆਰ. ਜਹਾਜ਼ ਤੋਂ ਯਾਤਰੀਆਂ ਨੂੰ ਹਵਾਈ ਸੇਵਾ ਉਪਲੱਬਧ ਕਰਵਾਈ ਜਾਵੇਗੀ। ਜਹਾਜ਼ ਦੀਆਂ ਅੱਧੀਆਂ ਸੀਟਾਂ ਗ੍ਰੈਚੁਟੀ ਅਤੇ ਬਾਕੀ ਸੀਟਾਂ ਪੂਰੀਆਂ ਦਰਾਂ 'ਤੇ ਮਿਲਣਗੀਆਂ। ਬਿਨਾਂ ਗ੍ਰੈਚੁਟੀ ਵਾਲੀਆਂ ਸੀਟਾਂ ਦਾ ਕਿਰਾਇਆ 5000 ਰੁਪਏ ਜਦਕਿ ਗ੍ਰੈਚੁਟੀ ਵਾਲੀਆਂ ਸੀਟਾਂ ਦਾ ਕਿਰਾਇਆ 2500 ਰੁਪਏ ਪ੍ਰਤੀ ਸੀਟ ਰੱਖਿਆ ਗਿਆ ਹੈ। ਪਹਿਲਾਂ ਬੁਕਿੰਗ ਕਰਵਾਉਣ ਵਾਲੇ 50 ਫੀਸਦੀ ਯਾਤਰੀਆਂ ਦੀ ਹੀ ਗ੍ਰੈਚੁਟੀ ਮਿਲੇਗੀ। 
ਕੀ ਰਹੇਗਾ ਫਲਾਈਟ ਦਾ ਸਮਾਂ
ਦਿੱਲੀ ਤੋਂ ਇਹ ਫਲਾਈਟ 8 ਵਜੇ ਯਾਤਰੀਆਂ ਨੂੰ ਲੈ ਕੇ ਜੁੱਬਰਹੱਟੀ ਪਹੁੰਚੇਗੀ। ਅੱਧੇ ਘੰਟੇ ਬਾਅਦ ਇਹ ਸ਼ਿਮਲਾ ਤੋਂ ਦਿੱਲੀ ਲਈ ਰਵਾਨਾ ਹੋ ਜਾਵੇਗੀ। ਇਸ ਜਹਾਜ਼ ਨੂੰ ਫਰਾਂਸ ਦੀ ਕੰਪਨੀ ਇਲਾਇੰਸ ਏਅਰ ਨੇ ਨਿਰਮਿਤ ਕੀਤਾ ਹੈ, ਸੂਬੇ ਦੇ ਸੈਰ-ਸਪਾਟਾ ਵਿਭਾਗ ਦੇ ਨਿਰਦੇਸ਼ਕ ਰਵਿੰਦਰ ਸ਼ਰਮਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਸ਼ਿਮਲਾ ਦੇ ਬਾਅਦ ਇਸ ਸੇਵਾ ਨੂੰ ਕੱਲੂ ਅਤੇ ਧਰਮਸ਼ਾਲਾ ਨਾਲ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 26 ਸਤੰਬਰ ਤੋਂ ਉਡਾਣ ਸੇਵਾ ਪੂਰੇ ਹਫ਼ਤੇ ਲਈ ਉਪਲੱਬਧ ਰਹੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਉਡਾਣ ਸੇਵਾ ਨਾਲ ਹਿਮਾਚਲ ਪ੍ਰਦੇਸ਼ 'ਚ ਸੈਲਾਨੀਆਂ ਦੀ ਗਿਣਤੀ 'ਚ ਵਾਧਾ ਦੇਖਣ ਨੂੰ ਮਿਲੇਗਾ। 


author

Aarti dhillon

Content Editor

Related News